ਭਾਰਤ ਵਿਰੋਧੀ ਟਿੱਪਣੀ ''ਤੇ ਫੇਸਬੁੱਕ ਦੇ ਮਾਰਕ ਨੇ ਮੰਗੀ ਮੁਆਫੀ

02/11/2016 5:45:28 PM

ਜਲੰਧਰ— ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਭਾਰਤ ''ਚ ਫੇਸਬੁੱਕ ਦੇ ਫ੍ਰੀ ਬੇਸਿਕਸ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਦੇ ਚਲਦੇ ਫੇਸਬੁੱਕ ਦੇ ਬੋਰਡ ਆਫ ਡਾਇਰੈਕਟਰਸ ਦੇ ਮੈਂਬਰ ਮਾਰਕ ਐਂਡਰਸਨ ਨੇ ਟਵੀਟ ਕਰਕੇ ਭਾਰਤ ਵਿਰੋਧੀ ਟਿੱਪਣੀ ਕੀਤੀ ਸੀ ਜਿਸ ਦੀ ਉਸ ਨੇ ਮੁਆਫੀ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਐਂਡਰਸਨ ਨੇ ਕਿਹਾ ਸੀ ਕਿ ਇੰਟਰਨੈੱਟ ਟੈਰਿਫ ਨੂੰ ਲੈ ਕੇ ਭਾਰਤ ਦਾ ਫੈਸਲਾ ਸਹੀ ਨਹੀਂ ਹੈ ਅਤੇ ਇਹ ਦੇਸ਼ ਬ੍ਰਿਟਿਸ਼ ਸ਼ਾਸਨ ਦੇ ਅਧੀਨ ਹੀ ਹੁੰਦਾ ਇਸ ਦੀ ਹਾਲਤ ਬਿਹਤਰ ਹੁੰਦੀ।  
ਇਸ ਟਵੀਟ ਤੋਂ ਬਾਅਦ ਐਂਡਰਸਨ ਦਾ ਵਿਰੋਧ ਵੀ ਹੋਇਆ ਅਤੇ ਉਸ ਨੇ ਭਾਰਤ ਵਿਰੋਧੀ ਟਵੀਟ ਨੂੰ ਹਟਾਉਂਦੇ ਹੋਏ ਮੁਆਫੀ ਮੰਗੀ। ਐਂਡਰਸਨ ਦੇ ਟਵੀਟ ''ਤੇ ਮਾਰਕ ਜ਼ੁਕਰਬਰਗ (ਫੇਸਬੁੱਕ ਦੇ ਸੰਸਥਾਪਕ) ਨੇ ਵੀ ਨਾਰਾਜ਼ਗੀ ਜਤਾਈ ਅਤੇ ਮੁਆਫੀ ਮੰਗੀ। 

ਟਵੀਟ ''ਚ ਇਹ ਲਿਖ ਕੇ ਐਂਡਰਸਨ ਨੇ ਮੰਗੀ ਮੁਆਫੀ—
ਮੈਂ ਭਾਰਤੀ ਰਾਜਨੀਤੀ ਅਤੇ ਅਰਥਵਿਵਸਥਾ ''ਤੇ ਆਪਣੀ ਅਧੂਰੀ ਟਿੱਪਣੀ ਲਈ ਮੁਆਫੀ ਮੰਗਦਾ ਹਾਂ ਅਤੇ ਆਪਣੇ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ। ਮੈਂ ਭਾਰਤ ਹੀ ਨਹੀਂ, ਕਿਸੇ ਵੀ ਦੇਸ਼ ''ਚ ਕਾਲੋਨਿਅਲਿਜ਼ਮ ਦਾ ਵਿਰੋਧੀ ਹਾਂ ਅਤੇ ਸਾਰੇ ਦੇਸ਼ਾਂ ਦੀ ਸੁਤੰਤਰਤਾ ਦਾ ਸਮਰਥਨ ਕਰਦਾ ਹਾਂ। 
ਮੈਂ ਭਾਰਤ ਦੇਸ਼ ਅਤੇ ਉਥੋਂ ਦੇ ਲੋਕਾਂ ਦਾ ਬੇਹੱਦ ਪ੍ਰਸ਼ੰਸਕ ਰਿਹਾ ਹਾਂ, ਉਥੋਂ ਦੇ ਲੋਕ ਮੇਰੇ ਲਈ ਬਹੁਤ ਦਿਆਲੂ ਅਤੇ ਉਦਾਰ ਰਹੇ ਹਨ। 
ਭਵਿੱਖ ''ਚ ਇਨ੍ਹਾਂ ਵਿਸ਼ਿਆਂ ''ਤੇ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਲੋਕ ਮੇਰੇ ਨਾਲੋ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਰੱਖਦੇ ਹਨ। ਮੈਂ ਆਪਣੇ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ।