ਜਲਦੀ ਹੀ ਫੇਸਬੁੱਕ ’ਤੇ ਵੀ ਬਣਾ ਸਕੋਗੇ TikTok ਵਰਗੀ ਵੀਡੀਓ

07/17/2019 2:07:03 PM

ਗੈਜੇਟ ਡੈਸਕ– ਸ਼ਾਰਟ ਵੀਡੀਓ ਐਪ ਟਿਕਟਾਕ ਦੀ ਲੋਕਪ੍ਰਿਅ ਤੋਂ ਪ੍ਰਭਾਵਿਤ ਹੋ ਕੇ ਫੇਸਬੁੱਕ ਜਲਦੀ ਹੀ ਇਕ ਅਜਿਹੀ ਆਪਣੀ ਐਪ ਲਾਂਚ ਕਰ ਸਕਦੀ ਹੈ। ਫੇਸਬੁੱਕ ਨੇ ਪਿਛਲੇ ਹਫਤੇ ਹੀ ਐੱਨ.ਪੀ.ਈ. (ਨਿਊ ਐਕਸਪੈਰੀਮੈਂਟਲ ਐਪ ਡਿਵਿਜ਼ਨ) ਟੀਮ ਤਿਆਰ ਕੀਤੀ ਹੈ। ਫੇਸਬੁੱਕ ਦੀ ਇਸ ਐੱਨ.ਪੀ.ਈ. ਟੀਮ ’ਚ ਸ਼ਾਰਟ ਵੀਡੀਓ ਐਪ Vine ਦੇ ਜਨਰਲ ਮੈਨੇਜਰ ਜੇਸਨ ਟੋਫ ਜਵਾਈਨ ਕਰ ਰਹੇ ਹਨ। ਫੇਸਬੁੱਕ ਦੀ ਨਵੀਂ ਐਪ ਦੀ ਲਾਂਚਿੰਗ ਦੀ ਜਾਣਕਾਰੀ ਵੀ ਉਨ੍ਹਾਂ ਨੇ ਹੀ ਟਵੀਟ ਕਰਕੇ ਦਿੱਤੀ ਹੈ। ਟਿਕਟਾਕ ਸਾਲ 2019 ਦੀ ਦੂਜੀ ਤਿਮਾਹੀ ’ਚ ਦੁਨੀਆ ਭਰ ਦੀ ਦੂਜੀ ਸਭਤੋਂ ਜ਼ਿਆਦਾ ਡਾਊਨਲੋਡ ਹੋਣਵਾਲੀ ਐਪ ਬਣ ਗਈ ਸੀ ਜਦੋਂਕਿ ਐਪਲ ਦੇ ਐਪ ਸਟੋਰ ’ਤੇ ਇਹ ਸਭ ਤੋਂ ਜ਼ਿਆਦਾ ਡਾਊਨਲੋਡ ਹੋਣਵਾਲੀ ਐਪ ਸੀ। ਅਜਿਹੇ ’ਚ ਟਿਕਟਾਕ ਦੀ ਲੋਕਪ੍ਰਿਅਤਾ ਨੂੰ ਲੈ ਕੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। 

ਕੌਣ ਹੈ ਜੇਸਨ ਟੋਫ
ਜੇਸਨ ਟੋਫ ਨੇ ਹਾਲ ਹੀ ’ਚ ਗੂਗਲ ਨੂੰ ਛੱਡ ਕੇ ਫੇਸਬੁੱਕ ਜਵਾਇਨ ਕੀਤਾ ਹੈ। ਸ਼ਾਰਟ ਵੀਡੀਓ ਐਪ ਵਾਈਨ ’ਚ ਕੰਮ ਦੌਰਾਨ ਜੇਸਨ ਨੂੰ ਕਾਫੀ ਲੋਕਪ੍ਰਿਅਤਾ ਮਿਲੀ। ਵਾਈਨ ਨੂੰ ਸਾਲ 2012 ’ਚ ਟਵਿਟਰ ਨੇ ਖਰੀਦ ਲਿਆ ਸੀ। ਜੇਸਨ ਸਾਲ 2016 ਤੋਂਗੂਗਲ ਦੇ ਏਰੀਆ 120 ’ਚ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਗੂਗਲ ਦੇ ਏਰੀਆ 120 ’ਚ ਨਵੇਂ-ਨਵੇਂ ਪ੍ਰੋਡਕਟਸ ਲਈ ਵਰਕਸ਼ਾਪ ਹੁੰਦੇ ਹਨ ਅਤੇ ਨਵੇਂ-ਨਵੇਂ ਪ੍ਰਯੋਗ ਹੁੰਦੇ ਹਨ। 

ਜੇਸਨ ਨੂੰ ਮਿਲੇਗੀ ਫੇਸਬੁੱਕ ਦੇ ਨਵੇਂ ਐਪ ਦੀ ਜ਼ਿੰਮੇਵਾਰੀ
ਪਿਛਲੇ ਇਕ ਸਾਲ ’ਚ ਫੇਸਬੁੱਕ ਨੇ ਕਈ ਐਪਸ ਬੰਦ ਕੀਤੇ ਹਨ ਅਤੇ ਕਈ ਐਪਸ ਦੀ ਲਾਂਚਿੰਗ ਵੀ ਹੋਈ ਹੈ। ਇਸੇ ਕੜੀ ’ਚ ਹੁਣ ਫੇਸਬੁੱਕ ਦੀ ਨਜ਼ਰ ਵੀਡੀਓ ਕੰਟੈਂਟ ’ਤੇ ਹੈ ਕਿਉਂਕਿ ਫੇਸਬੁੱਕ ਦਾ ਵੀਡੀਓ ਫੀਚਰ ਕਾਫੀ ਲੋਕਪ੍ਰਿਅ ਹੋ ਰਿਹਾ ਹੈ। ਅਜਿਹੇ ’ਚ ਕੰਪਨੀ ਇਕ ਨਵੇਂ ਐਪ ਦੀ ਲਾਂਚਿੰਗ ਦੀ ਤਿਆਰੀ ’ਚ ਹੈ। ਟੋਫਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਉਸ ਨੂੰ ਸਾਂਝਾ ਕਰਨ ਦਾ ਇਹ ਚੰਗਾ ਸਮਾਂ ਹੈ। ਮੈਂ ਅਗਲੇ ਦੋ ਹਫਤਿਆਂ ’ਚ ਫੇਸਬੁੱਕ ਦੀ ਐੱਨ.ਪੀ.ਈ. ਟੀਮ ਤਹਿਤ ਇਕ ਨਵੀਂ ਸ਼ੁਰੂਆਤ ਕਰ ਰਿਹਾ ਹਾਂ।