ਫੇਸਬੁੱਕ ਚਲਾਉਂਦੇ ਹੋਏ ਗੇਮ ਖੇਡ ਸਕਣਗੇ ਯੂਜ਼ਰਜ਼, ਕੰਪਨੀ ਮੈਸੇਂਜਰ ਲਈ ਲਿਆ ਰਹੀ ਨਵਾਂ ਫੀਚਰ

04/05/2023 2:10:26 PM

ਗੈਜੇਟ ਡੈਸਕ- ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਨੇ ਫੇਸਬੁੱਕ ਗੇਮਿੰਗ ਲਈ ਇਕ ਨਵਾਂ ਅਨੁਭਵ ਸ਼ੇਅਰ ਕਰਨ ਦਾ ਐਲਾਨ ਕੀਤਾ ਹੈ। ਇਸ ਬਦਲਾਅ ਤਹਿਤ ਯੂਜ਼ਰਜ਼ ਨੂੰ ਮੈਸੇਂਜਰ 'ਤੇ ਵੀਡੀਓ ਕਾਲ ਦੌਰਾਨ ਆਪਣੀ ਪਸੰਦੀਦਾ ਗੇਮ ਖੇਡਣ ਦੀ ਸੁਵਿਧਾ ਮਿਲੇਗੀ। ਫੇਸਬੁੱਕ ਨੇ ਹਾਲ ਹੀ 'ਚ ਇਕ ਬਲਾਗ ਪੋਸਟ 'ਚ ਇਸਦਾ ਐਲਾਨ ਕੀਤਾ ਹੈ। ਇਹ ਸੁਵਿਧਾ ਆਈ.ਓ.ਐੱਸ. ਅਤੇ ਐਂਡਰਾਇਡ ਦੇ ਨਾਲ-ਨਾਲ ਵੈੱਬ ਯੂਜ਼ਰਜ਼ ਨੂੰ ਵੀ ਮੈਸੇਂਜਰ 'ਤੇ ਮੁਹੱਈਆ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਯੂਜ਼ਰਜ਼ ਨੂੰ ਗੇਮ ਐਕਸੈਸ ਕਰਨ ਲਈ ਐਪ ਇੰਸਟਾਲ ਕਰਨ ਦੀ ਲੋੜ ਨਹੀਂ ਹੋਵੇਗੀ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਮੈਸੇਂਜਰ 'ਤੇ 14 ਫ੍ਰੀ-ਟੂ-ਪਲੇਅ ਗੇਮਾਂ ਉਪਲੱਬਧ ਹਨ ਜਿਨ੍ਹਾਂ 'ਚ ਵਰਡਸ ਵਿਦ ਫਰੈਂਡਸ, ਮਿਨੀ ਗੋਲਫ ਐੱਫ.ਆਰ.ਵੀ.ਆਰ., ਦੇ ਨਾਲ ਹੀ ਕਾਰਡ ਵਾਰਸ ਅਤੇ ਐਕਸਪਲੋਡਿੰਗ ਕਿਟਨ ਵਰਗੀਆਂ ਗੇਮਾਂ ਸ਼ਾਮਲ ਹਨ। 

ਐਪ ਡਾਊਨਲੋਡ ਕੀਤੇ ਬਿਨਾਂ ਹੀ ਖੇਡ ਸਕੋਗੇ ਗੇਮ

ਫੇਸਬੁੱਕ ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਕੰਪਨੀ ਇਕ ਨਵੀਂ ਸਮਰਥਾ ਲਿਆ ਰਹੀ ਹੈ ਜੋ ਯੂਜ਼ਰਜ਼ ਨੂੰ ਪਰਿਵਾਰ ਅਤੇ ਦੋਸਤਾਂ ਦੇ ਨਾਲ ਵੀਡੀਓ ਕਾਲ ਦੌਰਾਨ ਮਲਟੀਪਲੇਅਰ ਗੇਮ ਖੇਡਣ 'ਚ ਸਮਰਥ ਬਣਾਉਂਦਾ ਹੈ। ਕੰਪਨੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਐਪ  14 ਫ੍ਰੀ-ਟੂ-ਪਲੇਅ ਗੇਮਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਸੁਵਿਧਾ ਆਈ.ਓ.ਐੱਸ. ਅਤੇ ਐਂਡਰਾਇਡ ਦੇ ਨਾਲ-ਨਾਲ ਵੈੱਬ ਲਈ ਮੈਸੇਂਜਰ ਐਪ 'ਤੇ ਉਪਲੱਬਧ ਹੈ। ਸਭ ਤੋਂ ਚੰਗਾ ਗੱਲ ਇਹ ਹੈ ਕਿ ਯੂਜ਼ਰਜ਼ ਨੂੰ ਗੇਮ ਖੇਡਣ ਲਈ ਐਪ ਨੂੰ ਇੰਸਟਾਲ ਕਰਨ ਦੀ ਵੀ ਲੋੜ ਨਹੀਂ ਹੈ।

ਇੰਝ ਖੇਡ ਸਕੋਗੇ ਗੇਮ

ਹਾਲਾਂਕਿ, ਹਰ ਗੇਮ ਖਿਡਾਰੀਆਂ ਦੀ ਇਕ ਵੱਖਰੀ ਗਿਣਤੀ ਨੂੰ ਸਪੋਰਟ ਕਰਦੀ ਹੈ ਅਤੇ ਜ਼ਿਆਦਾਤਰ ਗੇਮਾਂ ਸਿਰਫ਼ ਦੋ ਲੋਕਾਂ ਦੇ ਨਾਲ ਖੇਡੀਆਂ ਜਾ ਸਕਦੀਆਂ ਹਨ। ਗੇਮਾਂ ਨੂੰ ਐਕਸੈਸ ਕਰਨ ਲਈ ਯੂਜ਼ਰਜ਼ ਨੂੰ ਮੈਸੇਂਜਰ 'ਤੇ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਨਾਲ ਇਕ ਵੀਡੀਓ ਕਾਲ ਸ਼ੁਰੂ ਕਰਨੀ ਹੋਵੇਗੀ ਅਤੇ ਵਿਚ ਗਰੁੱਪ ਮੋਡ ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 'ਪਲੇਅ' ਬਟਨ ਆਈਕਨ 'ਤੇ ਟੈਪ ਕਰਨਾ ਹੋਵੇਗਾ। ਹੁਣ ਗੇਮ ਲਾਈਬ੍ਰੇਰੀ ਰਾਹੀਂ ਬ੍ਰਾਊਜ਼ ਕਰਨਾ ਹੋਵੇਗਾ ਅਤੇ ਜੋ ਵੀ ਗੇਮ ਖੇਡਣਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰਨਾ ਹੋਵੇਗਾ। ਹੁਣ ਯੂਜ਼ਰਜ਼ ਵੀਡੀਓ ਕਾਲ ਦੇ ਨਾਲ ਗੇਮ ਦਾ ਮਜ਼ਾ ਲੈ ਸਕਣਗੇ।

Rakesh

This news is Content Editor Rakesh