Facebook ''ਤੇ ਗੁਜ਼ਾਰੇ ਗਏ ਤੁਹਾਡੇ ਸਮੇਂ ਬਾਰੇ ਦੱਸੇਗਾ ਇਹ ਫੀਚਰ

06/23/2018 6:33:08 PM

ਜਲੰਧਰ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਆਪਣੇ ਪਲੇਟਫਾਰਮ 'ਤੇ ਯੋਰ ਟਾਈਮ ਆਨ ਫੇਸਬੁੱਕ ਨਾਂ ਇਕ ਨਵਾਂ ਫੀਚਰ ਪੇਸ਼ ਕਰਣ ਜਾ ਰਹੀ ਹੈ ਜਿਸ ਦੇ ਨਾਲ ਇਹ ਪਤਾ ਚੱਲ ਜਾਵੇਗਾ ਕਿ ਯੂਜ਼ਰਸ ਨੇ ਕਿੰਨਾ ਟਾਈਮ ਫੇਸਬੁੱਕ 'ਤੇ ਹਫਤੇ 'ਚ ਹਰ ਦਿਨ ਗੁਜਾਰਿਆ ਹੈ | ਇਸ ਨਵੇਂ ਫੀਚਰ ਨਾਲ ਤੁਸੀਂ ਰੋਜਾਨਾ ਔਸਤਨ ਕਿੰਨਾ ਸਮੇਂ ਫੇਸਬੁੱਕ 'ਤੇ ਗੁਜਾਰਦੇ ਹਨ ਇਸ ਦੀ ਜਾਣਕਾਰੀ ਵੀ ਮਿਲੇਗੀ | ਦਸ ਦਈਏ ਕਿ ਇਸ ਤੋਂ ਪਹਿਲਾਂ ਐਪਲ ਅਤੇ ਗੂਗਲ ਵਰਗੀ ਕੰਪਨੀਆਂ ਵੀ ਅਜਿਹੇ ਫੀਚਰ ਲਿਆ ਚੱਕੀਆਂ ਹਨ | ਜਿਸ ਦੇ ਨਾਲ ਲੋਕ ਕੰਪਿਊਟਰਸ ਅਤੇ ਸਮਾਰਟਫੋਨਸ 'ਤੇ ਗੁਜ਼ਾਰੇ ਜਾਣ ਵਾਲੇ ਆਪਣੇ ਸਮੇਂ ਨੂੰ ਕੰਟਰੋਲ ਕਰ ਸਕਣ |

ਫੇਸਬੁੱਕ ਪ੍ਰਵਕਤਾ ਨੇ ਦੱਸਿਆ, ਅਸੀਂ ਹਮੇਸ਼ਾ ਫੇਸਬੁੱਕ 'ਤੇ ਯੂਜ਼ਰਸ ਦੇ ਐਕਸਪੀਰਿਅਨਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਲੋਕ ਇਸ ਪਲੇਟਫਾਰਮ 'ਤੇ ਵਧੀਆ ਸਮਾਂ ਗੁਜਾਰ ਸਕਣ |

ਇਸ ਦੇ ਨਾਲ ਹੀ ਫੇਸਬੁੱਕ ਆਪਣੇ ਯੂਜ਼ਰਸ ਨੂੰ ਨੋਟੀਫਿਕੇਸ਼ਨ ਮੈਨੇਜ ਕਰਨ ਦਾ ਆਪਸ਼ਨ ਵੀ ਦੇਣ ਜਾ ਰਿਹਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ ਅਤੇ ਬਿਹਤਰ ਅਨੁਭਵ ਮਿਲੇਗਾ | ਦੱਸ ਦਈਏ ਕਿ ਯੋਰ ਟਾਈਮ ਆਨ ਫੇਸਬੁੱਕ ਨਾਂ ਦਾ ਫੀਚਰ ਅਜੇ ਡਿਵੈਲਪ ਕੀਤਾ ਜਾ ਰਿਹਾ ਹੈ | ਕੰਪਨੀ ਨੇ ਇਹ ਵੀ ਨਹੀਂ ਦੱਸਿਆ ਹੈ ਕਿ ਯੂਜ਼ਰਸ ਲਈ ਇਹ ਫੀਚਰ ਕਦੋਂ ਤੱਕ ਲਾਂਚ ਕੀਤਾ ਜਾਵੇਗਾ |