ਦੁਨੀਆ ਦੀ ਪਹਿਲੀ ਰਿਅਲ ਵਰਲਡ ਗੇਮ

11/26/2015 6:50:16 PM

ਜਲੰਧਰ— ਅੱਜ ਦੇ ਦੌਰ ''ਚ ਵਰਚੁਅਲ ਰਿਐਲਿਟੀ ਦਾ ਕ੍ਰੇਜ਼ ਲੋਕਾਂ ''ਤੇ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਨਵੀਂ ਜਨਰੇਸ਼ਨ ਹਰ ਐਪ ਨੂੰ ਵਰਚੁਅਲ ਰਿਐਲਿਟੀ ''ਚ ਹੀ ਦੇਖਣਾ ਚਾਹੁੰਦੀ ਹੈ। ਇਸ ਨੂੰ ਦੇਖਦੇ ਹੋਏ ਇਕ ਨਵੀਂ ਗੇਮ ਬਣਾਈ ਗਈ ਹੈ ਜੋ ਰਿਅਲ ਵਰਲਡ ਐਕਸਪੀਰੀਅੰਸ ਦਿੰਦੀ ਹੈ। 
Land''s End ਗੇਮ ਨੂੰ Ustwo ਅਤੇ ਫੇਸਬੁੱਕ Oculus ਨਾਲ ਪਾਰਟਨਰਸ਼ਿਪ ਕਰਕੇ ਬਣਾਇਆ ਗਿਆ। Land''s End ਦੇ ਕੋ-ਡਿਜ਼ਾਈਨ Ken Wong ਦਾ ਕਹਿਣਾ ਹੈ ਕਿ ਜੋ ਲੋਕ VR ਨੂੰ ਨਹੀਂ ਮੰਨਦੇ ਉਨ੍ਹਾਂ ਨੂੰ ਯਕੀਨ ਦਿਵਾਉਣ ਲਈ ਇਸ ਨੂੰ ਬਣਾਇਆ ਗਿਆ ਹੈ। 
ਇਸ ਗੇਮ ''ਚ ਕੋਈ ਫਿਊਜਿਕਲ ਕੰਟਰੋਲ ਨਹੀਂ ਦਿੱਤੇ ਗਏ ਅਤੇ ਤੁਹਾਨੂੰ ਲੁੱਕ ਪੁਆਇੰਟਸ ''ਤੇ ਫੋਕਸ ਕਰਕੇ ਇਸ ਨੂੰ ਖੇਡਣਾ ਪਵੇਗਾ। ਇਸ ਗੇਮ ਨੂੰ ਸ਼ਬਦਾਂ ''ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੇਮ ''ਚ ਮੂਵਿੰਗ ਆਬਜੈੱਕਟ ਅਤੇ ਕਨੈੱਕਟ ਪੈਟਰਨਸ ਤੁਹਾਨੂੰ ਹੈਰਾਨ ਕਰ ਦੇਣਗੇ ਅਤੇ ਤੁਸੀਂ ਸੋਚਣ ''ਤੇ ਮਜ਼ਬੂਰ ਹੋ ਜਾਓਗੇ ਕਿ ਅਜਿਹਾ ਕਿਵੇਂ ਹੋ ਰਿਹਾ ਹੈ। 
ਇਸ ਗੇਮ ਦੀ ਮੈਨਿਊਮੈਂਟ ਵੈਲੀ ''ਚ ਕੋਈ ਟੈਕਸਟ ਅਤੇ ਅਤੇ ਵੁਆਇਸ ਨਹੀਂ ਦਿੱਤੀ ਗਈ ਜਿਸ ਨਾਲ ਤੁਹਾਨੂੰ ਗੇਮ ਖੇਡਦੇ ਸਮੇਂ ਇੰਟਰੈਕਸ਼ਨ ਕਰਨ ਨਾਲ ਹੀ ਸਟੋਰੀ ਦਾ ਪਤਾ ਚੱਲਦਾ ਹੈ। ਇਹ ਗੇਮ 360-ਡਿਗਰੀ ਲੈਂਡਸਕੇਪ ''ਤੇ ਖੇਡੀ ਜਾਂਦੀ ਹੈ ਜਿਸ ਨਾਲ ਰਿਅਲ ਵਰਲਡ ਐਕਸਪੀਰੀਅੰਸ ਦੇਖਣ ਨੂੰ ਮਿਲਦਾ ਹੈ। ਇਸ ਗੇਮ ''ਚ ਚੱਟਾਨਾਂ ''ਤੇ ਚੱਲਣਾ, ਬੁਜਾਰਤਾਂ ਅਤੇ ਹਵਾ ''ਚ ਉੱਡਣਾ ਆਦਿ ਸ਼ਾਮਿਲ ਹੈ। 
ਇਸ ਦੀ ਸਟੋਰੀ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਸਭ ਕੁਝ ਰਿਅਲ ਲਾਈਫ ਐਕਟੀਵਿਟੀਜ਼ ਦੀ ਤਰ੍ਹਾਂ ਯੂਜ਼ਰਜ਼ ਨੂੰ ਦੇਖਣ ਨੂੰ ਮਿਲਦੀ ਹੈ। ਇਸ ਨੂੰ ਡਿਵੈਲਪ ਕਰਨ ਤੋਂ ਬਾਅਦ Ustwo ਦੀ ਟੀਮ ਨੇ ਪਾਰਟੀਜ਼ ਅਤੇ ਫੈਂਡਜ਼ ਨੂੰ ਗੇਮ ਐਕਸਪੀਰੀਅੰਸ ਕਰਨ ਲਈ ਵੀ ਦਿੱਤੀ ਹੈ।