ਐਂਡ੍ਰਾਇਡ ''ਚ ਨਹੀਂ ਸਗੋਂ iPhone ''ਚ ਮਿਲਣਗੇ ਇਹ ਕਮਾਲ ਦੇ ਫੀਚਰਸ

02/17/2018 5:21:39 PM

ਜਲੰਧਰ- ਹਾਲ 'ਚ ਐਪਲ ਨੇ iPhone ਅਤੇ iPad ਡਿਵਾਈਸਿਜ਼ ਲਈ ਆਪਣਾ ਆਪਰੇਟਿੰਗ ਸਿਸਟਮ iOS 11 ਜਾਰੀ ਕੀਤਾ ਸੀ। ਇਹ ਲੇਟੈਸਟ ਵਰਜ਼ਨ ਲਗਭਗ 65 ਫੀਸਦੀ ਡਿਵਾਈਸਿਜ਼ 'ਤੇ ਕੰਮ ਕਰ ਰਿਹਾ ਹੈ। ਹੁਣ ਇਸ ਨਾਲ ਫੀਚਰਸ ਦੇ ਮਾਮਲੇ 'ਚ ਇਹ ਗੂਗਲ ਦੇ ਲੇਟੈਸਟ ਐਂਡ੍ਰਾਇਡ 8.1 ਓਰਿਓ ਤੋਂ ਕੁਝ ਅੱਗੇ ਹੈ। ਉਹ ਫੀਚਰਸ ਜੋ ਤੁਹਾਨੂੰ ਸਿਰਫ IOS 'ਚ ਮਿਲਣਗੇ।

ਸਪੈਸ ਮੈਸੇਜ਼ ਫਿਲਟਰ - 
ਇਹ IOS 11 ਦੇ ਸਭ ਤੋਂ ਜ਼ਰੂਰੀ ਫੀਚਰ 'ਚੋਂ ਇਕ ਹੈ। ਆਪਣੇ ਆਪਰੇਟਿੰਗ ਸਿਸਟਮ ਦੇ ਬਾਰੇ 'ਚ ਗੱਲ ਕਰਦੇ ਹੋਏ ਐਪਲ ਆਪਣੇ ਮੈਸੇਜ਼ਸ ਐਪ ਦੇ ਸਪੈਸ ਮੈਸੇਜ਼ਸ ਫਿਲਟਰ ਕਰਨ ਦੀ ਸਮਰੱਥਾ ਦੇ ਬਾਰੇ 'ਚ ਜ਼ਰੂਰ ਗੱਲ ਕਰਦਾ ਹੈ। 


ਨੇਟਿਵ ਸਕਰੀਨ ਰਿਕਾਰਡਿੰਗ -
IOS 11 ਦੇ ਯੂਜ਼ਰਸ ਅਕਸਟਰਨਲ ਵਾਈਸ ਇਨਪੁੱਟ ਨਾਲ ਆਪਣੇ ਡਿਵਾਈਸ ਦੀ ਡਿਸਪਲੇਅ ਦਾ ਕੰਟੈਂਟ ਰਿਕਾਰਡ ਕਰ ਸਕਦੇ ਹੋ। ਇਸ ਫੀਚਰ ਦੇ ਰਾਹੀਂ GIF ਕ੍ਰਿਏਟ ਕੀਤਾ ਜਾ ਸਕਦਾ ਹੈ, ਜਦਕਿ ਸਕਰੀਨ ਰਿਕਾਰਡਿੰਗ ਨੂੰ ਸੈਮਸੰਗ ਦੇ ਸਮਾਰਟਫੋਨ ਵੀ ਸਪੋਰਟ ਕਰਦੇ ਹਨ ਪਰ ਇਹ ਨੇਟਿਵ ਫੀਚਰ ਨੂੰ ਸਪਾਰਟ ਨਹੀਂ ਕਰਦੇ ਹਨ। 

ਮੈਸੇਜ਼ ਸਿੰਕ -
IOS 11 ਦਾ ਅਪਗ੍ਰੇਟਡ ਮੈਸੇਜ਼ਸ ਐਪ ਨੂੰ ਹੁਣ iCloud ਸਪਾਰਟ ਕਰਦਾ ਹੈ। ਇਸ ਦਾ ਮਤਲਬ ਹੈ ਕਿ ਜੋ ਵੀ ਡਿਵਾਈਸ ਇਕ ਐਪਲ ਆਈ. ਡੀ. ਯੂਜ਼ ਕਰ ਰਹੀ ਹੈ, ਉਨ੍ਹਾਂ ਦੇ ਸਾਰੇ ਮੈਸੇਜ਼ਸ ਸਿੰਕ੍ਰੋਨਾਈਜ਼ ਹੋ ਜਾਂਦੇ ਹਨ। ਗੂਗਲ ਦੇ ਐਂਡ੍ਰਾਇਡ ਐਪ 'ਚ ਹੁਣ ਵੀ ਇਹ ਫੀਚਰ ਨਹੀਂ ਹੈ। 

ਮੈਸੇਜ਼ ਦੇ ਰਾਹੀਂ ਲੈਣ ਦੇਣ -
IOS ਦਾ ਇਕ ਹੋਰ ਅਨੋਖਾ ਫੀਚਰ ਹੈ ਕਿ ਇਸ ਦੇ ਰਾਹੀਂ ਮੈਸਜ਼ ਐਪ ਤੋਂ ਸਿੱਧੇ ਮਨੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਯੂਜ਼ਰ ਅਜਿਹਾ ਸਾਧਾਰਣ ਟੈਕਸਟ ਮੈਸਜ਼ ਕਰ ਕੇ ਕਰ ਸਕਦੇ ਹੋ। ਇਸ ਦੇ ਰਾਹੀਂ ਯੂਜ਼ਰ ਟ੍ਰਾਂਸਫਰ ਹੋ ਕੇ ਆਏ ਮਨੀ ਨੂੰ ਤੁਸੀਂ ਕਿਸੇ ਦੇ ਬੈਂਕ ਅਕਾਊਂਟ 'ਚ ਵੀ ਟ੍ਰਾਂਸਫਰ ਕਰ ਸਕਦੇ ਹੋ। ਹੁਣ ਦਾ ਐਂਡ੍ਰਾਇਡ ਦੇ ਕੋਲ ਅਜਿਹਾ ਕੋਈ ਫੀਚਰ ਨਹੀਂ ਹੈ। 

ਕੰਟੈਂਟ ਲਈ ਡ੍ਰੈਗ ਐਂਡ ਡ੍ਰਾਪ ਸਪਾਰਟ -
ਨਵੇਂ IOS ਇਮੇਜ਼, ਟੈਕਸਟ, ਯੂ. ਆਰ. ਐੱਲ. ਜਿਹੀ ਕੰਟੈਂਟ ਨੂੰ ਐਪਸ 'ਚ ਆਸਾਨੀ ਨਾਲ ਡ੍ਰੈਗ ਐਂਡ ਡ੍ਰਾਪ ਕੀਤਾ ਜਾ ਸਕਦਾ ਹੈ। ਇਹ ਫੀਚਰ iPad 'ਚ ਅਤੇ ਵਧੀਆ ਇਸਤੇਮਾਲ ਕੀਤਾ ਜਾ ਸਕਦਾ ਹੈ, ਕਿਉਂਕਿ ਉਸ ਦੀਂ ਨਵੀਂ ਐਪ ਸਵਿੱਚਰ ਪੈਨਲ ਇਸ ਨੂੰ ਹੋਰ ਆਸਾਨ ਬਣਾ ਦਿੰਦੀ ਹੈ।

iPhones ਦੀ ਬੈਟਰੀ ਅਤੇ ਪਰਫਾਰਮੈਂਸ 'ਤੇ ਕੰਟਰੋਲ -
IOS  11.3 ਨਾਲ ਐਪਲ ਆਪਣੇ ਆਈਫੋਨ ਯੂਜ਼ਰਸ ਨੂੰ ਬੈਟਰੀ ਅਤੇ ਪ੍ਰੋਸੈਸਰ ਨੂੰ ਕੰਟਰੋਲ ਕਰਨ ਦੀ ਜ਼ਿਆਦਾ ਸਮਰੱਥਾ ਦਿੰਦਾ ਹੈ। ਅਜਿਹਾ ਫੀਚਰ ਹੁਣ ਤੱਕ ਐਂਡ੍ਰਾਇਡ ਹੈਂਡਸੈੱਟ 'ਤੇ ਉਪਲੱਬਧ ਨਹੀਂ ਹੈ।