ਤੁਹਾਡੇ ਦਿਲ ਦੀ ਧੜਕਨ ਨਾਲ ਖੁਲ੍ਹੇਗੀ ਹੈਲਥ ਰਿਕਾਰਡ ਦੀ ਫਾਇਲ

01/19/2017 5:55:42 PM

ਨਿਊਯਾਰਕ- ਹੈਲਥ ਰਿਕਾਰਡ ਦੀਆਂ ਮੋਟੀਆਂ-ਮੋਟੀਆਂ ਫਾਇਲਾਂ ਨੂੰ ਸੰਭਾਲ ਕੇ ਰੱਖਣਾ ਆਪਣੇ-ਆਪ ''ਚ ਕੋਈ ਘੱਟ ਸਿਰਦਰਦੀ  ਦਾ ਕੰਮ ਨਹੀਂ ਹੈ ਪਰ ਹੁਣ ਜਲਦੀ ਹੀ ਤੁਹਾਡੇ ਇਲੈਕਟ੍ਰੋਨਿਕ ਹੈਲਥ ਰਿਕਾਰਡ ਦਾ ਅਜਿਹਾ ਪਾਸਵਰਡ ਮਿਲਣ ਜਾ ਰਿਹਾ ਹੈ ਜਿਸ ਨੂੰ ਤੁਹਾਡੇ ਲਈ ਯਾਦ ਕਰਨ ਦੀ ਲੋੜ ਨਹੀਂ ਹੋਵੇਗੀ। ਕਿਉਂਕਿ ਹੁਣ ਮਰੀਜ਼ ਦੇ ਦਿਲ ਦੀ ਧੜਕਨ ਹੀ ਉਸ ਦੇ ਇਲੈਕਟ੍ਰੋਨਿਕ ਹੈਲਥ ਰਿਕਾਰਡ ਦਾ ਪਾਸਵਰਡ ਹੋਵੇਗੀ। 
ਅਮਰੀਕਾ ''ਚ ਬਿੰਗਹੈਂਪਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਝੇਨਪੈਂਗ ਜਿਨ ਕਹਿੰਦੇ ਹਨ ਕਿ ਪਾਰੰਪਰਿਕ ਰੂਪ ਨਾਲ ਪਾਸਵਰਡ ਨੂੰ ਯਾਦ ਰੱਖਣਾ ਮਰੀਜ਼ਾਂ ਲਈ ਕਾਫੀ ਮੁਸ਼ਕਲ ਅਤੇ ਖਰਚੀਲਾ ਹੁੰਦਾ ਹੈ ਅਤੇ ਇਸ ਨਾਲ ਉਹ ਸਿੱਧੇ ਤੌਰ ''ਤੇ ਟੈਲੀਮੈਡੀਸਿਨ ਜਾਂ ਮੋਬਾਇਲ ਹੈਲਥ ਕੇਅਰ ਸੁਵਿਧਾਵਾਂ ਦਾ ਫਾਇਦਾ ਨਹੀਂ ਲੈ ਪਾਉਂਦੇ। ਉਨ੍ਹਾਂ ਦੱਸਿਆ ਕਿ ਪੁਰਾਣੇ ਪ੍ਰਬੰਧਾਂ ਦੇ ਸਥਾਨ ''ਤੇ ਹੌਲੀ-ਹੌਲੀ ਨਵੇਂ ਪ੍ਰਬੰਧ ਆ ਰਹੇ ਹਨ ਅਤੇ ਅਸੀਂ ਚਾਹੁੰਦੇ ਸੀ ਕਿ ਬਿਮਾਰ ਵਿਅਕਤੀ ਦੀ ਸਿਹਤ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਕੋਈ ਅਨੌਖਾ ਹੱਲ ਮਿਲ ਸਕੇ ਜੋ ਸਰਲ, ਸਿਹਜ ਉਪਲੱਬਧ ਅਤੇ ਸਸਤਾ ਹੋਵੇ। 
ਹੁਣ ਵਿਗਿਆਨੀਆਂ ਨੇ ਕਿਸੇ ਵਿਅਕਤੀ ਦੇ ਖਾਸ ਇਲੈਕਟ੍ਰੋਕਾਰਡੀਓਗ੍ਰਾਫ (ਈ.ਸੀ.ਜੀ) ਡਾਟਾ ਦਾ ਇਸਤੇਮਾਲ ਕਰਦੇ ਹੋਏ ਉਸ ਦੀ ਹੈਲਥ ਫਾਇਲ ਨੂੰ ਲਾਕ ਜਾਂ ਅਨਲਾਕ ਕਰਨ ਲਈ ਉਸ ਦੇ ਦਿਲ ਦੀਆਂ ਧੜਕਨਾਂ ਨੂੰ ਚਾਬੀ ਦੇ ਰੂਪ ''ਚ ਇਸਤੇਮਾਲ ਕਰਨ ਦਾ ਤਰੀਕਾ ਲੱਭ ਲਿਆ ਹੈ। ਉਨ੍ਹਾਂ ਦੱਸਿਆ ਕਿ ਈ.ਸੀ.ਜੀ. ਸੰਕੇਤਾਂ ਨੂੰ ਕਲੀਨਿਕ ਡਾਇਗਨੋਸਿਸ ਲਈ ਇਕੱਠਾ ਕਰਦੇ ਹੋਏ ਇਨ੍ਹਾਂ ਨੂੰ ਇਲੈਕਟ੍ਰੋਨਿਕ ਹੈਲਥ ਰਿਕਾਰਡ ਤੱਕ ਇਕ ਨੈੱਟਵਰਕ ਰਾਹੀਂ ਭੇਜਿਆ ਜਾਂਦਾ ਹੈ। ਅਸੀਂ ਸਮਝਦਾਰੀ ਨਾਲ ਸੀ.ਈ.ਜੀ. ਸੰਕੇਤਾਂ ਨੂੰ ਡਾਟਾ ਲਿਖਣ ਲਈ ਇਸਤੇਮਾਲ ਕੀਤਾ ਹੈ। 
ਇਸ ਰਣਨਿਤੀ ਰਾਹੀਂ ਮਰੀਜ਼ ਦੀ ਸੁਰੱਖਿਆ ਅਤੇ ਨਿਜਤਾ ਜ਼ਿਆਦਾ ਮਜ਼ਬੂਤ ਹੋਵੇਗੀ ਅਤੇ ਇਹ ਪ੍ਰਕਿਰਿਆ ਸਸਤੀ ਵੀ ਹੋਵੇਗੀ। ਇਸ ਪ੍ਰਕਿਰਿਆ ''ਚ ਮਰੀਜ਼ ਦੇ ਹੈਲਥ ਰਿਕਾਰਡ ਤੱਕ ਪਹੁੰਚਣ ਲਈ ਉਸ ਦੇ ਦਿਲ ਦੀ ਧੜਕਨ ਹੀ ਪਾਸਵਰਡ ਹੋਵੇਗੀ। ਜਿਨ ਦੱਸਦੇ ਹਨ ਕਿ ਇਹ ਖੋਜ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਸਿਹਤ ਸੇਵਾ ਮੁਹੱਈਆ ਕਰਾਉਣ ''ਚ ਕਾਫੀ ਮਦਦਗਾਰ ਸਾਬਤ ਹੋਵੇਗਾ। ਖੋਜਕਾਰ ਈ.ਸੀ.ਜੀ. ''ਚ ਹੋਣ ਵਾਲੇ ਬਦਲਾਵਾਂ ਨੂੰ ਵੀ ਇਸ ਪ੍ਰਕਿਰਿਆ ''ਚ ਸ਼ਾਮਲ ਕਰਨ ਦੀ ਦਿਸ਼ਾ ''ਚ ਕੰਮ ਕਰ ਰਹੇ ਹਨ।