ਇਨ੍ਹਾਂ Steps ਤੋਂ ਪਤਾ ਕਰੋ ਸਮਾਰਟਫੋਨ ਦੇ ਅਸਲੀ ਜਾਂ ਨਕਲੀ ਹੋਣ ਸੰਬੰਧੀ

06/24/2017 7:10:08 PM

ਜਲੰਧਰ-ਅੱਜ ਕੱਲ੍ਹ ਹਰ ਕੋਈ ਆਨਲਾਈਨ ਸ਼ੌਪਿੰਗ ਕਰਦਾ ਹੈ। ਇਸ ਦੌਰਾਨ ਯੂਜ਼ਰਸ ਸਮਾਰਟਫੋਨ ਵੀ ਖਰੀਦਦੇ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਕਈ ਵਾਰ ਅਜਿਹੀਆ ਘਟਨਾਵਾ ਸਾਹਮਣੇ ਆਈਆ ਹਨ ਕਿ ਜਦੋਂ ਅਸੀ ਅਸਲੀ ਸਮਾਰਟਫੋਨ ਦੀ ਜਗ੍ਹਾਂ ਯੂਜ਼ਰ ਨੂੰ ਨਕਲੀ ਸਮਾਰਟਫੋਨ ਡੀਲੀਵਰ ਕੀਤਾ ਗਿਆ ਹੈ। ਅਜਿਹੇ ਸਮੇਂ ਦੇ ਦੌਰਾਨ ਅੱਜ ਅਸੀਂ ਤੁਹਾਨੂੰ ਸਮਾਰਟਫੋਨ ਦੇ ਅਸਲੀ ਅਤੇ ਨਕਲੀ ਹੋਣ ਦੀ ਪਹਿਚਾਣ ਕਰਨ ਦੇ ਕੁਝ ਤਰੀਕੇ ਦੱਸਣ ਜਾ ਰਹੇ ਹੈ।
1.ਸਮਾਰਟਫੋਨ ਦੀ ਲੁਕ-ਜਦੋ ਵੀ ਤੁਸੀਂ ਆਨਲਾਈਨ ਸਮਾਰਟਫੋਨ ਖਰੀਦਦੇ ਤਾ ਉਸ ਦਾ ਲੁਕ ਨੂੰ ਧਿਆਨ 'ਚ ਰੱਖੋ ਉਸ ਦੀ ਬਾਡੀ ਫਿਨਸ਼ਿੰਗ ਦੇ ਨਾਲ ਕੰਪਨੀ ਦੇ ਲੋਗੋ ਅਤੇ ਡਿਜ਼ਾਇੰਨ 'ਤੇ ਧਿਆਨ ਦਿਉ। ਫੋਨ ਦੇ ਡਿਜ਼ਾਇੰਨ ਅਤੇ ਸ਼ੇਢ 'ਚ ਕੋਈ ਵੀ ਅੰਤਰ ਹੈ ਤਾਂ ਇਸ ਦਾ ਮਤਲਬ ਤੁਹਾਨੂੰ ਡੀਲੀਵਰ ਕੀਤਾ ਗਿਆ ਫੋਨ ਨਕਲੀ ਹੈ।
2.ਕਲਰ ਅਤੇ ਡਿਜ਼ਾਇੰਨ-ਕਿਸੇ ਵੀ ਫੋਨ ਨੂੰ ਖਰੀਦਣ ਤੋਂ ਪਹਿਲਾਂ ਉਸ ਦੇ ਕਲਰ ਵੇਂਰੀਅੰਟ ਅਤੇ ਡਿਜ਼ਾਇੰਨ ਦੇ ਬਾਰੇ 'ਚ ਚੰਗੀ ਤਰ੍ਹਾਂ ਜਾਣਕਾਰੀ ਜੁਟਾ ਲਵੋ। ਇਹ ਸਾਰੀ ਜਾਣਕਾਰੀ ਯੂਜ਼ਰ ਨੂੰ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ਤੋਂ ਮਿਲ ਜਾਵੇਗੀ।
3.ਵਜ਼ਨ-ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ 'ਤੇ ਫੋਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਮੌਜ਼ੂਦ ਰਹਿੰਦੀ ਹੈ ਫੋਨ ਦਾ ਵਜ਼ਨ ਵੀ ਵੈੱਬਸਾਈਟ 'ਤੇ  ਦਿੱਤਾ ਹੁੰਦਾ ਹੈ ਅਸਲੀ ਫੋਨ ਦਾ ਵਜ਼ਨ ਘੱਟ ਜਾਂ ਜਿਆਦਾ ਹੁੰਦਾ ਹੈ। ਇਸ ਦੀ ਵਜ੍ਹਾਂ ਇਹ ਹੈ ਕਿ ਨਕਲੀ ਫੋਨਜ਼ 'ਚ ਹਲਕੇ ਪਾਰਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ।
4.ਕੀਮਤ-ਤੁਸੀਂ ਜੋ ਫੋਨ ਲਿਆ ਹੈ ਜੇਕਰ ਉਸਦੀ ਕੀਮਤ ਓਰੀਜਨਲ ਕੀਮਤ ਤੋਂ ਘੱਟ ਹੈ ਤਾਂ ਇਹ ਨਕਲੀ ਹੋ ਸਕਦਾ ਹੈ ਅਜਿਹੇ 'ਚ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੰਪਨੀ ਆਪਣੇ ਸਮਾਰਟਫੋਨ ਨੂੰ ਕਿਨ੍ਹੇ 'ਚ ਸੇਲ ਕਰ ਰਹੀਂ ਹੈ ਅਤੇ ਉਸਦਾ ਆਨਲਾਈਨ ਪ੍ਰਾਇਸ ਕੀ ਹੈ।
5. ਗਾਰੰਟੀ-ਨਵਾਂ ਸਮਾਰਟਫੋਨ ਖਰੀਦਦੇ ਹੈ ਤਾਂ ਉਸਦੀ ਗਾਰੰਟੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ। ਫੋਨ ਦੇ ਪੇਪਰਸ ਵੀ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਚਾਹੀਦੇ ਹਨ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਨਵਾਂ ਪ੍ਰੋਡਕਟ ਡਿਫੈਕਟਡ ਹੋਣ 'ਤੇ ਉਸਦੀ ਰੀਪਲੇਸਮੈਂਟ ਕੀਤੀ ਜਾਂਦੀ ਹੈ। ਪਰ ਫੇਕ ਫੋਨ 'ਤੇ ਅਜਿਹੀ ਕੋਈ ਵੀ ਸੁਵਿਧਾ ਨਹੀਂ ਹੈ। 
6.ਐਪਸ-ਗੂਗਲ ਪਲੇ ਸਟੋਰ 'ਤੇ ਕਈ ਅਜਿਹੇ ਮੌਜ਼ੂਦ ਐਪਸ ਹੈ ਜੋ ਜਾਣਕਾਰੀ ਮੁਹੱਈਆ ਕਰਵਾਉਦੇ ਹਨ ਇਹ ਐਪਸ ਪ੍ਰੋਸੈਸਰ, ਰੈਮ, ਗ੍ਰਾਫਿਕਸ ਦੇ ਨਾਲ ਸਮਾਰਟਫੋਨ ਦਾ ਮਾਡਲ, ਬ੍ਰਾਂਡ, ਸਕਰੀਨ ਦੇ ਨਾਲ ਹੋਰ ਹਾਰਡਵੇਅਰ ਫੀਚਰਸ ਵੀ ਦੱਸ ਦਿੰਦੇ ਹਨ। ਇਨ੍ਹਾਂ ਐਪਸ ਦਾ ਡਾਊਨਲੋਡ ਕਰ ਯੂਜ਼ਰਸ ਫੋਨ ਦੇ  ਨਕਲੀ ਹੋਣ ਦਾ ਪ੍ਰਮਾਣ ਪ੍ਰਾਪਤ ਕਰ ਸਕਦੇ ਹੈ।
7. IMEI ਨੰਬਰ-ਫੋਨ ਦਾ IMEI ਨੰਬਰ ਚੈੱਕ ਕਰਨਾ ਵੀ ਨਕਲੀ ਫੋਨ ਦੀ ਪਹਿਚਾਣ ਦਾ ਇਕ ਸਾਧਨ ਹੈ। ਫੋਨ 'ਚ IMEI ਨੰਬਰ ਦੀ ਜਾਣਕਾਰੀ ਸਮਾਰਟਫੋਨ ਦੇ ਪਿੱਛੇ ਵੱਲ ਦਿੱਤੀ ਗਈ ਹੁੰਦੀ ਹੈ ਜਿੱਥੇ ਬੈਟਰੀ ਫਿਟ ਕੀਤੀ ਜਾਂਦੀ ਹੈ। ਇਸ ਨੂੰ *#06# ਤੋਂ ਵੀ ਚੈੱਕ ਕੀਤਾ ਜਾ ਸਕਦਾ ਹੈ ਜੇਕਰ ਫੋਨ ਦੇ ਸਿਮ ਵਾਲਾ ਹੈ ਤਾਂ ਫੋਨ ਦੇ ਦੋ IMEI ਨੰਬਰ ਹੋਣਗੇ।