ਫੇਸਬੁੱਕ ਨੇ ਲਾਂਚ ਕੀਤਾ ਨਵਾਂ ਸੈਲੀਬ੍ਰੇਸ਼ਨ ਟੂਲ

08/17/2017 12:59:23 PM

ਜਲੰਧਰ- ਫੇਸਬੁੱਕ ਆਏ ਦਿਨ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਅਡੇਟ ਪੇਸ਼ ਕਰਦੀ ਰਹਿੰਦੀ ਹੈ। ਉਥੇ ਹੀ ਫੇਸਬੁੱਕ ਰਾਹੀਂ ਲੋਕ ਇਕ-ਦੂਜੇ ਦੇ ਜਨਮਦਿਨ 'ਤੇ ਬਰਥਡੇਅ ਵਿਸ਼ ਕਰਦੇ ਹਨ। ਕਿਹਾ ਜਾ ਰਿਹਾ ਹੈ ਕਿ ਲਗਭਗ 30 ਫੇਸਬੁੱਕ ਯੂਜ਼ਰਸ 'ਚੋਂ 1 ਯੂਜ਼ਰ ਕਿਸੇ ਨਾ ਕਿਸੇ ਨੂੰ ਫੇਸਬੁੱਕ 'ਤੇ ਹਰ ਰੋਜ਼ ਬਰਥਡੇਅ ਵਿਸ਼ ਕਰਦਾ ਹੈ। ਹੁਣ ਫੇਸਬੁੱਕ 'ਤੇ ਲਗਭਗ 45 ਮਿਲੀਅਨ ਯੂਜ਼ਰਸ ਕਿਸੇ ਨਾ ਕਿਸੇ ਨੂੰ ਕੁਝ ਨਵੇਂ ਫੀਚਰਸ ਨਾਲ ਬਰਥਡੇਅ ਵਿਸ਼ ਕਰਦੇ ਹਨ। 
ਫੇਸਬੁੱਕ ਨੇ ਬਰਥਡੇਅ ਨੰਬਰ 'ਤੇ ਦੋ ਨਵੇਂ ਅਪਡੇਟ ਜਾਰੀ ਕੀਤੇ ਹਨ। ਫੇਸਬੁੱਕ ਦੇ ਬਰਥਡੇਅ ਟੂਲ 'ਚ ਹੁਣ ਯੂਜ਼ਰਸ ਨੂੰ ਉਨ੍ਹਾਂ ਦੇ ਬਰਥਡੇਅ ਪ੍ਰਾਫਿਟ ਡੋਨੇਸ਼ਨ ਮਿਲੇਗਾ। ਉਥੇ ਹੀ ਨਵੇਂ ਵੀਡੀਓ ਆਪਸ਼ਨ ਦੇ ਨਾਲ ਹੈਪੀ ਬਰਥਡੇਅ ਪੋਸਟ ਕੀਤਾ ਜਾ ਸਕਦਾ ਹੈ। 
ਇਹ ਫੇਸਬੁੱਕ ਦਾ ਪਹਿਲਾ ਫੀਚਰ ਹੈ ਜਿਸ ਵਿਚ ਪਲੇਟਫਾਰਮ ਨੂੰ ਛੱਡੇ ਬਿਨਾਂ ਯੂਜ਼ਰਸ ਨੂੰ ਬਿਨਾਂ ਕਿਸੇ ਕਾਰਨ ਦੇ ਡੋਨੇਸ਼ਨ ਕਰਨਾ ਹੋਵੇਗਾ। ਹੁਣ ਬਰਥਡੇਅ ਦੇ ਦੋ ਹਫਤੇ ਪਹਿਲਾਂ, ਯੂਜ਼ਰਸ ਨੂੰ ਇਕ ਨੋਟੀਫਿਕੇਸ਼ਨ ਮਿਲੇਗਾ, ਜੋ ਉਨ੍ਹਾਂ ਨੂੰ ਸਮਰਥਨ ਲਈ ਇਕ ਨਾਨ ਪ੍ਰਾਫਿਟ ਸਿਲੈਕਟ ਦੀ ਮਨਜ਼ੂਰੀ ਦਿੰਦਾ ਹੈ। ਜੇਕਰ ਕੋਈ ਨਾਨ ਪ੍ਰਾਫਿਟ ਸਿਲੈਕਟ ਕਰਦਾ ਹੈ ਤਾਂ ਦੋਸਤਾਂ ਨੂੰ ਬਰਥਡੇਅ ਮੁਹਿੰਮ 'ਚ ਡੋਨੇਸ਼ਨ ਕਰਨ ਦੇ ਆਪਸ਼ਨ ਦੇ ਨਾਲ ਇਕ ਨੋਟੀਫਿਕੇਸ਼ਨ ਮਿਲੇਗਾ। 
ਫੇਸਬੁੱਕ ਦਾ ਕਹਿਣਾ ਹੈ ਕਿ ਬਰਥਡੇਅ ਕੈਂਪੇਨ 'ਚ ਯੂਜ਼ਰਸ ਨੂੰ ਫੇਸਬੁੱਕ 'ਤੇ 750,000 ਨਾਨ ਪ੍ਰਾਫਿਟ ਆਰਗਨਾਈਜੇਸ਼ਨ 'ਚੋਂ ਇਕ ਨੂੰ ਸਪੋਰਟ ਕਰਨ ਦੀ ਮਨਜ਼ੂਰੀ ਦਿੰਦਾ ਹੈ। ਫਿਲਹਾਲ ਅਜੇ ਇਹ ਫੀਚਰ ਯੂ.ਐੱਸ. 'ਚ ਲਾਂਚ ਕੀਤਾ ਜਾ ਰਿਹਾ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਯੂਜ਼ਰਸ ਆਪਣੇ ਬਰਥਡੇਅ ਗਿਫਟ ਨੂੰ ਨਾਨ-ਪ੍ਰਾਫਿਟ ਆਰਗਨਾਈਜੇਸ਼ਨ 'ਚ ਦੇ ਦਿੰਦੇ ਹਨ ਅਤੇ ਇਸ ਫੀਚਰ ਦੀ ਮਦਦ ਨਾਲ ਅਜਿਹਾ ਕਰਨਾ ਹੋਰ ਆਸਾਨ ਹੋ ਜਾਵੇਗਾ। ਨਵੀਂ ਸੁਵਿਧਾ 'ਚ ਫੇਸਬੁੱਕ ਖੁਦ ਹੀ ਯੂਜ਼ਰਸ ਦੀ ਫੋਟੋ ਦਾ ਇਸਤੇਮਾਲ ਕਰਕੇ ਹੈਪੀ ਬਰਥਡੇਅ ਵੀਡੀਓ ਬਣਾਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਬਰਥਡੇਅ ਨੂੰ ਹੋਰ ਦਿਸਚਸਪ ਬਣਾਉਣ ਲਈ ਡਿਜ਼ਾਈਨ ਕੀਤਾ ਹੈ।