‘ਮੇਟਾ’ ਦਾ ਸਖ਼ਤ ਐਕਸ਼ਨ, ਯੂਜ਼ਰਸ ਦੀ ਜਾਸੂਸੀ ਕਰਨ ਵਾਲੀਆਂ 7 ਕੰਪਨੀਆਂ ਨੂੰ ਕੀਤਾ ਬਲਾਕ

12/19/2021 1:31:00 PM

ਗੈਜੇਟ ਡੈਸਕ– ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਨੇ ਆਪਣੇ ਯੂਜ਼ਰਸ ਦੇ ਹਿੱਤ ’ਚ ਵੱਡੀ ਕਾਰਵਾਈ ਕੀਤੀ ਹੈ। ਮੇਟਾ ਨੇ ਦੁਨੀਆ ਭਰ ਦੀਆਂ ਅਜਿਹੀਆਂ 7 ‘ਸਰਵਿਲਾਂਸ ਫਾਰ ਹਾਇਰ’ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਤੋਂ ਬਲਾਗ ਕਰ ਦਿੱਤਾ ਹੈ ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਯੂਜ਼ਰਸ ਦੀ ਆਨਲਾਈਨ ਜਾਸੂਸੀ ਕਰ ਰਹੀਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ’ਚੋਂ ਕੁਝ ਕੰਪਨੀਆਂ ਭਾਰਤੀ ਯੂਜ਼ਰਸ ਨੂੰ ਵੀ ਸ਼ਿਕਾਰ ਬਣਾ ਰਹੀਆਂ ਸਨ। 

ਇਨ੍ਹਾਂ ਕੰਪਨੀਆਂ ਨੂੰ ਕੀਤਾ ਗਿਆ ਬਲਾਕ

- ਬੇਲਟ੍ਰਾਕਸ
- ਸਾਈਟ੍ਰੋਕਸ
- ਕੋਬਵੇਬਸ ਤਕਨਾਲੋਜੀਜ਼
- ਕਾਗਨਿਟ
- ਬਲੈਕ ਕਿਊਬ
- ਬਲੂਹਾਕ ਸੀ.ਆਈ.
- ਅਣਨੋਨ 

ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀਆਂ ਰਾਜਨੇਤਾਵਾਂ, ਚੋਣ ਦੇ ਅਧਿਕਾਰੀਆਂ, ਮਨੁੱਖੀ ਅਧਿਕਾਰ ਲਈ ਕੰਮ ਕਰਨ ਵਾਲੇ ਵਰਕਰਾਂ ਅਤੇ ਸੈਲੀਬ੍ਰਿਟੀਜ਼ ਨੂੰ ਨਿਸ਼ਾਨਾ ਬਣਾ ਰਹੀਆਂ ਸਨ। 

ਕਿਵੇਂ ਕੰਮ ਕਰਦੀਆਂ ਹਨ ਇਹ ‘ਸਰਵਿਲਾਂਸ ਫਾਰ ਹਾਇਰ’ ਕੰਪਨੀਆਂ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਕੰਪਨੀਆਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਪ੍ਰੋਫੈਸ਼ਨਲ ਰੂਪ ਨਾਲ ਜਾਸੂਸੀ ਕਰਨ ਦਾ ਕੰਮ ਕਰਦੀਆਂ ਸਨ। ਇਹ ਕੰਪਨੀਆਂ ਲੋਕਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀਆਂ ਸਨ ਅਤੇ ਕਿਸੇ ਦੀ ਵੀਡੀਓ ਨੂੰ ਐਡਿਟ ਕਰਕੇ ਉਸ ਨੂੰ ਬਦਨਾਮ ਕਰਨ ਵਰਗਾ ਕੰਮ ਕਰ ਰਹੀਆਂ ਸਨ। ਫੇਸਬੁੱਕ ਨੇ ਇਸ ਸੰਬੰਧ ’ਚ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਨੂੰ ਅਲਰਟ ਭੇਜਿਆ ਹੈ। 

Rakesh

This news is Content Editor Rakesh