ਹੁਣ ਫੇਸਬੁੱਕ ਮੈਸੇਂਜਰ 'ਚ ਸੈਂਡ ਤੇ ਰਿਸੀਵ ਕਰ ਸਕੋਗੇ HD ਤਸਵੀਰਾਂ

11/22/2017 12:32:13 PM

ਜਲੰਧਰ- ਲੋਕਪ੍ਰਿਅ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਹੁਣ ਫੇਸਬੁੱਕ ਮੈਸੇਂਜਰ 'ਚ ਫੋਟੋ ਦੇ ਰੈਜ਼ੋਲਿਊਸ਼ਨ ਦੇ ਆਧਾਰ 'ਤੇ ਇਨ੍ਹਾਂ ਨੂੰ ਭੇਜਿਆ ਜਾ ਸਕਦਾ ਹੈ ਅਤੇ ਪ੍ਰਾਪਤ ਵੀ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਮੈਸੇਂਜਰ 'ਤੇ ਤੁਸੀਂ ਹਾਈ ਰੈਜ਼ੋਲਿਊਸ਼ਨ ਵਾਲੀ ਸਪੱਸ਼ਟ ਇਮੇਜ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਮੈਸੇਜਿੰਗ ਐਪ ਜਿਵੇਂ- ਫੇਸਬੁੱਕ ਮੈਸੇਂਜਰ, ਟੈਲੀਗ੍ਰਾਮ ਅਤੇ ਵਟਸਐਪ ਆਦਿ ਸਾਰਿਆਂ ਨੂੰ ਕਿਸੇ ਕੋਲ ਭੇਜਣ ਤੋਂ ਪਹਿਲਾਂ ਕੰਪ੍ਰੈੱਸ ਕੀਤਾ ਜਾਂਦਾ ਹੈ। 
ਫੇਸਬੁੱਕ ਮੈਸੇਂਜਰ 'ਤੇ ਕੁਝ ਸਮੇਂ ਲਈ ਰੈਜ਼ੋਲਿਊਸ਼ਨ '2K' ਜਾਂ 2048x2048 ਪਿਕਸਲ ਰਿਹਾ ਹੈ। ਉਥੇ ਹੀ ਹੁਣ ਨਵੀਂ ਅਪਡੇਟ ਤੋਂ ਬਾਅਦ ਫੇਸਬੁੱਕ ਮੈਸੇਂਜਰ ਤੁਹਾਨੂੰ 4096x4096 ਪਿਕਸਲ ਤੱਕ ਫੋਟੋ ਭੇਜਣ ਦੀ ਮਨਜ਼ੂਰੀ ਦੇਵੇਗਾ। ਕਈ ਸਮਾਰਟਫੋਨਸ ਇਨੀਂ ਦਿਨੀਂ 12 ਮੈਗਾਪਿਕਸਲ ਕੈਮਰਿਆਂ ਦਾ ਇਸਤੇਮਾਲ ਕਰਦੇ ਹਨ, ਜਿਸ ਦਾ ਸਭ ਤੋਂ ਲੰਬਾ ਡਾਇਮੈਂਸ਼ਨ 4000 ਅਤੇ 4048 ਪਿਕਸਲ ਹੈ। ਇਸ ਲਈ ਜੇਕਰ ਤੁਸੀਂ ਆਈਫੋਨ ਐਕਸ, ਪਿਕਸਲ 2, ਸੈਮਸੰਗ ਗਲੈਕਸੀ ਐੱਸ 8 ਜਾਂ ਨੋਟ 8 ਤੋਂ ਫੋਟੋ ਭੇਜਦੇ ਹੋ ਤਾਂ ਤੁਹਾਡੇ ਪ੍ਰਾਪਤਕਰਤਾ ਨੂੰ ਉਨ੍ਹਾਂ ਨੂੰ ਪੂਰਨ ਰੈਜ਼ੋਲਿਊਸ਼ਨ 'ਤੇ ਲੈ ਕੇ ਜਾਣਾ ਚਾਹੀਦਾ ਹੈ। 
ਫੇਸਬੁੱਕ ਮੈਸੇਂਜਰ 'ਤੇ ਹਾਈ ਰੈਜ਼ੋਲਿਊਸ਼ਨ ਇਮੇਜ ਦੀ ਸੁਵਿਧਾ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਯੂ.ਐੱਸ., ਕੈਨੇਡਾ, ਫਰਾਂਸ, ਆਸਟ੍ਰੇਲੀਆ, ਯੂ.ਕੇ., ਹਾਂਗਕਾਂਗ, ਜਪਾਨ ਅਤੇ ਸਾਊਥ ਅਫਰੀਕਾ 'ਚ ਰੋਲ ਆਊਟ ਕੀਤਾ ਗਿਆ ਹੈ। ਉਥੇ ਹੀ ਆਉਣ ਵਾਲੇ ਕੁਝ ਹਫਤਿਆਂ 'ਚ ਇਸ ਨੂੰ ਹੋਰ ਦੇਸ਼ਾਂ 'ਚ ਵੀ ਉਪਲੱਬਧ ਕਰਵਾਇਆ ਜਾਵੇਗਾ।