''ਵਟਸਐਪ ਨਹੀਂ ਹੋ ਸਕਦਾ ਹੈਕ, ਬੇਜ਼ੋਸ ਕੇਸ ''ਚ iPhone ਜ਼ਿੰਮੇਵਾਰ''

01/27/2020 8:21:08 PM

ਗੈਜੇਟ ਡੈਸਕ—ਐਮਾਜ਼ੋਨ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੈੱਫ ਬੇਜ਼ੋਸ ਦੇ ਆਈਫੋਨ ਨੂੰ ਹੈਕ ਕੀਤੇ ਜਾਣ ਦਾ ਮਾਮਲਾ ਕਾਫੀ ਚਰਚਾ 'ਚ ਹੈ। ਰਿਪੋਰਟਸ 'ਚ ਕਿਹਾ ਗਿਆ ਸੀ ਕਿ ਬੇਜ਼ੋਸ ਦੇ ਆਈਫੋਨ ਨੂੰ ਇਕ ਵਟਸਐਪ ਮੈਸੇਜ ਰਾਹੀਂ ਹੈਕ ਕੀਤਾ ਗਿਆ ਸੀ। ਮਲੀਸ਼ਸ ਵੀਡੀਓ ਫਾਈਲ ਰਾਹੀਂ ਹੋਈ ਇਸ ਹੈਕਿੰਗ 'ਚ ਬੇਜ਼ੋਸ ਦੇ ਫੋਨ ਤੋਂ ਕਈ ਜੀ.ਬੀ. ਡਾਟਾ ਦੀ ਚੋਰੀ ਕੀਤੇ ਜਾਣ ਦੀ ਖਬਰਾਂ ਵੀ ਸਾਹਮਣੇ ਆਈਆਂ ਸਨ। ਉੱਥੇ, ਇਸ ਪੂਰੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦ ਫੇਸਬੁੱਕ ਨੇ ਇਸ ਹੈਕਿੰਗ ਦਾ ਜ਼ਿੰਮੇਵਾਰ ਆਈਫੋਨ ਦੇ ਆਪਰੇਟਿੰਗ ਸਿਸਟਮ ਨੂੰ ਦੱਸਿਆ। ਐਂਡ-ਟੂ-ਐਂਡ ਐਨਕਰਿਪਸ਼ਨ ਨਾਲ ਸਕਿਓਰ ਵਟਸਐਪ ਪਿਛਲੇ ਹਫਤੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਫੇਸਬੁੱਕ ਦੇ ਗਲੋਬਲ ਅਫੇਅਰਸ ਐਂਡ ਕਮਿਊਨੀਕੇਸ਼ਨਿ ਦੇ ਵਾਇਸ ਪ੍ਰੈਜੀਡੈਂਟ ਨਿਕ ਕਲੇਗ ਨੇ ਬੇਜ਼ੋਸ ਦੇ ਫੋਨ ਹੈਕਿੰਗ ਦਾ ਦੋਸ਼ ਐਪਲ ਦੇ ਆਪਰੇਟਿੰਗ ਸਿਸਟਮ 'ਤੇ ਲਗਾਇਆ। ਉਨ੍ਹਾਂ ਨੇ ਕਿਹਾ ਕਿ ਵਟਸਐਪ ਐਂਡ-ਟੂ-ਐਂਡ ਐਨਕਰਿਪਸ਼ਨ ਨਾਲ ਆਉਂਦਾ ਹੈ ਅਤੇ ਇਸ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਹੈ।

ਆਪਰੇਟਿੰਗ ਸਿਸਟਮ 'ਚ ਗੜਬੜੀ ਕਾਰਨ ਹੋਈ ਹੈਕਿੰਗ
ਬੇਜ਼ੋਸ ਦੇ ਫੋਨ ਦੀ ਜਾਂਚ ਕਰਨ ਵਾਲੀ ਇਕ ਫਰਮ ਨੇ ਕਿਹਾ ਕਿ ਵੀਡੀਓ ਫਾਈਲ ਰਿਸੀਵ ਹੋਣ ਤੋਂ ਬਾਅਦ ਬੇਜ਼ੋਸ ਦੇ ਫੋਨ ਤੋਂ ਅਸਾਧਾਰਣ ਤਰੀਕੇ ਨਾਲ ਵੱਡੀ ਮਾਤਰਾ 'ਚ ਡਾਟਾ ਚੋਰੀ ਕੀਤਾ ਗਿਆ। ਇਸ 'ਚ ਬੇਜ਼ੋਸ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਲਾਰੇਨ ਸਾਂਚੇਜ ਵਿਚਾਲੇ ਹੋਈ ਗੱਲਬਾਤ ਵਾਲੇ ਮੈਸੇਜ ਵੀ ਸ਼ਾਮਲ ਸਨ। ਕਲੇਗ ਦੇ ਮੁਤਾਬਕ ਇਹ ਹੈਕਿੰਗ ਬੇਜ਼ੋਸ ਦੇ ਫੋਨ ਹੈਕਿੰਗ ਸਿਸਟਮ 'ਚ ਆਈ ਕਿਸੇ ਗੜਬੜੀ ਕਾਰਣ ਹੋਈ ਹੈ।

ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਬੇਜ਼ੋਸ ਦਾ ਫੋਨ 4.4 ਐੱਮ.ਬੀ. ਦੀ ਇਕ ਵੀਡੀਓ ਫਾਈਲ ਨੂੰ ਰਿਸੀਵ ਕਰਨ ਤੋਂ ਬਾਅਦ ਹੈਕ ਹੋਇਆ। ਇਹ ਪਿਛਲੇ ਸਾਲ ਚਰਚਾ 'ਚ ਰਹੇ ਪੇਗਾਸਸ ਸਪਾਈਵੇਅਰ ਹੈਕਿੰਗ ਤੋਂ ਕਾਫੀ ਮਿਲਦਾ-ਜੁਲਦਾ ਹੈ। ਪੇਗਾਸਸ ਸਪਾਈਵੇਅਰ ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਦੁਆਰਾ ਡਿਵੈੱਲਪ ਕੀਤਾ ਗਿਆ ਸੀ ਅਤੇ ਇਸ ਨਾਲ 1400 ਲੋਕਾਂ ਦੇ ਫੋਨ ਹੈਕ ਹੋ ਗਏ ਸਨ।

ਐਪਲ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ
ਐਪਲ ਨੇ ਫਿਲਹਾਲ ਫੇਸਬੁੱਕ ਦੁਆਰਾ ਲਗਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ 'ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉੱਥੇ, ਪੇਗਾਸਸ ਸਪਾਈਵੇਅਰ ਬਣਾਉਣ ਵਾਲੀ ਇਜ਼ਰਾਈਲੀ ਫਰਮ ਐੱਨ.ਐੱਸ.ਓ. ਗਰੁੱਪ ਨੇ ਬੇਜ਼ੋਸ ਦੇ ਫੋਨ ਹੈਕਿੰਗ 'ਚ ਆਪਣੀ ਕਿਸੇ ਤਰ੍ਹਾਂ ਦੀ ਕੋਈ ਵੀ ਭੂਮਿਕਾ ਤੋਂ ਮਨ੍ਹਾ ਕੀਤਾ ਹੈ।

Karan Kumar

This news is Content Editor Karan Kumar