2000 ਰੁਪਏ ਤੋਂ ਵੀ ਘੱਟ ''ਚ ਖਰੀਦੋ iPhone, ਜਾਣੋ ਕੀ ਹੈ ਆਫਰ

03/29/2017 3:30:38 PM

ਜਲੰਧਰ- ਜੇਕਰ ਤੁਸੀਂ ਆਈਫੋਨ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਮੌਕਾ ਹੈ। ਅਸਲ ''ਚ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਐਪਲ ਆਈਫੋਨ 2,000 ਰੁਪਏ ਤੋਂ ਵੀ ਘੱਟ ''ਚ ਮਿਲ ਰਿਹਾ ਹੈ। ਫਲਿੱਪਕਾਰਟ ਆਈਫੋਨ 5 ਐੱਸ. ''ਤੇ 16,000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਹ ਫੋਨ ਵੈੱਬਸਾਈਟ ''ਤੇ 17,999 ਰੁਪਏ ''ਚ ਉਪਲੱਬਧ ਹੈ। ਜੇਕਰ ਗਾਹਕ ਪੂਰੀ ਐਕਸਚੇਂਜ ਵੈਲਿਊ ਲੈਣ ''ਚ ਕਾਮਯਾਬ ਹੋ ਜਾਂਦੇ ਹੋ ਤਾਂ ਉਨ੍ਹਾਂ ਨੂੰ ਆਈਫੋਨ 5 ਐੱਸ ਸਿਰਫ 1,999 ਰੁਪਏ ''ਚ ਮਿਲ ਸਕਦਾ ਹੈ। ਇਹ ਆਫਰ ਅਈਫੋਨ 5 ਐੱਸ ਦੇ ਸਪੇਸ ਗ੍ਰੇ ਅਤੇ ਸਿਲਵਰ (16 ਜੀ. ਬੀ.) ਮਾਡਲ ''ਤੇ ਉਪਲੱਬਧ ਹੈ।
ਮੰਗਲਵਾਰ ਨੂੰ ਐਪਲ ਨੇ iOS ਦਾ ਲੇਟੈਸਟ ਵਰਜਨ 10.3 ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਆਈਫੋਨ 5 ਐੱਸ. ''ਚ ਵੀ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਫੋਨ ''ਚ ਹੁਣ ਇਕ ਸਾਲ ਹੋਰ ਲੇਟੈਸਟ ਅਪਡੇਟਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਆਈਫੋਨ 6 ਦੀ ਗੱਲ ਕਰੀਏ ਤਾਂ ਇਸ ਦੇ ਸਪੇਸ ਗ੍ਰੇ 16 ਜੀ. ਬੀ. ਵੇਰਿਅੰਟ ਦੀ ਕੀਮਤ ਫਲਿੱਪਕਾਰਟ ''ਤੇ 26,490 ਰੁਪਏ ਹੈ। ਇਸ ''ਤੇ 10,500 ਰੁਪਏ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ 16,000 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
ਇਸ ਨਾਲ ਹੀ ਆਈਫੋਨ 7 ਦੇ 32 ਜੀ. ਬੀ. (ਬਲੈਕ) ਵੇਰਿਅੰਟ ਦੀ ਕੀਮਤ ਫਲਿੱਪਕਾਰਟ ''ਤੇ 57,000 ਰੁਪਏ ਹੈ, ਜਿਸ ''ਤੇ 20,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਜੇਕਰ ਗਾਹਕ ਪੂਰੀ ਐਕਸਚੇਂਜ ਵੈਲਿਊ ਲੈਣ ''ਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਫੋਨ ਸਿਰਫ 37,000 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਠੀਕ ਇਸ ਤਰ੍ਹਾਂ ਆਈਫੋਨ 7 ਦੇ ਗੋਲਡ (32 ਜੀ. ਬੀ.) ਅਤੇ ਜੈੱਟ ਬਲੈਕ (128 ਜੀ. ਬੀ.) ਵੇਰਿਅੰਟ ''ਤੇ ਵੀ ਆਫਰ ਦਿੱਤਾ ਜਾ ਰਿਹਾ ਹੈ। ਆਈਫੋਨ 7 ਪਲੱਸ ''ਤੇ 5 ਫੀਸਦੀ ਦਾ ਫਲੈਟ ਡਿਸਕਾਊਂਟ ਅਤੇ 20,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।