ਤੁਹਾਡੀ ਸਿਹਤ ਦਾ ਧਿਆਨ ਰੱਖਣਗੇ ਇਹ ਫਿਟਨੈੱਸ ਬੈਂਡ, ਜਾਣੋ ਫੀਚਰਸ ਅਤੇ ਕੀਮਤ

05/26/2018 6:01:56 PM

ਜਲੰਧਰ-ਜੇਕਰ ਤੁਸੀਂ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਲੈਸ ਫਿਟਨੈੱਸ ਬੈਂਡ ਖਰੀਦਣਾ ਪਸੰਦ ਕਰਦੇ ਹੋ ਤਾਂ ਇਸ ਲਿਸਟ 'ਚ ਸ਼ਾਮਿਲ ਕੀਤੇ ਗਏ ਫਿਟਨੈੱਸ ਬੈਂਡ ਜੀ. ਪੀ. ਐੱਸ. ਤੋਂ ਲੈ ਕੇ ਤੁਹਾਡੀ ਕੈਲੋਰੀ ਤੱਕ ਦੀ ਸਾਰੀ ਜਾਣਕਾਰੀ ਦਿੰਦੇ ਹਨ, ਜੋ ਕਿ ਯੂਜ਼ਰਸ ਦੀ ਪਹਿਲੀ ਪਸੰਦ ਬਣ ਗਏ ਹਨ।
 

 

1. ਸੈਮਸੰਗ ਗਿਅਰ ਫਿਟ 2 (Samsung Gear Fit 2)-
ਡਿਵਾਈਸ ਦੀ ਫਲਿੱਪਕਾਰਟ 'ਤੇ ਕੀਮਤ 14,490 ਰੁਪਏ ਹੈ। ਡਿਵਾਈਸ 'ਚ 1.5 ਇੰਚ ਟੱਚ ਕਵਰਡ ਅਮੋਲਡ ਡਿਸਪਲੇਅ ਹੈ। ਫਿਟਨੈੱਸ ਬੈਂਡ 'ਚ 4 ਜੀ. ਬੀ. ਰੈਮ ਅਤੇ 512 ਐੱਮ. ਬੀ. ਸਟੋਰੇਜ ਦਿੱਤੀ ਗਈ ਹੈ। ਡਿਵਾਈਸ 'ਚ 200 ਐੱਮ. ਏ. ਐੱਚ. ਬੈਟਰੀ ਲੱਗੀ ਹੈ। ਕੰਪਨੀ ਮੁਤਾਬਕ ਡਿਵਾਈਸ 5 ਦਿਨਾਂ ਤੱਕ ਸਟੈਂਡਬਾਏ ਬੈਕਅਪ ਦਿੰਦਾ ਹੈ। ਇਸ ਦੇ ਨਾਲ ਜੇਕਰ ਤੁਸੀਂ ਜੀ. ਪੀ. ਐੱਸ (GPS) ਦੀ ਵਰਤੋਂ ਕਰਦੇ ਹੋ ਤਾਂ ਡਿਵਾਈਸ 9 ਘੰਟੇ ਤੱਕ ਬੈਟਰੀ ਬੈਕਅਪ ਦਿੰਦਾ ਹੈ।

 

2. ਟੌਮ ਟਾਮ ਸਪਾਰਕ 3 (TomTom Spark 3)-
ਫਿਟਨੈੱਸ ਬੈਂਡ ਦੀ ਕੀਮਤ 12,627 ਰੁਪਏ ਹੈ। ਡਿਵਾਈਸ 40 ਮੀਟਰ ਡੂੰਗੇ ਪਾਣੀ 'ਚ ਕੰਮ ਕਰ ਸਕਦਾ ਹੈ। ਡਿਵਾਈਸ 'ਚ ਮੋਨੋਕ੍ਰੋਮ ਸਕਰੀਨ ਦਿੱਤੀ ਹੋਈ ਹੈ। ਇਸ ਦੇ ਨਾਲ ਹਾਰਟ ਟ੍ਰੈਕਰ ਲੱਗਾ ਹੋਇਆ ਹੈ। ਡਿਵਾਈਸ ਨੂੰ ਫੋਨ ਨਾਲ ਕੁਨੈਕਟ ਕਰਕੇ ਤੁਸੀਂ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ। ਡਿਵਾਈਸ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਹੀ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਡਿਵਾਈਸ 2 ਹਫਤੇ ਦੀ ਬੈਟਰੀ ਲਾਈਫ ਦਿੰਦਾ ਹੈ। 

 

3. ਗਾਰਮਿਨ ਵੀਵੋ ਸਮਾਰਟ ਐੱਚ. ਆਰ. (Garmin Vivosmart HR)-
ਇਸ ਡਿਵਾਈਸ ਦੀ ਫਲਿੱਪਕਾਰਟ 'ਤੇ ਕੀਮਤ 14,500 ਰੁਪਏ ਹੈ। ਡਿਵਾਈਸ 'ਚ ਐੱਲ. ਸੀ. ਡੀ. ਡਿਸਪਲੇਅ ਹੈ, ਜਿਸ ਦੀ ਰੈਜ਼ੋਲਿਊਸ਼ਨ 160X681 ਫਿਟਨੈੱਸ ਬੈਂਡ 'ਚ ਲਿਥੀਅਮ ਆਇਨ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਮੁਤਾਬਕ ਡਿਵਾਈਸ 5 ਦਿਨਾਂ ਦਾ ਸਟੈਂਡਬਾਏ ਬੈਟਰੀ ਬੈਕਅਪ ਦਿੰਦਾ ਹੈ। ਇਹ ਡਿਵਾਈਸ ਰਬੜ ਦਾ ਬਣਿਆ ਹੋਇਆ ਹੈ। ਇਸ 'ਚ ਤੁਹਾਨੂੰ ਬਲੂਟੁੱਥ ਵਰਗੇ ਫੀਚਰਸ ਮਿਲਦੇ ਹਨ। ਡਿਵਾਈਸ 'ਤੇ ਪਾਣੀ ਦਾ ਅਸਰ ਨਹੀਂ ਹੁੰਦਾ ਹੈ। ਫਿਟਨੈੱਸ ਬੈਂਡ ਤੁਹਾਡੀ ਐਕਟੀਵਿਟੀਜ਼ ਨੂੰ ਮੋਨੀਟਰ ਕਰਦਾ ਹੈ।

 

4. ਮੋਵੋ ਨਾਓ (Moov Now)-
ਫਿਟਨੈੱਸ ਬੈਂਡ ਦੀ ਕੀਮਤ 5,676 ਰੁਪਏ ਹੈ। ਡਿਵਾਈਸ 30 ਮੀਟਰ ਡੂੰਘੇ ਪਾਣੀ 'ਚ ਵੀ ਕੰਮ ਕਰ ਸਕਦਾ ਹੈ। ਡਿਵਾਈਸ 'ਚ ਫੋਨ ਦੇ ਰਾਹੀਂ ਜੀ. ਪੀ. ਐੱਸ. ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਿਵਾਈਸ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਹੀ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਡਿਵਾਈਸ 6 ਮਹੀਨਿਆਂ ਤੱਕ ਬੈਟਰੀ ਲਾਈਫ ਦਿੰਦਾ ਹੈ।

 

5. ਗਾਰਮਿਨ ਵੀਵੋਸਮਾਰਟ 3 (Garmin Vivosmart 3)-
ਫਿਟਨੈੱਸ ਬੈਂਡ ਦੀ ਕੀਮਤ 9,608 ਰੁਪਏ ਹੈ। ਡਿਵਾਈਸ 50 ਮੀਟਰ ਡੂੰਘੇ ਪਾਣੀ 'ਚ ਵੀ ਕੰਮ ਕਰ ਸਕਦਾ ਹੈ। ਡਿਵਾਈਸ 'ਚ ਮੋਨੋਕ੍ਰੋਮ ਸਕ੍ਰੀਨ ਦਿੱਤੀ ਹੋਈ ਹੈ। ਇਸ ਦੇ ਨਾਲ ਫਿਟਨੈੱਸ ਬੈਂਡ 'ਚ ਹਾਰਟ ਰੇਟ ਟ੍ਰੈਕਰ ਲੱਗਾ ਹੋਇਆ ਹੈ। ਫਿਟਨੈੱਸ ਬੈਂਡ ਤੁਹਾਡੀਆਂ ਕਈ ਐਕਟੀਵਿਟੀਜ਼ ਨੂੰ ਟ੍ਰੈਕ ਕਰਦਾ ਹੈ। ਡਿਵਾਈਸ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਹੀ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਡਿਵਾਈਸ 6 ਦਿਨਾਂ ਦੀ ਬੈਟਰੀ ਲਾਈਫ ਦਿੰਦਾ ਹੈ।