ਪ੍ਰੋਫਾਇਲ ਪਿੱਕਚਰ ਦੀ ਸਕਿਓਰਿਟੀ ਲਈ ਫੇਸਬੁੱਕ ਨੇ ਪੇਸ਼ ਕੀਤਾ ਨਵਾਂ ਟੂਲ

06/22/2017 3:12:26 PM

ਜਲੰਧਰ- ਫੇਸਬੁੱਕ 'ਤੇ ਪ੍ਰੋਫਾਇਲ ਪਿੱਕਚਰ ਦੀ ਮਦਦ ਨਾਲ ਲੋਕ ਇਕ-ਦੂਜੇ ਨੂੰ ਲੱਭਦੇ ਹਨ ਅਤੇ ਇਕ-ਦੂਜੇ ਨਾਲ ਜੁੜਦੇ ਹਨ। ਪਰ ਹਰ ਕੋਈ ਪ੍ਰੋਫਾਇਲ ਪਿੱਕਚਰ ਲਗਾਉਣ ਨੂੰ ਸੁਰੱਖਿਅਤ ਨਹੀਂ ਮੰਨਦਾ ਹੈ। ਫੇਸਬੁੱਕ ਰਿਸਰਚ ਕਰ ਰਹੇ ਲੋਕਾਂ ਨੇ ਪਾਇਆ ਕਿ ਕੁਝ ਔਰਤਾਂ ਆਪਣੀ ਅਜਿਹੀ ਪ੍ਰੋਫਾਇਲ ਪਿੱਕਚਰ ਸ਼ੇਅਰ ਕਰਨ ਨੂੰ ਸੁਰੱਖਿਅਤ ਨਹੀਂ ਮੰਨਦੀਆਂ ਜਿਨ੍ਹਾਂ 'ਚ ਉਨ੍ਹਾਂ ਦਾ ਚਿਹਰਾ ਦਿਖਾਈ ਦਿੰਦਾ ਹੋਵੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦੀ ਤਸਵੀਰ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਇਸ ਨੂੰ ਦੇਖਦੇ ਹੋਏ ਹੀ ਫੇਸਬੁੱਕ ਨੇ ਭਾਰਤ 'ਚ ਨਵੇਂ ਟੂਲ ਸ਼ੁਰੂ ਕੀਤੇ ਹਨ ਜਿਨ੍ਹਾਂ 'ਚ ਪ੍ਰੋਫਾਇਲ ਪਿੱਕਚਰ ਨੂੰ ਡਾਊਨਲੋਡ ਅਤੇ ਸ਼ੇਅਰ ਨਹੀਂ ਕੀਤਾ ਜਾ ਸਕੇਗਾ। ਇਸ ਕਦਮ ਨਾਲ ਤਸਵੀਰਾਂ ਦਾ ਗਲਤ ਇਸਤੇਮਾਲ ਘੱਟ ਹੋ ਸਕਦਾ ਹੈ। ਨਵੀਂ ਦਿੱਲੀ ਸਥਿਤ 'ਸੈਂਟਰ ਰਿਸਰਚ ਐਂਡ ਲਰਨਿੰਗ ਲਿੰਕਸ ਫਾਊਂਡੇਸ਼ਨ' ਸਮੇਤ ਕਈ ਸੰਗਠਨਾਂ ਦੇ ਨਾਲ ਮਿਲ ਕੇ ਨਵੇਂ ਟੂਲ ਵਿਕਸਿਤ ਕੀਤੇ ਗਏ ਹਨ।

ਭਾਰਤ ਦੇ ਅਨੁਭਵ ਦੇ ਆਧਾਰ 'ਤੇ ਦੂਜੇ ਦੇਸ਼ਾਂ 'ਚ ਵੀ ਹੋਵੇਗੀ ਸ਼ੁਰੂਆਤ
ਫੇਸਬੁੱਕ ਦੀ ਪ੍ਰੋਡਕਟ ਮੈਨੇਜਰ ਆਰਤੀ ਸੋਮਾਨ ਨੇ ਕਿਹਾ ਕਿ ਅਸੀਂ ਨਵੰ ਟੂਲ ਸ਼ੁਰੂ ਕਰ ਰਹੇ ਹਾਂ ਜੋ ਭਾਰਤ 'ਚ ਲੋਕਾਂ ਨੂੰ ਇਸ ਮਾਮਲੇ 'ਚ ਜ਼ਿਆਦਾ ਕੰਟਰੋਲ ਦੇਵੇਗਾ ਕਿ ਪ੍ਰੋਫਾਇਲ ਪਿੱਕਚਰ ਕੌਣ ਡਾਊਨਲੋਡ ਅਤੇ ਸ਼ੇਅਰ ਕਰ ਸਕਦਾ ਹੈ। ਸੋਮਾਨ ਨੇ ਕਿਹਾ ਕਿ ਇਸ ਦੇ ਨਾਲ ਅਸੀਂ ਉਹ ਰਸਤੇ ਵੀ ਲੱਭ ਰਹੇ ਹਾਂ ਜਿਨ੍ਹਾਂ ਰਾਹੀਂ ਲੋਕ ਪ੍ਰੋਫਾਇਲ ਪਿੱਕਚਰ ਦੇ ਨਾਲ ਆਸਾਨੀ ਨਾਲ ਡਿਜ਼ਾਈਨ ਜੋੜ ਸਕਦੇ ਹਨ। ਇਸ ਨੂੰ ਸਾਡੀ ਰਿਸਰਚ ਨੇ ਗਲਤ ਇਸਤੇਮਾਲ ਰੋਕਣ 'ਚ ਮਦਦਗਾਰ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਮਿਲੇ ਅਨੁਭਵ ਦੇ ਆਧਾਰ 'ਤੇ ਅਸੀਂ ਇਸ ਨੂੰ ਜਲਦੀ ਹੀ ਦੂਜੇ ਦੇਸ਼ਾਂ 'ਚ ਸ਼ੁਰੂ ਕਰਾਂਗੇ। 

ਫੇਸਬੁੱਕ 'ਤੇ ਜੋ ਫਰੈਂਡ ਨਹੀਂ ਹਨ ਉਹ ਤੁਹਾਡੇ ਨਾਲ ਟੈਗ ਨਹੀਂ ਕਰ ਸਕਣਗੇ
ਨਵੇਂ ਟੂਲ ਦੇ ਜੁੜਨ ਤੋਂ ਬਾਅਦ ਫੇਸਬੁੱਕ ਦਾ ਇਸਤੇਮਾਲ ਕਰਨ ਵਾਲੇ ਲੋਕ ਪ੍ਰੋਫਾਇਲ ਪਿੱਕਚਰ ਨੂੰ ਡਾਊਨਲੋਡ, ਸ਼ੇਅਰ ਨਹੀਂ ਕਰ ਸਕਣਗੇ ਅਤੇ ਕਿਸੇ ਦੂਜੀ ਥਾਂ ਭੇਜ ਨਹੀਂ ਸਕਣਗੇ। ਸੋਮਾਨ ਨੇ ਕਿਹਾ ਕਿ ਫੇਸਬੁੱਕ 'ਤੇ ਜੋ ਤੁਹਾਡੇ ਫਰੈਂਡ ਨਹੀਂ ਹਨ ਉਹ ਤੁਹਾਡੇ ਨਾਲ ਕੁਝ ਟੈਗ ਨਹੀਂ ਕਰ ਸਕਣਗੇ।