ਹਰ ਘਰ ਤਕ ਤੇਜ਼ੀ ਇੰਟਰਨੈੱਟ ਪਹੁੰਚਾਏਗੀ ਫੇਸਬੁੱਕ, ਸ਼ਹਿਰਾਂ 'ਚ ਪਹੁੰਚਾਏਗੀ ਸੁਪਰ-ਫਾਸਟ WiFi

05/22/2018 6:13:43 PM

ਜਲੰਧਰ— ਸ਼ਹਿਰੀ ਇਲਾਕਿਆਂ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦੇ ਹੋਣ ਕਾਰਨ ਯੂਜ਼ਰਸ ਨੂੰ ਹਾਈ ਸਪੀਡ ਇੰਟਰਨੈੱਟ ਚਲਾਉਣ 'ਚ ਸਮੱਸਿਆ ਹੋ ਰਹੀ ਹੈ। ਯੂਜ਼ਰਸ ਪੈਕ ਤਾਂ 4ਜੀ ਪਵਾਉਂਦੇ ਹਨ ਪਰ ਕੁਝ ਇਲਾਕਿਆਂ 'ਚ ਨੈੱਟਵਰਕ ਸਪੀਡ 3ਜੀ ਜਿੰਨੀ ਹੀ ਮਿਲ ਰਹੀ ਹੈ। ਇਨ੍ਹਾਂ ਹੀ ਗੱਲਾਂ 'ਤ ਧਿਆਨ ਦਿੰਦੇ ਹੋਏ ਸ਼ਹਿਰੀ ਇਲਾਕਿਆਂ 'ਚ ਹਰ ਕਿਸੇ ਤਕ ਸੁਪਰ-ਫਾਸਟ ਇੰਟਰਨੈੱਟ ਪਹੁੰਚਾਉਣ ਲਈ ਫੇਸਬੁੱਕ ਨੇ ਆਪਣੀ ਖੁਦ ਦੀ ਇੰਟਰਨੈੱਟ ਤਕਨੀਕ ਵਿਕਸਿਤ ਕੀਤੀ ਹੈ। ਫੇਸਬੁੱਕ ਨੇ 60 ਗੀਗਾਹਰਟਜ਼ 'ਤੇ ਕੰਮ ਕਰਨ ਵਾਲੇ Terragraph ਸਿਸਟਮ ਨੂੰ ਬਣਾਇਆ ਹੈ ਜੋ ਵਾਈ-ਫਾਈ ਦੀ ਮਦਦ ਨਾਲ ਸ਼ਹਿਰੀ ਇਲਾਕਿਆਂ 'ਚ ਬਿਨਾਂ ਸਪੀਡ ਦੀ ਕਮੀਂ ਦੇ ਇੰਟਰਨੈੱਟ ਪਹੁੰਚਾਉਣ 'ਚ ਮਦਦ ਕਰੇਗਾ।

 

20 ਤੋਂ 40 gbps ਦੀ ਮਿਲੇਗੀ ਸਪੀਡ
ਫੇਸਬੁੱਕ ਅਤੇ ਕੁਆਲਕਾ ਦੁਆਰਾ ਤਿਆਰ ਕੀਤੀ ਗਈ ਇਹ ਤਕਨੀਕ 802.11ay WLAN ਸਟੈਂਡਰਡ 'ਤੇ ਆਧਾਰਿਤ ਹੈ। ਐਨਗੈਜੇਟ ਦੀ ਰਿਪੋਰਟ ਮੁਤਾਬਕ ਇਸ ਨਾਲ 20 ਤੋਂ ਜ਼ਿਆਦਾ 40 gbps ਦੀ ਸਪੀਡ ਨੂੰ ਟ੍ਰਾਂਸਮਿਟ ਕੀਤਾ ਜਾ ਸਕਦਾ ਹੈ ਪਰ ਇਹ ਤੁਹਾਡੇ ਦੁਆਰਾ ਖਰੀਦੇ ਗਏ ਇੰਟਰਨੈੱਟ ਪੈਕ 'ਤੇ ਆਧਾਰਿਤ ਹੋਵੇਗੀ। 


300 ਤੋਂ 500 ਮੀਟਰ ਦੀ ਦੂਰੀ ਨੂੰ ਕਵਰ ਕਰ ਰਿਹਾ ਹੈ ਟੈਰਾਗ੍ਰਾਫ ਸਿਸਟਮ
ਜਾਣਕਾਰੀ ਮੁਤਾਬਕ ਇਸ ਤਕਨੀਕ ਨੂੰ 300 ਤੋਂ 500 ਮੀਟਰ ਦੀ ਦੂਰੀ ਤਕ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। ਜ਼ਿਆਦਾ ਦੂਰੀ ਤਕ ਇਸ ਨੂੰ ਇਸਤੇਮਾਲ ਕਰਨ ਲਈ ਫਿਲਹਾਲ ਇਸ ਦੇ ਐਂਟੀਨਿਆਂ ਨੂੰ ਵੱਡੇ ਆਕਾਰ ਦੇ ਐਂਟੀਨਿਆਂ 'ਚ ਬਦਲਿਆ ਜਾਵੇਗਾ। ਇਸ ਤੋਂ ਇਲਾਵਾ TDMA ਪ੍ਰੋਟੋਕੋਲ 'ਚ ਵੀ ਕੁਝ ਸੁਧਾਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। 


ਯੂਜ਼ਰਸ ਦੇ ਵਧਣ 'ਤੇ ਵੀ ਨਹੀਂ ਆਏਗੀ ਸਪੀਡ 'ਚ ਕਮੀਂ
ਫੇਸਬੁੱਕ ਨੇ ਕਿਹਾ ਹੈ ਕਿ ਇਹ ਤਕਨੀਕ ਸ਼ਹਿਰੀ ਇਲਾਕਿਆਂ 'ਚ ਮੌਜੂਦ ਸ਼ਹਿਰੀ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਹੀ ਤਰੀਕੇ ਨਾਲ ਇੰਟਰਨੈੱਟ ਚਲਾਉਣ 'ਚ ਮਦਦ ਕਰੇਗੀ। ਇਸ ਨਾਲ ਜ਼ਿਆਦਾ ਯੂਜ਼ਰਸ ਦੇ ਕੁਨੈਕਟ ਹੋਣ 'ਤੇ ਵੀ ਡਾਟਾ ਦੀ ਸਪੀਡ 'ਚ ਕਮੀਂ ਨਹੀਂ ਆਏਗੀ। ਉਥੇ ਹੀ ਕੁਆਲਕਾਮ ਦਾ ਕਹਿਣਾ ਹੈ ਕਿ ਉਹ ਇਸ ਤਕਨੀਕ ਨੂੰ ਸਪੋਰਟ ਕਰਨ ਲਈ ਨਵੇਂ ਚਿੱਪਸੈੱਟ ਬਣਾਏਗੀ ਜੋ ਸਮਾਰਟਫੋਨਸ ਨੂੰ ਇਸ ਤਕਨੀਕ ਦੇ ਨਾਲ ਸਪੋਰਟ ਕਰਾਉਣ 'ਚ ਮਦਦ ਕਰਨਗੇ। 2019 ਦੇ ਅੱਧ ਤੋਂ ਇਸ 'ਤੇ ਟ੍ਰਾਇਲ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।