ਫੇਸਬੁਕ ਆਪਣੇ ਐਪ ਲਈ ਸਨੈਪਚੈਟ ਵਰਗੇ ਇਕ ਹੋਰ ਫੀਚਰ ਨੂੰ ਕਰ ਰਹੀ ਹੈ ਟੈਸਟ

07/23/2016 5:14:54 PM

ਜਲੰਧਰ- ਫੇਸਬੁਕ ਆਪਣੇ ਮੈਸੇਂਜਰ ਅਤੇ ਸਾਈਟ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰ ਰਹੀ ਹੈ। ਹਾਲ ਹੀ ''ਚ ਜਾਣਕਾਰੀ ਮਿਲੀ ਹੈ ਕਿ ਫੇਸਬੁਕ ਆਪਣੇ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦਾ ਨਾਂ ਕੁਇਕ ਅਪਡੇਟ ਦਿੱਤਾ ਗਿਆ ਹੈ ਜਿਸ ਨੂੰ ਫੇਸਬੁਕ ਕੁੱਝ ਸੀਮਿਤ ਮੋਬਾਇਲ ਯੂਜ਼ਰਜ਼ ਦੁਆਰਾ ਟੈਸਟ ਕਰ ਰਹੀ ਹੈ। ਇਹ ਫੀਚਰ ਬਿਲਕੁਲ ਸਨੈਪਚੈਟ ਦੇ ਫੀਚਰ ਦੀ ਤਰ੍ਹਾਂ ਹੀ ਹੈ। ਇਸ ਟੈਸਟਿੰਗ ਫੀਚਰ ਦਾ ਉਦੇਸ਼ ਯੂਜ਼ਰਜ਼ ਨੂੰ ਅਜਿਹੇ ਟੂਲ ਦੇਣ ਨਾਲ ਹੈ ਜਿਸ ਨਾਲ ਉਹ ਆਪਣੀ ਨਿਜ਼ੀ ਜਾਂ ਪ੍ਰਾਈਵੇਟ ਵੀਡੀਓਜ਼, ਫੋਟੋਜ਼, ਮੈਸੇਜਿਜ਼ ਨੂੰ ਸਿਰਫ ਉਨ੍ਹਾਂ ਨਾਲ ਸ਼ੇਅਰ ਕਰ ਸਕਣ ਜਿਨ੍ਹਾਂ ਨੂੰ ਉਹ ਦਿਖਾਉਣਾ ਚਾਹੁੰਦੇ ਹਨ। 
 
ਇਹ ਪੋਸਟ ਕੁੱਝ ਚੁਣੇ ਹੋਏ ਮੈਂਬਰਜ਼ ਨਾਲ ਹੀ ਸ਼ੇਅਰ ਕੀਤੀ ਜਾਵੇਗੀ ਅਤੇ 24 ਘੰਟਿਆਂ ਬਾਅਦ ਇਹ ਆਪਣੇ ਆਪ ਗਾਇਬ ਹੋ ਜਾਵੇਗੀ। ਇਸ ਫੀਚਰ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਫੇਸਬੁਕ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਅਪਡੇਟ ਤੋਂ ਬਾਅਦ ਯੂਜ਼ਰਜ਼ ਫੇਸਬੁਕ ਐਪ ਦੇ ਰਾਈਟ ਕਾਰਨਰ ''ਤੇ ਇਕ ਸਮਾਇਲੀ ਫੇਸ ਆਈਕਨ ਨੂੰ ਦੇਖ ਸਕਣਗੇ। ਇਸ ਆਈਕਨ ''ਤੇ ਕਲਿੱਕ ਕਰਨ ਨਾਲ ਯੂਜ਼ਰ ਨੂੰ ਸ਼ੇਅਰ ਪੋਟੋਜ਼, ਵੀਡੀਓਜ਼ ਅਤੇ ਟੈਕਸਟ ਦੀ ਆਪਸ਼ਨ ਦਿਖਾਈ ਦਵੇਗੀ। ਇਸ ਤੋਂ ਤੁਹਾਨੂੰ ਆਪਣੇ ਫ੍ਰੈਂਡਜ਼ ਨੂੰ ਸਲੈਕਟ ਕਰਨਾ ਹੋਵੇਗਾ ਜੋ ਉਸ ਪੋਸਟ ਨੂੰ ਦੇਖ ਸਕਣ। ਜਦੋਂ ਤੁਹਾਡੇ ਫ੍ਰੈਂਡਜ਼ ਉਸ ਨੂੰ ਪੜ੍ਹ ਲੈਣਗੇ ਤਾਂ ਤੁਹਾਨੂੰ ਅਲਰਟ ਮਿਲੇਗਾ ਜਿਸ ਨੂੰ ਤੁਸੀਂ ਆਪਣੀ ਐਕਟਿਵ ਟੈਬ ''ਚ ਦੇਖ ਸਕੋਗੇ।