ਅਕਾਊਂਟ ਦੀ ਵਰਤੋਂ ਨਾਂ ਕਰਨ ਵਾਲਿਆਂ ਦੀ ਵੀ ਜਾਸੂਸੀ ਕਰ ਰਹੀ ਹੈ Facebook

01/02/2019 6:40:11 PM

ਗੈਜੇਟ ਡੈਸਕ- ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਪਿਛਲੇ ਕੁਝ ਸਮੇਂ ਤੋਂ ਖਬਰਾਂ 'ਚ ਬਣੀ ਹੋਈ ਹੈ। ਹਾਲਾਂਕਿ ਇਸ ਦੀ ਵਜ੍ਹਾ ਚੰਗੀ ਨਹੀਂ ਹਨ। ਇਸ ਦੇ ਪਿੱਛੇ ਕਈ ਵੱਡੇ ਕਾਰਨ ਮੌਜੂਦ ਹਨ। ਲੱਖਾਂ ਯੂਜ਼ਰਸ ਦਾ ਡਾਟਾ ਮਿਸਯੂਜ਼ ਹੋਣਾ ਹੋਵੇ ਜਾਂ ਡਾਟਾ ਤੇ ਫੋਟੋਜ਼ ਲੀਕ ਹੋਣਾ ਫੇਸਬੁੱਕ ਲਈ ਆਮ ਗੱਲ ਰਹੀ ਹੈ। ਹੁਣ ਕੰਪਨੀ ਆਪਣੀ ਈਮੇਜ ਸੁਧਾਰਣ ਲਈ ਆਪਣੇ ਯੂਜ਼ਰਸ ਨੂੰ ਫਿਰ ਭਾਵੇਂ ਉਹ ਫੇਸਬੁੱਕ ਦਾ ਹਿੱਸਾ ਹਨ ਜਾਂ ਨਹੀਂ, ਉਨ੍ਹਾਂ ਨੂੰ ਟ੍ਰੈਕ ਕਰ ਰਹੀ ਹੈ।
ਨਾਨ-ਫੇਸਬੁੱਕ ਯੂਜ਼ਰਸ ਵੀ ਹੋ ਰਹੇ ਹਨ ਟ੍ਰੈਕ 
ਪ੍ਰਾਇਵੇਸੀ ਇੰਟਰਨੈਸ਼ਨਲ ਨੇ ਇਕ ਰਿਸਰਚ 'ਚ ਇਹ ਦੱਸਿਆ ਹੈ ਕਿ ਕਿਸ ਤਰਾਂ Facebook ਦੇ ਨਾਲ ਐਂਡ੍ਰਾਇਡ ਡਾਟਾ ਸ਼ੇਅਰ ਕਰਦਾ ਹੈ। ਇਸ ਰਿਸਰਚ 'ਚ ਦੱਸਿਆ ਗਿਆ ਹੈ ਕਿ 61 ਫੀਸਦੀ ਐਪਸ ਫੇਸਬੁੱਕ ਨੂੰ ਫੇਸਬੁੱਕ ਡਿਵੈੱਲਪਮੈਂਟ ਕਿੱਟ ਦੇ ਰਾਹੀਂ ਡਾਟਾ ਸ਼ੇਅਰ ਕਰਦਾ ਹੈ। ਇਹ ਕਿੱਟ ਐਪਸ ਦੇ ਅੰਦਰ ਹੀ ਅੰਬੈਂਡ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਕਿਸੇ ਐਂਡ੍ਰਾਇਡ ਜਾਂ iOS ਯੂਜ਼ਰ ਨੇ Facebook 'ਤੇ ਅਕਾਊਂਟ ਨਹੀਂ ਵੀ ਬਣਾਇਆ ਹੈ ਤਾਂ ਵੀ ਡਾਟਾ ਫੇਸਬੁੱਕ 'ਤੇ ਸ਼ੇਅਰ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਰੀਸਰਚਰਸ ਨੇ ਉਨ੍ਹਾਂ ਐਂਡ੍ਰਾਇਡ ਯੂਜ਼ਰਸ 'ਤੇ ਵੀ ਸਟੱਡੀ ਕੀਤੀ ਹੈ ਜਿਨ੍ਹਾਂ ਦਾ Facebook 'ਤੇ ਅਕਾਊਂਟ ਨਹੀਂ ਹੈ। ਪਰ ਫਿਰ ਉਨ੍ਹਾਂ ਦਾ ਡਾਟਾ Facebook 'ਤੇ ਸ਼ੇਅਰ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ Qibla Connect, Period Tracker Clue, indeed ਅਤੇ My Talking Tom ਵਰਗੀ ਐਪਸ ਡਾਊਂਨਲੋਡ ਕੀਤੀਆਂ ਸਨ। ਉਥੇ ਹੀ ਇਸ ਦੀ ਜਾਣਕਾਰੀ ਫੇਸਬੁੱਕ ਨੂੰ ਵੀ ਨਹੀਂ ਹੈ। 40 ਫੀਸਦੀ ਲੋਕ ਨਹੀਂ ਕਰਦੇ ਫੇਸਬੁੱਕ 'ਤੇ ਵਿਸ਼ਵਾਸ :
ਰੀਸਰਚ ਕੰਪਨੀ Toluna ਦੁਆਰਾ ਕੀਤੀ ਗਈ ਰਿਸਰਚ 'ਚ ਇਹ ਦੱਸਿਆ ਗਿਆ ਹੈ ਕਿ ਫੇਸਬੁੱਕ ਨੂੰ ਦੁਨੀਆ ਦੀ ਸਭ ਤੋਂ ਘੱਟ ਭਰੋਸੇਯੋਗ ਕੰਪਨੀ ਦਾ ਖਿਤਾਬ ਮਿਲਿਆ ਹੈ। 1000 'ਚ 40 ਫੀਸਦੀ ਲੋਕ Facebook 'ਤੇ ਵਿਸ਼ਵਾਸ ਨਹੀਂ ਕਰਦਾ ਹੈ। ਘੱਟ ਭਰੋਸੇਯੋਗ ਕੰਪਨੀਆਂ 'ਚ ਟਵਿਟਰ ਤੇ ਅਮੇਜ਼ਾਨ ਦੱਜੇ ਤੇ ਤੀਸਰੇ ਨੰਬਰ 'ਤੇ ਹਨ। ਉਥੇ ਹੀ Microsoft ਉਨ੍ਹਾਂ ਕੰਪਨੀਆਂ 'ਚੋਂ ਇਕ ਹੈ ਜਿਨ੍ਹਾਂ ਯੂਜ਼ਰਸ ਵਿਸ਼ਵਾਸ ਕਰਦੇ ਹਨ। ਕਿਉਂਕਿ ਸਿਰਫ 2 ਫੀਸਦੀ ਹੀ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇੱਥੇ ਨਿੱਜੀ ਜਾਣਕਾਰੀ ਸ਼ੇਅਰ ਕਰਨ ਨਾਲ ਕੋਈ ਪਰੇਸ਼ਾਨੀ ਹੈ। ਉਥੇ ਹੀ ਸਿਰਫ 4 ਫੀਸਦੀ ਲੋਕ ਹੀ ਐਪਲ ਦੇ ਨਾਲ ਆਪਣਾ ਡਾਟਾ ਇਸਤੇਮਾਲ ਨਹੀਂ ਕਰਦੇ ਹਨ।