Samsung Galaxy Note 8 ਸਮਾਰਟਫੋਨ ਨੂੰ ਮਿਲਿਆ ਗੈਜੇਟ ਆਫ ਦ ਈਅਰ ਅਵਾਰਡ

09/30/2017 10:12:41 AM

ਜਲੰਧਰ- ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਨੋਟ 8 ਨੇ ਵੀਰਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ (IMC) 2017 'ਚ 'ਗੈਜੇਟ ਆਫ ਦ ਈਅਰ' ਅਵਾਰਡ ਜਿੱਤਿਆ। ਇਹ ਫੋਨ ਭਾਰਤ 'ਚ 12 ਸਤੰਬਰ ਨੂੰ 67,900 ਰੁਪਏ ਦੀ ਕੀਮਤ ਨਾਲ ਲਾਂਚ ਹੋਇਆ ਸੀ। ਸੈਮਸੇਗ ਇੰਡੀਆ ਮੋਬਾਇਲ ਬਿਜ਼ਨੈੱਸ ਦੇ ਮਸ਼ਹੂਰ ਅਧਿਕਾਰੀ ਆਸਿਮ ਵਾਰਸੀ ਨੇ ਕਿਹਾ ਗਲੈਕਸੀ ਨੋਟ 8 ਨਾਲ ਅਸੀਂ ਭਾਰਤ 'ਚ ਪ੍ਰੀਮੀਅਮ ਸਮਾਰਟਫੋਨ ਦੀ ਸ਼੍ਰੇਣੀ 'ਚ ਆਪਣੇ ਅਗਵਾਈ ਨੂੰ ਮਜਬੂਤ ਕੀਤਾ ਹੈ ਅਤੇ ਇਹ ਅਵਾਰਡ ਸਾਡੀ ਮਿਹਨਤ ਨੂੰ ਦਰਸ਼ਾਉਂਦਾ ਹੈ। 

Samsung Galaxy Note 8 ਦੇ ਸਪੈਸੀਫਿਕੇਸ਼ਨ -
ਇਸ 'ਚ 6.3 ਇੰਚ ਦਾ ਕਵਾਰਡ ਐੱਚ. ਡੀ+ (2960x1440 ਪਿਕਸਲ) ਸੁਪਰ ਐਮੋਲੇਡ ਡਿਸਪਲੇਅ ਹੈ। ਸਕਰੀਨ ਦੀ ਡੇਨਸਿਟੀ 521 ਪਿਕਸਲ ਪ੍ਰਤੀ ਇੰਚ ਹੈ। ਦੱਸਿਆ ਹੈ ਕਿ ਡਿਸਪਲੇਅ ਦਾ ਡਿਫਾਲਟ ਫੁੱਲ ਐੱਚ. ਡੀ+ ਰੈਜ਼ੋਲਿਊਸ਼ਨ 'ਤੇ ਚੱਲੇਗਾ। ਇਸ ਨੂੰ ਕਵਾਰਡ ਐੱਚ. ਡੀ+ 'ਚ ਸੈਟਿੰਗਸ ਬਦਲੀ ਜਾ ਸਕਦੀ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਪਿਛਲੇ ਹਿੱਸੇ 'ਤੇ 12 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ, ਜੋ ਆਪਟੀਕਲ ਇਮੇਜ਼ ਸਟੇਬਲਾਈਜੇਸ਼ਨ ਨੂੰ ਸਪਰੋਟ ਕਰਦੇ ਹਨ। ਫਰੰਟ ਪੈਨਲ 'ਤੇ ਸੈਲਫੀ ਲਈ ਐੱਫ/1.7 ਅਪਰਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਗਲੈਕਸੀ ਨੋਟ 7.1.1 ਨੂਗਾ 'ਤੇ ਆਧਾਰਿਤ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।