ਹੁਣ ਇਕ ਵੱਖਰੇ ਅੰਦਾਜ਼ ''ਚ ਨਜ਼ਰ ਆਏਗੀ ਫੇਸਬੁੱਕ ਦੀ ਮੈਸੇਂਜਰ ਐਪ

05/19/2017 4:17:50 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਮੈਸੇਜਿੰਗ ਐਪ ਮੈਸੇਂਜਰ ਨੇ 1.2 ਬਿਲੀਅਨ ਐਕਟਿਵ ਯੂਜ਼ਰਸ ਦਾ ਅੰਕੜਾ ਛੂਹਿਆ ਹੈ। ਅਜਿਹੇ ''ਚ ਐਪ ਦੇ ਨੈਵੀਗੇਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਕੰਪਨੀ ਨੇ ਇਕ ਨਵਾਂ ਡਿਜ਼ਾਈਨ ਜਾਰੀ ਕੀਤੀ ਹੈ। ਮੈਸੇਂਜਰ ਦੇ ਮੁਖੀ ਡੇਵਿਡ ਮਾਰਕਸ ਨੇ ਕਿਹਾ ਕਿ ਕੰਪਨੀ ਦਾ ਫੋਕਸ ਯੂਜ਼ਰ ਲਈ ਨੈਵੀਗੇਸ਼ਨ ਆਸਾਨ ਕਰਨ ''ਤੇ ਹੈ। ਇਹ ਨਵੀਂ ਲੁੱਕ ਦੁਨੀਆਭਰ ''ਚ ਐਂਡਰਾਇਡ ਅਤੇ ਆਈ.ਓ.ਐੱਸ. ''ਤੇ ਇਸ ਹਫਤੇ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। 
ਨਵੇਂ ਡਿਜ਼ਾਈਨ ''ਚ ਕੀ ਹੈ ਖਾਸ-
ਨਵੇਂ ਡਿਜ਼ਾਈਨ ''ਚ ਇਕ ਬਦਲਾਅ ਇਨਬਾਕਸ ''ਚ ਵੀ ਕੀਤਾ ਗਿਆ ਹੈ ਜੋ ਮੈਸੇਂਜਰ ਦੇ ਨਾਲ ਕੰਟੈਕਟ ਦਾ ਆਨਲਾਈਨ ਸਟੇਟਸ ਵੀ ਦੱਸਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੈਸੇਂਜਰ ਨੇ ਗਰੁੱਪ ਕਨਵਰਸੇਸ਼ਨ ਨੂੰ ਸਭ ਤੋਂ ਹੇਠਾਂ ਲਿਸਟ ਕਰ ਦਿੱਤਾ ਸੀ। ਉਥੇ ਹੀ ਬਾਟਮ ਬਾਰ ''ਚ ਹੋਮ ਸਕਰੀਨ, ਕੈਮਰਾ ਬਟਨ, ਸਰਚ ਤੇ ਗੇਮਜ਼ ਸ਼ਾਮਲ ਹੋਣਗੇ। ਨਾਲ ਹੀ ਇਸ ਵਿਚ ਇਕ ਨਵਾਂ ਡਿਸਕਵਰ ਫੀਚਰ ਵੀ ਜੋੜਿਆ ਜਾਵੇਗਾ। ਕੰਪਨੀ ਨੇ ਇਸ ਨੂੰ ਯੂਜ਼ਰਸ ਲਈ ਜਾਰੀ ਕਰ ਦਿੱਤਾ ਹੈ। ਨਾਲ ਹੀ ਜੇਕਰ ਯੂਜ਼ਰ ਨੇ ਕੁਝ ਮਿਸ ਕਰ ਦਿੱਤਾ ਹੈ ਤਾਂ ਉਹ ਰੈੱਡ ਡਾਟ ਦੇ ਨਾਲ ਦਿਖਾਇਆ ਜਾਵੇਗਾ। ਇਕ ਫੇਸਬੁੱਕ ਪੋਸਟ ''ਚ ਕਿਹਾ ਗਿਆ ਹੈ ਕਿ ਇਹ ਬਦਲਾਅ ਮੈਸੇਂਜਰ ਨੂੰ ਆਸਾਨ ਬਣਾਉਣ ਲਈ ਕੀਤੇ ਗਏ ਹਨ। ਇਹ ਤੁਹਾਨੂੰ ਕਾਨਟੈੱਕਟ ਤੱਕ ਜਲਦੀ ਪਹੁੰਚਣ ''ਚ ਨਵੀਂ ਚੈਟ ਸ਼ੁਰੂ ਕਰਨ ''ਚ ਜਾਂ ਅਪ-ਟੂ-ਡੇਟ ਰਹਿਣ ''ਚ ਮਦਦ ਕਰਨਗੇ। ਦੇਖਿਆ ਜਾਏ ਤਾਂ ਮੈਸੇਂਜਰ ''ਚ ਇਹ ਦੂਜੀ ਵੱਡੀ ਅਪਡੇਟ ਹੈ। 
ਇਸ ਤੋਂ ਪਹਿਲਾਂ ਮੈਸੇਂਜਰ ਨੇ ਲੋਕੇਸ਼ਨ ਸ਼ੇਅਰ ਕਰਨ ਦਾ ਫੀਚਰ ਜਾਰੀ ਕੀਤਾ ਸੀ। ਇਸ ਰਾਹੀਂ ਹੁਣ ਤੁਸੀਂ ਇਹ ਦੇਖ ਸਕੋਗੇ ਕਿ ਤੁਹਾਡੇ ਦੋਸਤ ਰਿਅਲ ਟਾਈਮ ''ਚ ਕਿੱਥੇ ਹਨ। ਇੰਨਾ ਹੀ ਨਹੀਂ, ਤੁਸੀਂ ਆਪਣੇ ਦੋਸਤਾਂ ਨੂੰ ਵੀ ਇਹ ਦੱਸ ਸਕੋਗੇ ਕਿ ਤੁਸੀਂ ਰਿਅਲ ਟਾਈਮ ''ਚ ਕਿੱਥੇ ਹੋ।