ਐਪਲ ਆਈਫੋਨ ਯੂਜ਼ਰਸ ਲਈ ਸ਼ੁਰੂ ਕਰੇਗੀ ਫੈਂਸੀ ਫੋਟੋ ਐਡੀਟਿੰਗ ਐਪ

01/23/2019 11:52:02 PM

ਗੈਜੇਟ ਡੈਸਕ—ਆਈਫੋਨ ਯੂਜ਼ਰਸ ਲਈ ਇਹ ਇਕ ਇੰਸਰੈਸਟਿੰਗ ਅਤੇ ਕੰਮ ਦੀ ਖਬਰ ਹੈ। ਐਪਲ ਜਲਦ ਹੀ ਆਪਣੇ ਨਵੇਂ ਆਈਫੋਨ 'ਚ ਇਕ ਫੈਂਸੀ ਫੋਟੋ ਐਡੀਟਿੰਗ ਐਪ ਸ਼ਾਮਲ ਕਰਨ ਜਾ ਰਹੀ ਹੈ। Fuzion ਨਾਂ ਦੀ ਇਸ ਐਪ ਰਾਹੀਂ ਆਈਫੋਨ ਯੂਜ਼ਰਸ ਕਈ ਫੋਟੋਆਂ ਨੂੰ ਜੋੜ ਕੇ ਪੋਰਟਰੇਟਟਸ ਅਤੇ ਸੈਲਫੀ 'ਚ ਖਾਸ ਇਫੈਕਟ ਪੈਦਾ ਸਕਣਗੇ। ਜਾਣਕਾਰੀ ਲਈ ਦੱਸ ਦੱਈਏ ਕਿ Fuzion ਐਪ ਬਤੈਰ ਫੋਟੋ ਐਡੀਟਰ ਕੰਮ ਕਰਦੀ ਹੈ ਅਤੇ ਇਹ TrueDepth  ਕੈਮਰੇ ਤੋਂ ਲਈਆਂ ਗਈਆਂ ਫੋਟੋਆਂ ਨੂੰ ਐਡਿਟ ਕਰਨ 'ਚ ਮਦਦ ਕਰੇਗੀ। ਭਾਵ ਤੁਸੀਂ ਸਿਰਫ ਐਪਲ ਦੇ ਨਵੇਂ ਆਈਫੋਨ  8 Plus, X, XR ਅਤੇ XS  'ਚ ਇਸ ਦੀ ਵਰਤੋਂ ਕਰ ਸਕੋਗੇ।

ਇੰਝ ਕੰਮ ਕਰਦੀ ਇਹ ਐਪ
ਇਹ ਐਪ ਨਵੇਂ ਆਈਫੋਨ ਦੇ TrueDepth  ਅਤੇ ਡਿਊਲ ਕੈਮਰਾ ਨਾਲ ਆਪਣੇ ਫੋਟੋਜ਼ ਨੂੰ ਡਿਫੈਕਟ ਕਰ ਸਕਦੀ ਹੈ ਅਤੇ ਉਸ ਦੇ ਆਰੀਜਨਲ ਬੈਕਗ੍ਰਾਊਂਡ ਨੂੰ ਹਟਾ ਕੇ ਟਾਪ ਫੋਟੋਗ੍ਰਾਫਰਸ ਦੁਆਰਾ ਖੀਚੀਆਂ ਗਈਆਂ ਫੋਟੋਆਂ ਦੀ ਬ੍ਰੈਂਕਗਰਾਊਂਡ ਨੂੰ ਉਸ 'ਚ ਜੋੜ ਸਕਦੀ ਹੈ। ਇਸ ਤੋਂ ਇਲਾਵਾ ਇਹ ਐਪ ਲਾਈਟ ਅਤੇ ਕਲਰ ਨੂੰ ਆਪਣੇ ਆਪ ਐਡਜਸਟ ਕਰ ਸਕਦੀ ਹੈ। ਇਸ ਨਾਲ ਫੋਟੋ 'ਚ ਵੱਖ ਤਰ੍ਹਾਂ ਦਾ ਇਫੈਕਟ ਪੈਦਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਤਸਵੀਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰ ਸਕੋਗੇ।