ਫੇਸਬੁੱਕ ਜਲਦ ਹੀ ਵਟਸਐਪ ''ਤੇ ਦੇ ਸਕਦੀ ਹੈ ਵਿਗਿਆਪਨ: ਰਿਪੋਰਟ

05/05/2018 11:59:45 AM

ਜਲੰਧਰ: ਵਿਸ਼ਵ ਦੀ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਆਏ ਦਿਨ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ, ਜੋ ਯੂਜ਼ਰਸ ਵਲੋਂ ਕਾਫ਼ੀ ਪਸੰਦ ਵੀ ਕੀਤੇ ਜਾਂਦੇ ਹਨ। ਹੁਣ ਵਟਸਐਪ 'ਤੇ ਤੁਹਾਨੂੰ ਜਲਦ ਵਿਗਿਆਪਨ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟ ਮੁਤਾਬਕ ਵਟਸਐਪ ਦੇ CEO ਜਾਨ ਕੌਮ ਦੇ ਇਸਤੀਫੇ ਮਗਰੋਂ ਵਟਸਐਪ 'ਤੇ ਵਿਗਿਆਪਨ ਦੀ ਚਰਚਾ ਜੋਰਾਂ 'ਤੇ ਹੈ। 

ਕਈ ਸਾਲਾਂ ਤੋਂ ਕਰ ਰਹੇ ਹਨ ਅਧਿਐਨ:
Aarclays ਦੇ ਇਕ ਵਿਸ਼ਲੇਸ਼ਕਾਂ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਧਿਐਨ ਕਰ ਰਹੇ ਹਨ ਅਤੇ ਹੁਣ ਅਸੀਂ ਕਹਿ ਸਕਦੇ ਹੋਂ ਕਿ Jan Koum (ਵਟਸਐਪ ਦੇ CEO) ਦੇ ਜਾਣ ਤੋਂ ਬਾਅਦ ਫੇਸਬੁੱਕ ਵਟਸਐਪ 'ਤੇ ਇਸ਼ਤਿਹਾਰ ਦੇ ਸਕਦੀ ਹੈ।

ਵਟਸਏੱਪ 'ਤੇ ਹੈ ਸਭ ਤੋਂ ਜ਼ਿਆਦਾ ਐਕਟਿੱਵ ਯੂਜ਼ਰਸ:
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆ 'ਚ ਵਟਸਐਪ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਵਾਲੀ ਐਪ ਹੈ ਅਤੇ ਇਸ 'ਤੇ ਲੋਕਾਂ ਦਾ ਮੌਜੂਦਗੀ ਵੀ 100 ਫੀਸਦੀ ਹੈ ਜਿਸ ਦਾ ਫਾਇਦਾ ਚੁੱਕਣ ਲਈ ਫੇਸਬੁੱਕ ਵਿਗਿਆਪਨ ਦੀ ਸ਼ੁਰੂਆਤ ਕਰ ਸਕਦੀ ਹੈ।

WhatsApp ਦੇ ਸੀ. ਈ. ਓ. ਜਾਨ ਕੌਮ ਨੇ ਦਿੱਤਾ ਅਸਤੀਫਾ:
ਤੁਹਾਨੂੰ ਦੱਸ ਦਈਏ ਕਿ 1 ਮਈ ਨੂੰ WhatsApp ਦੇ ਸੀ. ਈ. ਓ. ਜਾਨ ਕੌਮ (Jan Koum) ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਦੀ ਜਾਣਕਾਰੀ ਦਿੱਤੀ। ਜੇਨ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਸਮਾਂ ਦੇਣਾ ਚਾਹੁੰਦੇ ਹਨ ਇਸ ਲਈ ਅਹੁੱਦਾ ਛੱਡ ਰਹੇ ਹਨ। ਹਾਲਾਂਕਿ ਅਮਰੀਕੀ ਮੀਡੀਆ ਰਿਪੋਰਟਸ ਮੁਤਾਬਕ ਅਹੁੱਦਾ ਛੱਡਣ ਦੀ ਵਜ੍ਹਾ ਫੇਸਬੁੱਕ-ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਉਭਰੇ ਮੱਤਭੇਦ ਹੋ ਸਕਦੀ ਹੈ।