ਟੱਚਸਕਰੀਨ ਡਿਸਪਲੇਅ ਨਾਲ ਲਾਂਚ ਹੋਇਆ Fitbit Charge 3 ਫਿੱਟਨੈੱਸ ਬੈਂਡ

08/21/2018 1:09:56 PM

ਜਲੰਧਰ-ਅਮਰੀਕਾ ਦੀ ਕੰਪਨੀ ਫਿਟਬਿੱਟ (Fitbit) ਨੇ ਚਾਰਜ 3 (Charge 3) ਫਿਟਨੈੱਸ ਬੈਂਡ ਆਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ ਹੈ। ਇਸ ਫਿਟਨੈੱਸ ਬੈਂਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਐਲੂਮੀਨੀਅਮ ਬਾਡੀ ਦੇ ਨਾਲ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਵਾਲੀ ਸਕਰੀਨ ਦਿੱਤੀ ਗਈ ਹੈ। ਕੰਪਨੀ ਨੇ ਪਿਛਲੇ ਸਾਲ ਅਗਸਤ 'ਚ ਇਸ ਫਿਟਨੈੱਸ ਬੈਂਡ ਦੇ ਦੂਜੇ ਵਰਜ਼ਨ ਚਾਰਜਰ 2  ਲਾਂਚ ਕੀਤਾ ਗਿਆ ਸੀ। ਇਸ ਨਵੇਂ ਬੈਂਡ ਦਾ ਲੁੱਕ ਅਤੇ ਡਿਜ਼ਾਈਨ ਇਸ ਦੇ ਪਿਛਲੇ ਵਰਜ਼ਨ ਨਾਲੋ ਕਾਫੀ ਹੱਦ ਤੱਕ ਮਿਲਦਾ ਹੈ। ਇਸ ਦੇ ਟੱਚਸਕਰੀਨ ਡਿਸਪਲੇਅ ਅਤੇ ਫਰੰਟ ਨੂੰ ਨਵੇਂ ਵਰਜ਼ਨ 'ਚ ਅਪਗ੍ਰੇਡ ਕੀਤਾ ਗਿਆ ਹੈ।

ਫੀਚਰਸ-
ਇਸ ਫਿਟਨੈੱਸ ਬੈਂਡ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਐਲੂਮੀਨੀਅਮ ਗਲਾਸ ਬਾਡੀ ਨਾਲ ਕਾਰਨਿੰਗ ਗੋਰਿਲਾ ਗਲਾਸ ਲੇਅਰ 3 ਦੇ ਡਿਸਪਲੇਅ ਪ੍ਰੋਟੈਕਸ਼ਨ ਲੇਅਰ ਨਾਲ ਆਉਂਦਾ ਹੈ। ਕੰਪਨੀ ਮੁਤਾਬਕ ਇਸ ਫਿਟਨੈੱਸ ਦਾ ਡਿਸਪਲੇਅ ਇਸ ਦੇ ਪਹਿਲੇ ਵੇਰੀਐਂਟ ਦੇ ਮੁਕਾਬਲੇ 40 ਫੀਸਦੀ ਜ਼ਿਆਦਾ ਰੱਖਿਆ ਗਿਆ ਹੈ। ਇਹ ਸਵੀਮ ਪਰੂਫ ਸਮਾਰਟਬੈਂਡ ਨੂੰ ਤੁਸੀਂ ਪਾਣੀ ਦੇ ਅੰਦਰ 50 ਮੀਟਰ ਤੱਕ ਲਿਜਾ ਸਕਦੇ ਹੋ। ਵਾਟਰ ਰੇਂਸਿਸਟੈਂਟ ਹੋਣ ਦੇ ਨਾਲ ਇਹ ਸਵੀਮ ਟ੍ਰੈਕਿੰਗ ਕਰਨ 'ਚ ਵੀ ਸਮਰੱਥ ਹੈ। ਇਹ ਸਮਾਰਟਵਾਚ ਤੋਂ ਤੁਸੀਂ ਬਾਈਕਿੰਗ, ਰਨਿੰਗ , ਵੇਟ, ਟ੍ਰੇਨਿੰਗ ਅਤੇ ਯੋਗਾ ਆਦਿ ਨੂੰ ਵੀ ਟ੍ਰੈਕ ਕਰ ਸਕਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਫਿਟ ਰੱਖਣ ਲਈ ਕੈਲੋਰੀ ਬਰਨ ਕਰਨ ਤੋਂ ਲੈ ਕੇ ਰਿਅਲ ਟਾਈਮ ਸਟੇਟਸ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ। ਇਨ੍ਹਾਂ ਸਭ ਨੂੰ ਟ੍ਰੈਕ ਕਰਨ ਦੇ ਲਈ ਤੁਹਾਨੂੰ ਸਮਾਰਟਵਾਚ ਦੀ ਸਕਰੀਨ 'ਤੇ ਇਕ ਸਵੈਪ ਕਰਨਾ ਹੋਵੇਗਾ। 

ਇਕ ਵਾਰ ਚਾਰਜ ਕਰਨ 'ਤੇ 7 ਦਿਨਾਂ ਤੱਕ ਮਿਲੇਗੀ ਬੈਟਰੀ ਬੈਕਅਪ-
ਕੰਪਨੀ ਨੇ ਆਪਣੇ ਇਸ ਲੇਟੈਸਟ ਸਮਾਰਟਵਾਚ 'ਚ ਪਿਛਲੇ ਵੇਰੀਐਂਟ ਦੇ ਮੁਕਾਬਲੇ ਹਾਰਟ ਰੇਟ ਸੈਂਸਰ, ਬੈਟਰੀ ਐਕੂਰੇਸੀ ਦੇ ਲਈ SpO2 ਸੈਂਸਰ ਨੂੰ ਜੋੜਿਆ ਹੈ। ਇਹ ਸੈਂਸਰ ਸਮਰੱਥਾ ਤੋਂ ਲੈ ਕੇ ਸਲੀਪ ਅਰੀਨਾ, ਐਲਰਜੀ ਆਦਿ ਨੂੰ ਵੀ ਮੋਨੀਟਰ ਕਰਨ 'ਚ ਸਮਰੱਥ ਹੋਵੇਗਾ। ਪਿਛਲੇ ਵਰਜ਼ਨ ਵਰਗੇ ਇਸ ਫਿਟਨੈੱਸ ਬੈਂਡ 'ਚ ਐਪ ਨੋਟੀਫਿਕੇਸ਼ਨ ਤੋਂ ਲੈ ਕੇ ਕਾਲਜ਼, ਕੈਲੰਡਰ ਅਤੇ ਟੈਕਸਟ ਮੈਸੇਜ ਨੂੰ ਮੈਨੇਜ ਕਰ ਸਕਦੇ ਹਨ। ਇਸ ਫਿਟਨੈੱਸ ਬੈਂਡ ਤੋਂ ਤੁਸੀਂ ਕਿਸੇ ਵੀ ਪਲੇਟਫਾਰਮ ਤੋਂ ਕੀਤੇ ਗਏ ਕਾਲਜ਼ ਨੂੰ ਐਕਸੈਪਟ ਜਾਂ ਰਿਜੈਕਟ ਕਰ ਸਕਦੇ ਹਨ। ਐਂਡਰਾਇਡ ਯੂਜ਼ਰਸ ਇਸ ਬੈਂਡ ਦੀ ਮਦਦ ਨਾਲ ਕੁਵਿੱਕ ਰਿਪਲਾਈ ਵੀ ਕਰ ਸਕਦੇ ਹਨ। ਇਸ ਦੇ ਲਈ ਇਸ 'ਚ ਪ੍ਰੀਸੈੱਟ ਟੈਕਸਟ ਦਿੱਤਾ ਗਿਆ ਹੈ। 

ਹੋਰ ਫੀਚਰਸ-
ਇਸ ਬੈਂਡ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਵੈਦਰ ਅਲਰਟ, ਅਲਾਰਮ , ਟਾਈਮਰ ਆਦਿ ਫੀਚਰਸ ਵੀ ਦਿੱਤੇ ਗਏ ਹਨ। ਕੰਪਨੀ ਮੁਤਾਬਕ ਇਸ ਬੈਂਡ ਨੂੰ ਇਕ ਵਾਰ ਚਾਰਜ ਕਰਨ 'ਤੇ ਤੁਸੀਂ 7 ਦਿਨਾਂ ਤੱਕ ਵਰਤੋਂ ਕਰ ਸਕਦੇ ਹਨ। ਇਸ ਸਮਾਰਟ ਫਿਟਨੈੱਸ ਬੈਂਡ ਦਾ ਮੁਕਾਬਲਾ ਸ਼ਿਓਮੀ ਮੀ ਬੈਂਡ 3 ਨਾਲ ਹੋਵੇਗਾ।

ਕੀਮਤ ਅਤੇ ਉਪਲੱਬਧਤਾ-
ਇਹ ਫਿਟਨੈੱਸ ਬੈਂਡ ਦੋ ਕਲਰ ਆਪਸ਼ਨ ਬਲੈਕ ਨਾਲ ਗਰੇਫਾਈਟ ਐਲੂਮੀਨੀਅਮ ਕੇਸ ਅਤੇ ਬਲੂ ਗ੍ਰੇਅ ਨਾਲ ਰੋਜ਼ ਗੋਲਡ ਐਲੂਮੀਨੀਅਮ ਕੇਸ 'ਚ ਉਪਲੱਬਧ ਹੋਵੇਗਾ। ਇਸ ਬੈਂਡ ਦੀ ਸੇਲ ਨਵੰਬਰ 2018 ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਕੀਮਤ 14,999 ਰੁਪਏ ਹੈ।