ਫੇਸਬੁੱਕ ਨੇ ਲਾਂਚ ਕੀਤੀ ਵੀਡੀਓ ਐਪ Lasso,ਮਿਲੇਗਾ ਇਹ ਫਾਇਦਾ

11/11/2018 12:45:41 PM

ਗੈਜੇਟ ਡੈਸਕ- ਸੋਸ਼ਲ ਮੀਡੀਆ ਸਾਈਟ ਫੇਸਬੁਕ ਦਾ ਇਸਤੇਮਾਲ ਦੁਨੀਆਭਰ 'ਚ ਕੀਤਾ ਜਾਂਦਾ ਹੈ ਤੇ ਉਥੇ ਹੀ ਕੰਪਨੀ ਯੂਜ਼ਰਸ ਨੂੰ ਤੇ ਬਿਹਤਰ ਸਹੂਲਤ ਦੇਣ ਲਈ ਇਸ 'ਚ ਨਵੇਂ-ਨਵੇਂ ਫੀਚਰਸ ਨੂੰ ਸ਼ਾਮਲ ਕਰਦੀ ਰਹਿੰਦੀ ਹੈ। ਇਸ ਦੇ ਤਹਿਤ ਕੰਪਨੀ ਨੇ 'ਲਾਸੋ' ਨਾਂ ਦਾ ਇਕ ਨਵਾਂ ਫੀਚਰ ਨੂੰ ਸ਼ਾਮਲ ਕੀਤਾ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰ ਵਿਸ਼ੇਸ਼ ਈਫੈਕਟ ਤੇ ਫਿਲਟਰ ਦੇ ਨਾਲ ਛੋਟੇ ਫਾਰਮੇਟ 'ਚ ਵੀਡੀਓ ਬਣਾ ਕੇ ਸ਼ੇਅਰ ਕਰ ਸਕਣਗੇ। ਵੀਡੀਓ ਐਡੀਟਿੰਗ ਟੂਲ ਵਲੋਂ ਲੈਸ ਕੀਤੇ ਗਏ ਇਸ ਐਪ ਦੀ ਮਦਦ ਨਾਲ ਯੂਜ਼ਰ ਆਪਣੇ ਵੀਡੀਓ 'ਚ ਟੈਕਸਟ ਦੇ ਨਾਲ ਹੀ ਸੰਗੀਤ ਵੀ ਸ਼ਾਮਲ ਕਰ ਸਕਣਗੇ।
ਕੰਪਨੀ ਦਾ ਬਿਆਨ
ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਐਂਡੀ ਹੁਆਂਗ ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਕਿਹਾ,“ਫੇਸਬੁੱਕ ਦਾ ਨਵੀਂ ਸ਼ਾਟ ਫਾਰਮੇਟ ਵੀਡੀਓ ਐਪ ਲਾਸੋ ਹੁਣ ਅਮਰੀਕਾ 'ਚ ਉਪਲੱਬਧ ਹੈ। ਅਸੀਂ ਇੱਥੇ ਇਸ ਦੀ ਸੰਭਾਵਨਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਤੇ ਅਸੀਂ ਲੋਕਾਂ ਉਪਰ ਵੀਡੀਓ ਬਣਾਉਣ ਵਾਲਿਆਂ ਤੋਂ ਫੀਡਬੈਕ ਵੀ ਲਵਾਗੇਂ। ”
ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਮੈਸੇਂਜਰ ਐਪ 'ਚ ਇਕ ਨਵੇਂ ਫੀਚਰ ਨੂੰ ਸ਼ਾਮਲ ਕਰਨ ਵਾਲੀ ਹੈ। ਇਸ ਨਵੇਂ ਫੀਚਰ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਨੂੰ iOS  ਦੇ ਵਰਜਨ 191.0 'ਚ ਪੇਸ਼ ਕੀਤਾ ਜਾਵੇਗਾ।