ਫੇਸਬੁੱਕ 'ਤੇ ਵੀ ਮੈਸੇਜ ਭੇਜਣ ਤੋਂ ਬਾਅਦ ਕਰ ਸਕੋਗੇ ਐਡਿਟ, ਜਲਦ ਮਿਲੇਗੀ ਨਵੀਂ ਅਪਡੇਟ

02/25/2023 5:27:20 PM

ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਫੇਸਬੁੱਕ ਮੈਸੇਂਜਰ 'ਚ ਐਡਿਟ ਬਟਨ ਦਾ ਇੰਤਜ਼ਾਰ ਹੈ ਤਾਂ ਤੁਹਾਡਾ ਇਹ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ। ਫੇਸਬੁੱਕ ਮੈਸੇਂਜਰ 'ਚ ਜਲਦ ਹੀ ਐਡਿਟ ਦਾ ਬਟਨ ਆਉਣ ਵਾਲਾ ਹੈ। ਫੇਸਬੁੱਕ ਮੈਸੇਂਜਰ ਦੇ ਇਸ ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ ਅਤੇ ਇਸਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸਨੂੰ ਤੁਸੀਂ ਹੇਠਾਂ ਦੇ ਟਵੀਟ 'ਚ ਦੇਖ ਸਕਦੇ ਹੋ। ਡਿਵੈਲਪਰ ਅਤੇ ਰਿਵਰਸ ਇੰਜੀਨੀਅਰ ਐਲੇਸੈਂਡਰੋ ਪਲੁਜੀ ਨੇ ਫੇਸਬੁੱਕ ਮੈਸੇਂਜਰ 'ਚ ਐਡਿਟ ਬਟਨ ਦੀ ਜਾਣਕਾਰੀ ਦਿੱਤੀ ਹੈ, ਹਾਲਾਂਕਿ ਮੇਟਾ ਵੱਲੋਂ ਇਸ ਫੀਚਰ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। 

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ

ਮੈਸੇਂਜਰ 'ਚ ਹੁਣ ਵਟਸਐਪ ਵਾਲਾ ਫੀਚਰ

ਮੇਟਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਮੈਸੇਂਜਰ ਅਤੇ ਇੰਸਟਾਗ੍ਰਾਮ ਲਈ ਇਕ ਨਵਾਂ ਮੋਡ ਲਾਂਚ ਕੀਤਾ ਹੈ ਜਿਸਨੂੰ ਵੈਨਿਸ਼ ਨਾਮ ਦਿੱਤਾ ਗਿਆ ਹੈ। ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ 'ਚ ਆਉਣ ਵਾਲਾ ਇਹ ਵੈਨਿਸ਼ ਮੋਡ ਇਕ ਤਰ੍ਹਾਂ ਨਾਲ ਵਟਸਐਪ ਦੇ ਅਪਕਮਿੰਗ ਫੀਚਰ ਡਿਸ-ਅਪਿਅਰਿੰਗ ਵਰਗਾ ਹੈ। ਫੇਸਬੁੱਕ ਮੈਸੇਂਜਰ ਅਤੇ ਇੰਸਟਾਗ੍ਰਾਮ 'ਚ ਵੈਨਿਸ਼ ਮੋਡ ਫਿਲਹਾਲ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ 'ਚ ਲਾਈਵ ਹੋਇਆ ਹੈ।

ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਫੇਸਬੁੱਕ ਦੇ ਵੈਨਿਸ਼ ਫੀਚਰ ਰਾਹੀਂ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਤੁਹਾਡਾ ਕੋਈ ਮੈਸੇਜ ਆਪਣੇ ਆਪ ਡਿਲੀਟ ਹੋਵੇਗਾ ਜਾਂ ਨਹੀਂ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਵੈਨਿਸ਼ ਮੋਡ 'ਚ ਭੇਜੇ ਗਏ ਮੈਸੇਜ ਨੂੰ ਫਾਰਵਰਡ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਉਸਨੂੰ ਕੋਟ ਕਰਕੇ ਕੋਈ ਰਿਪਲਾਈ ਕਰ ਸਕੇਗਾ। ਵੈਨਿਸ਼ ਮੋਡ 'ਚ ਭੇਜੇ ਗਏ ਮੈਸੇਜ ਚੈਟ ਹਿਸਟਰੀ 'ਚ ਨਹੀਂ ਦਿਸਣਗੇ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਵੈਨਿਸ਼ ਮੋਡ ਸਿਰਫ ਤੁਰੰਤ ਚੈਟਿੰਗ ਲਈ ਹੈ। 

ਇਹ ਵੀ ਪੜ੍ਹੋ– ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਰੰਗ ਬਦਲੇਗੀ 'ਐਪਲ ਵਾਚ', ਪੇਟੈਂਟ ਹੋਇਆ ਲੀਕ

Rakesh

This news is Content Editor Rakesh