ਫੇਸਬੁੱਕ ਨੇ ਯੂਜ਼ਰਜ਼ ਨੂੰ ਦਿੱਤਾ ਤੋਹਫਾ, ਵੈੱਬ ਵਰਜ਼ਨ ’ਚ ਸ਼ਾਮਲ ਕੀਤਾ ਡਾਰਕ ਮੋਡ ਫੀਚਰ

10/22/2019 2:56:30 PM

ਗੈਜੇਟ ਡੈਸਕ– ਫੇਸਬੁੱਕ ਨੇ ਆਪਣੇ ਵੈੱਬ ਯੂਜ਼ਰਜ਼ ਲਈ ਡਾਰਕ ਮੋਡ ਫੀਚਰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਯੂਜ਼ਰਜ਼ ਨੂੰ ਪਿਛਲੇ ਕਾਫੀ ਸਮੇਂ ਤੋਂ ਡਾਰਕ ਮੋਡ ਫੀਚਰ ਦਾ ਇੰਤਜ਼ਾਰ ਸੀ। ਕਈ ਫੇਸਬੁੱਕ ਯੂਜ਼ਰਜ਼ ਨੇ ਸੋਸ਼ਲ ਸਾਈਟਾਂ ਅਤੇ ਟਵਿਟਰ ’ਤੇ ਡਾਰਕ ਮੋਡ ਫੀਚਰ ਵਾਲੇ ਫੇਸਬੁੱਕ ਵੈੱਬ ਇੰਟਰਫੇਸ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ ਜਿਨ੍ਹਾਂ ’ਚ ਇਸ ਫੀਚਰ ਤੋਂ ਬਾਅਦ ਦੇ ਲੇਆਊਟ ਨੂੰ ਦੇਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੋਬਾਇਲ ਪਲੇਟਫਾਰਮਸ ’ਤੇ ਵੀ ਕੰਪਨੀ ਜਲਦੀ ਹੀ ਡਾਰਕ ਮੋਡ ਫੀਚਰ ਲਿਆ ਸਕਦੀ ਹੈ। 

 

ਨਿਊਜ਼ ਫੀਡ ’ਚ ਦੇਖਣ ਨੂੰ ਮਿਲੇ ਨਵੇਂ ਆਈਕਨ
ਸ਼ੇਅਰ ਕੀਤੇ ਗਏ ਸਕਰੀਨਸ਼ਾਟਸ ’ਚ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਉਪਰ ਦਿਸਣ ਵਾਲੀ ਨੀਲੇ ਰੰਗ ਦੀ ਬਾਰ ਪੂਰੀ ਤਰ੍ਹਾਂ ਗਾਇਬ ਹੋ ਜਾਵੇਗੀ। ਇਥੇ ਮੈਸੇਂਜਰ, ਨੋਟੀਫਿਕੇਸ਼ੰਸ ਅਤੇ ਪ੍ਰੋਫਾਈਲ ਲਈ ਸੱਜੇ ਪਾਸੇ ਆਈਕਨਸ ਬਣੇ ਦੇਖੇ ਜਾ ਸਕਦੇ ਹਨ। ਪ੍ਰੋਫਾਈਲ ਪਿਕਚਰ ਵੀ ਯੂਜ਼ਰਜ਼ ਨੂੰ ਹੁਣ ਵਿਚ ਦਿਸੇਗੀ, ਜਿਸ ਦੇ ਹੇਠਾਂ ਨਾਂ ਅਤੇ Bio ਦਿੱਤਾ ਗਿਆ ਹੋਵੇਗਾ।