ਫੇਸਬੁੱਕ ਲਿਆਉਣ ਜਾ ਰਹੀ ਹੈ LOL ਐਪ, ਜਾਣੋ ਕੀ ਹੋਵੇਗਾ ਖਾਸ

01/19/2019 3:51:56 PM

ਗੈਜੇਟ ਡੈਸਕ– ਨ ਲੈ ਕੇ ਆਉਂਦੀ ਹੈ। ਇਸ ਨਾਲ ਯੂਜ਼ਰਜ਼ ਦੀ ਦਿਲਚਸਪੀ ਇਸ ਵਿਚ ਬਣੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਹੁਣ ਫੇਸਬੁੱਕ ਟੀਨੇਜ ਸਮਾਰਟਫੋਨ ਯੂਜ਼ਰਜ਼ ਲਈ ਇਕ ਨਵੀਂ ਐਪ LOL ਲੈ ਕੇ ਆ ਰਹੀ ਹੈ। TechCrunch ਦੀ ਇਕ ਰਿਪੋਰਟ ਮੁਤਾਬਕ, LOL ਇਕ ਸਿੰਪਲ ਸਾਫਟਵੇਅਰ ਹੋਵੇਗਾ, ਜਿਸ ਵਿਚ ਐਨੀਮਲਸ ਅਤੇ ਪ੍ਰੈਂਕਸ ਨੂੰ ਲੈ ਕੇ ਮੇਮੇ ਅਤੇ GIF ਹੋਣਗੇ। ਅਜੇ ਇਸ ਦਾ ਟੈਸਟ ਕਰੀਬ 100 ਹਾਈਸਕੂਲ ਵਿਦਿਆਰਥੀਆਂ ’ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ। 

LOL ਐਪ 
LOL ਦਾ ਡਿਜ਼ਾਈਨ ਸਨੈਪਚੈਟ ਦੇ ਡਿਸਕਵਰ ਟੈਬ ਦੀ ਤਰ੍ਹਾਂ ਹੈ ਅਤੇ ਇਸ ਨਾਲ ਵੀਡੀਓ ਯੂਜ਼ਰਜ਼ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਟਾਗਲ ਕਰਨ ਲਈ ਇੰਟਰੈਕਸ਼ਨ ਦਾ ਇਸਤੇਮਾਲ ਕਰਕੇ ਸਕਰੋਲ ਕਰ ਸਕੋਗੇ। ਇਸ ਵਿਚ ਸ਼ੇਅਰ ਅਤੇ ਰਿਐਕਸ਼ਨ ਬਟਨ ਵੀ ਹੇਠਾਂ ਦਿੱਤੇ ਗਏ ਹਨ। 

ਮਿਲਣਗੇ ਇਹ ਖਾਸ ਫੀਚਰਜ਼ 
LOL ਨੂੰ ਵੀਡੀਓ ਸੈਂਟ੍ਰਿਕ ਟੈਬ ਫੇਸਬੁੱਕ ਵਾਚ ਦੀ ਥਾਂ ਲਿਆਇਆ ਜਾ ਰਿਹਾ ਹੈ ਜੋ ਨਿਊਜ਼ ਆਰਗਨਾਈਜੇਸ਼ੰਸ, ਟਰਡੀਸ਼ਨਲ ਐਂਟਰਮੈਂਟ ਕੰਪਨੀਆਂ ਪ੍ਰੋਫੈਸ਼ਨਲ ਵੀਡੀਓ ਮੇਕਰ ਨੂੰ ਹੋਸਟ ਕਰਦਾ ਹੈ ਅਤੇ ਸਿੱਧਾ ਫੇਸਬੁੱਕ ਤੋਂ ਨਿਰਦੇਸ਼ਿਤ ਹੁੰਦਾ ਹੈ। ਹਾਲਾਂਕਿ, ਫੇਸਬੁੱਕ LOL ਨੂੰ ਕਿਸੇ ਵੀ ਤਰ੍ਹਾਂ ਵਾਚ ਦੇ ਰਿਪਲੇਸਮੈਂਟ ਦੇ ਰੂਪ ’ਚ ਡਿਜ਼ਾਈਨ ਨਹੀਂ ਕਰ ਰਿਹਾ ਹੈ ਅਤੇ ਇਹ ਅਜੇ ਕਲੀਅਰ ਨਹੀਂ ਹੈ ਕਿ ਉਹ ਫੇਸਬੁੱਕ ’ਚ ਸ਼ਾਮਲ ਹੋਵੇਗਾ ਜਾਂ ਸਟੈਂਡ ਅਲੋਨ ਐਪ ਦੇ ਰੂਪ ’ਚ ਮੌਜੂਦ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਅਜੇ ਇਸ ਨੂੰ ਲੈ ਕੇ ਛੋਟੇ ਪੱਧਰ ’ਤੇ ਟੈਸਟ ਚੱਲ ਰਹੇ ਹਨ ਅਤੇ ਇਹ ਕੰਸੈਪਟ ਅਜੇ ਸ਼ੁਰੂਆਤੀ ਦੌਰ ’ਚ ਹੈ।