50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ

02/21/2023 5:58:09 PM

ਗੈਜੇਟ ਡੈਸਕ- ਆਈਫੋਨ ਲਈ ਤੁਸੀਂ ਕਿੰਨੇ ਰੁਪਏ ਖ਼ਰਚ ਕਰ ਸਕਦੇ ਹੋ? ਕਈ ਲੋਕਾਂ ਦਾ ਜਵਾਬ ਹੋਵੇਗਾ 1 ਤੋਂ 1.5 ਲੱਖ ਰੁਪਏ ਤਕ ਪਰ 16 ਸਾਲ ਪਹਿਲਾਂ ਲਾਂਚ ਹੋਏ ਆਈਫੋਨ ਲਈ ਕਿਸੇ ਨੇ ਲੱਖਾਂ ਰੁਪਏ ਖ਼ਰਚ ਕਰ ਦਿੱਤੇ। ਹੁਣ ਜਦੋਂ ਲੋਕ ਬੇਸਬਰੀ ਨਾਲ ਆਈਫੋਨ 15 ਦਾ ਇੰਤਜ਼ਾਰ ਕਰ ਰਹੇ ਹਨ ਤਾਂ ਅਜਿਹੇ 'ਚ ਸਾਲਾਂ ਪੁਰਾਣੇ ਫੋਨ ਲਈ ਲੱਖਾਂ ਰੁਪਏ ਖ਼ਰਚ ਕਿਉਂ ਕੀਤੇ ਗਏ? ਆਓ ਜਾਣਦੇ ਹਾਂ।

ਦੱਸ ਦੇੀਏ ਕਿ ਇਸ ਆਈਫੋਨ ਨੂੰ ਸਾਲ 2007 'ਚ ਪੇਸ਼ ਕੀਤਾ ਗਿਆ ਸੀ। ਇਸਨੂੰ ਸਟੀਵ ਜਾਬਸ ਨੇ ਪੇਸ਼ ਕੀਤਾ ਅਤੇ ਇਹ ਫੋਨ ਇੰਡਸਟਰੀ ਲਈ ਗੇਮ ਚੇਂਜਰ ਬਣ ਗਿਆ। ਫੋਨ 'ਚ 3.5 ਇੰਚ ਦੀ ਡਿਸਪਲੇਅ ਅਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸਦੇ ਨਾਲ ਹੋਮ ਬਟਨ ਵੀ ਦਿੱਤਾ ਗਿਆ ਸੀ ਜਿਸਨੂੰ ਕਾਫੀ ਪਸੰਦ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

52 ਲੱਖ ਲੱਗੀ ਬੋਲੀ

ਸਮੇਂ ਦੇ ਨਾਲ ਆਈਫੋਨ ਰੱਖਣਾ ਸਟੇਟਸ ਸਿੰਬਲ ਬਣ ਗਿਆ। ਫੋਨ ਦੀ ਕੀਮਤ ਵੀ ਨਵੇਂ ਵਰਜ਼ਨ ਦੇ ਨਾਲ ਵਧਣ ਲੱਗੀ। ਹੁਣ ਆਈਫੋਨ 15 ਨੂੰ ਲੈ ਕੇ ਚਰਚਾ ਹੋ ਰਹੀ ਹੈ। ਅਜਿਹੇ 'ਚ ਕਿਸੇ ਨੇ ਫਰਸਟ ਜਨਰੇਸ਼ਨ ਆਈਫੋਨ ਨੂੰ 52 ਲੱਖ ਰੁਪਏ 'ਚ ਖ਼ਰੀਦਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫਰਸਟ ਜਨਰੇਸ਼ਨ ਆਈਫੋਨ ਇੰਨਾ ਮਹਿੰਗਾ ਵਿਗਿਆ ਹੈ। 

ਹਾਲਾਂਕਿ, ਫਰਸਟ ਜਨਰੇਸ਼ਨ ਆਈਫੋਨ ਲਈ ਇਹ ਕੀਮਤ ਹੁਣ ਤਕ ਦੀ ਸਭ ਤੋਂ ਵੱਡੀ ਕੀਮਤ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ 'ਚ ਕਿਸੇ ਨੇ 32 ਲੱਖ ਰੁਪਏ 'ਚ ਪਹਿਲੀ ਜਨਰੇਸ਼ਨ ਦਾ ਆਈਫੋਨ ਖ਼ਰੀਦਿਆ ਸੀ। ਹੁਣ ਇਹ ਰਿਕਾਰਡ ਟੁੱਟ ਗਿਆ ਹੈ। ਆਕਸ਼ਨ ਕਰਨ ਵਾਲੀ ਵੈੱਬਸਾਈਟ ਐੱਲ.ਸੀ.ਜੀ. ਆਕਸ਼ਨ ਨੇ ਦੱਸਿਆ ਕਿ ਸੀਲਡ ਪੈਕ ਫਰਸਟ ਜਨਰੇਸ਼ਨ ਆਈਫੋਨ ਦੀ ਬੋਲੀ 63,356.40 ਡਾਲਰ (ਕਰੀਬ 52 ਲੱਖ ਰੁਪਏ ਲੱਗੀ। 

ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਵਿੰਟਰ ਆਕਸ਼ਨ 'ਚ ਲੱਗੀ ਬੋਲੀ

ਵੈੱਬਸਾਈਟ ਮੁਤਾਬਕ, ਇਸ ਆਈਟਮ ਦੀ ਬੋਲੀ 2023 ਵਿੰਟਰ ਪ੍ਰੀਮੀਅਰ ਆਕਸ਼ਨ 'ਚ ਲੱਗੀ ਜੋ 2 ਫਰਵਰੀ ਤੋਂ ਸ਼ੁਰੂ ਹੋ ਕੇ 19 ਫਰਵਰੀ ਤਕ ਚੱਲੀ। ਫੋਨ ਦੀ ਡਿਸਕ੍ਰਿਪਸ਼ਨ 'ਚ ਅਸਲੀ ਮਾਲਿਕ ਕਰੇਨ ਗਰੀਨ ਨੇ ਦੱਸਿਆ ਹੈ ਕਿ ਉਹ ਆਈਕੋਨਿਕ ਫੈਕਟਰੀ ਸੀਲਡ ਫਰਸਟ ਰਿਲੀਜ਼ਡ ਆਈਫੋਨ ਨੂੰ ਸ਼ਾਨਦਾਰ ਕੰਡੀਸ਼ਨ 'ਚ ਵੇਚ ਰਹੇ ਹਨ। 

ਇਹ ਵੀ ਪੜ੍ਹੋ– ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਰੇਨ ਗਰੀਨ ਇਕ ਕਾਸਮੈਟਿਕ ਟੈਟੂ ਆਰਟਿਸਟ ਹੈ ਜੋ ਨਿਊ ਜਰਸੀ 'ਚ ਰਹਿੰਦੀ ਹੈ। ਉਸਨੂੰ ਆਈਫੋਨ ਤੋਹਫੇ ਦੇ ਤੌਰ 'ਤੇ ਮਿਲਿਆ ਸੀ। ਉਸਦਾ ਕਹਿਣਾ ਹੈ ਕਿ ਉਸ ਕੋਲ ਉਦੋਂ ਟੈਲੀਕਾਮ ਕੰਪਨੀ Verizon ਦਾ ਸਿਮ ਸੀ ਉਸ ਸਮੇਂ ਆਈਫੋਨ ਲਈ ਉਪਲੱਬਧ ਨਹੀਂ ਸੀ। ਇਸ ਕਾਰਨ ਉਸਨੇ ਆਈਫੋਨ ਨੂੰ ਓਪਨ ਨਹੀਂ ਕੀਤਾ ਅਦੇ ਹੁਣ ਜਾ ਕੇ ਇਸਨੂੰ ਵੇਚਣ ਦਾ ਫੈਸਲਾ ਲਿਆ। ਇਹ ਫੈਸਲਾ ਉਸਨੇ ਐੱਲ.ਸੀ.ਜੀ. ਆਕਸ਼ਨ ਨਾਲ ਮੁਲਾਕਾਤ ਤੋਂ ਬਾਅਦ ਲਿਆ ਜਿਸਨੂੰ ਲੈ ਕੇ ਉਸਨੇ ਦੱਸਿਆ ਕਿ ਫਰਸਟ ਜਨਰੇਸ਼ਨ ਆਈਫੋਨ 40 ਹਜ਼ਾਰ ਡਾਲਰ ਤਕ ਵਿਕ ਚੁੱਕਾ ਹੈ। ਇਸਦੀ ਨਿਲਾਮੀ 2500 ਡਾਲਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਕਿਸੇ ਨੇ 50,000 ਤੋਂ ਵੀ ਜ਼ਿਆਦਾ ਡਾਲਰ 'ਚ ਇਸਨੂੰ ਖ਼ਰੀਦ ਲਿਆ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਕਦਮ,  ਇਮੋਜੀ ‘ਚ ਸ਼ਾਮਿਲ ਹੋਵੇਗਾ 'ਖੰਡਾ ਸਾਹਿਬ'

Rakesh

This news is Content Editor Rakesh