ਫੇਸਬੁੱਕ ਇਕ ਵਾਰ ਫਿਰ ਲਿਆਵੇਗਾ ਟਿਕਟੌਕ ਦੀ ਟੱਕਰ ''ਚ ਨਵਾਂ ਫੀਚਰ

08/16/2020 7:44:15 PM

ਗੈਜੇਟ ਡੈਸਕ—ਟਿਕਟੌਕ ਐਪ ਬੈਨ ਹੋਣ ਤੋਂ ਬਾਅਦ ਭਾਰਤ 'ਚ ਇਕ ਵੱਡੀ ਮਾਰਕੀਟ ਸਪੇਸ ਖਾਲੀ ਹੋਈ ਹੈ ਜਿਸ ਨੂੰ ਭਰਨ ਲਈ ਕੰਈ ਕੰਪਨੀਆਂ ਨੇ ਟਿਕਟੌਕ ਵਰਗਾ ਵੀਡੀਓ ਮੇਕਿੰਗ ਐਪ ਲਾਂਚ ਕੀਤਾ ਹੈ। ਹਾਲਾਂਕਿ ਟਿਕਟੌਕ ਦੀ ਤਰ੍ਹਾਂ ਕਿਸੇ ਦੂਜੇ ਐਪ ਨੂੰ ਉਨ੍ਹੀਂ ਮਸ਼ੂਹਰਤਾ ਨਹੀਂ ਮਿਲੀ ਹੈ। ਫੇਸਬੁੱਕ ਨੇ ਇਸ ਤੋਂ ਪਹਿਲਾਂ ਆਪਣੀ ਸਹਾਇਕ ਕੰਪਨੀ ਇੰਸਟਾਗ੍ਰਾਮ ਰਾਹੀਂ ਭਾਰਤ 'ਚ ਟਿਕਟੌਕ ਦੀ ਟੱਕਰ 'ਚ ਰੀਲਜ਼ (Reels) ਫੀਚਰ ਨੂੰ ਲਾਂਚ ਕੀਤਾ ਸੀ। ਹਾਲਾਂਕਿ ਫੇਸਬੁੱਕ ਦਾ ਇਹ ਐਪ ਵੀ ਉਨ੍ਹੀਂ ਸਫਲਤਾ ਨਹੀਂ ਹਾਸਲ ਕਰ ਸਕਿਆ ਹੈ। ਅਜਿਹੇ 'ਚ ਫੇਸਬੁੱਕ ਵੱਲੋਂ ਇਕ ਵਾਰ ਫਿਰ ਟਿਕਟੌਕ ਦੀ ਟੱਕਰ 'ਚ ਨਵਾਂ ਫੀਚਰ ਲਾਂਚ ਕੀਤਾ ਜਾਵੇਗਾ। ਇਹ ਨਵਾਂ ਫੀਚਰ ਫੇਸਬੁੱਕ ਦੇ ਮੇਨ ਫੀਚਰ 'ਚ ਹੀ ਆਵੇਗਾ। ਪਰ ਇਹ ਫੀਚਰ ਇੰਸਟਾਗ੍ਰਾਮ ਦੇ ਰੀਲਜ਼ ਫੀਚਰ ਤੋਂ ਵੱਖ ਹੋਵੇਗਾ। ਸੋਸ਼ਲ ਮੀਡੀਆ ਐਪ Facebook ਜਲਦ ਹੀ ਨਵਾਂ ਫੀਚਰ ਲਾਂਚ ਕਰ ਸਕਦੀ ਹੈ। ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।

ਮਿਲਣਗੇ ਇਹ ਫੀਚਰਜ਼
ਫੇਸਬੁੱਕ ਦੇ ਨਵੇਂ ਫੀਚਰਸ 'ਚ ਟਿਕਟੌਕ ਵਰਗਾ ਇੰਟਰਫੇਸ ਮਿਲੇਗਾ, ਜਿਥੋਂ ਯੂਜ਼ਰਸ ਸ਼ਾਰਟ ਵੀਡੀਓ ਦੇਖ ਸਕਣਗੇ ਅਤੇ ਸਵਾਈਪ ਅਪ ਕਰਕੇ ਯੂਜ਼ਰਸ ਇਕ ਤੋਂ ਬਾਅਦ ਦੂਜੀ ਵੀਡੀਓ ਦੇਖ ਸਕਦੇ ਹਨ। ਇਸ ਫੀਚਰ 'ਚ ਯੂਜ਼ਰਸ ਨੂੰ Create Short Video ਦਾ ਆਪਸ਼ਨ ਵੀ ਦਿੱਤਾ ਗਿਆ ਹੈ, ਜਿਸ 'ਤੇ ਟੈਪ ਕਰਦੇ ਹੀ ਫੇਸਬੁੱਕ ਕੈਮਰਾ ਓਪਨ ਹੋ ਜਾਂਦਾ ਹੈ। ਹਾਲਾਂਕਿ ਫੇਸਬੁੱਕ ਵੱਲੋਂ ਫਿਲਹਾਲ ਇਸ ਫੀਚਰ ਦੇ ਬਾਰੇ 'ਚ ਕੋਈ ਖਾਸ ਜਾਣਕਾਰੀ ਨਹੀਂ ਉਪਲੱਬਧ ਕਰਵਾਈ ਗਈ ਹੈ। ਲੀਕ ਰਿਪੋਰਟ ਮੁਤਾਬਕ ਨਵੇਂ ਯੂਜ਼ਰਸ ਆਪਣੀ ਪਸੰਦੀਦਾ ਆਡੀਓ ਕਲਿੱਪਸ ਦੀ ਚੋਣ ਕਰ ਸਕਦੇ ਹਨ ਅਤੇ ਵੀਡੀਓ ਬਣਾ ਸਕਦੇ ਹਨ। ਨਾਲ ਹੀ ਕਈ ਕ੍ਰਿਏਟੀਵ ਫਿਲਟਰਸ ਵੀ ਐਡ ਕਰ ਸਕਦੇ ਹਨ।

ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਟਿਕਟੌਕ ਬੈਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਟਿਕਟੌਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਵੀ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਅਮਰੀਕਾ 'ਚ ਟਿਕਟੌਕ ਐਪ ਬੈਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਅਗਲੇ 45 ਦਿਨਾਂ 'ਚ ਟਿਕਟੌਕ ਐਪ ਬੈਨ ਦਾ ਰਸਤਾ ਸਾਫ ਹੋ ਸਕਦਾ ਹੈ।

Karan Kumar

This news is Content Editor Karan Kumar