Essential Phone ਹੁਣ ਨਵੇਂ ਕਲਰ ਵੇਰੀਐਂਟ ''ਚ ਹੋਇਆ ਲਾਂਚ

02/17/2018 4:45:31 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ Essential ਨੇ ਆਪਣੇ Essential PH-1 ਸਮਾਰਟਫੋਨ ਨੂੰ ਹਾਲ ਹੀ 'ਚ ਆਕਰਸ਼ਕ ਕਲਰ 'ਚ ਉਪਲੱਬਧ ਕਰ ਰਹੀਂ ਹੈ। ਇਨ੍ਹਾਂ 'ਚ Ocean Depths, Stellar Gray, ਅਤੇ Copper Black ਆਕਰਸ਼ਕ ਕਲਰ ਆਪਸ਼ਨਜ਼ ਹਨ, ਪਰ ਹੁਣ ਨਵੀਂ ਰਿਪੋਰਟ ਅਨੁਸਾਰ ਕੰਪਨੀ ਨੇ ਬਾਜ਼ਾਰ Essential Phone ਦਾ “Halo Gray” ਵੇਰੀਐਂਟ ਪੇਸ਼ ਕੀਤਾ ਹੈ। ਇਹ ਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ ਤੋਂ ਖਰੀਦਿਆ ਜਾ ਸਕਦਾ ਹੈ ਅਤੇ ਇਸ 'ਚ ਐਲਕਸਾ ਐਪ ਪਹਿਲਾਂ ਤੋਂ ਹੀ ਇੰਸਟਾਲ ਮਿਲਦਾ ਹੈ।
 

 

ਸਪੈਸੀਫਿਕੇਸ਼ਨ-

Essential Phone 'ਚ ਐਜ ਟੂ ਐਜ ਡਿਸਪਲੇਅ, ਇਕ ਮੋਡੀਯੂਲਰ ਸਿਸਟਮ, ਜਿਸ 'ਚ 460 ਡਿਗਰੀ ਕੈਮਰਾ ਜੋੜਿਆ ਜਾ ਸਕਦਾ ਹੈ। ਇਸਦੇ ਨਾਲ ਫੋਨ 'ਚ 5.7 ਇੰਚ ਦੀ LTPS ਡਿਸਪਲੇਅ 19:10 ਦੇ ਅਸਪੈਕਟ ਰੇਸ਼ੀਓ ਨਾਲ ਦਿੱਤਾ ਗਿਆ ਹੈ।

 

ਇਸ ਫੋਨ 'ਚ 13 ਮੈਗਾਪਿਕਸਲ ਦੇ ਸੈਂਸਰਾ ਨਾਲ ਡਿਊਲ ਪ੍ਰਾਇਮਰੀ ਕੈਮਰਾ , 2.45 ਗੀਗਾਹਰਟਜ਼ ਦਾ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 835 ਚਿਪਸੈੱਟ ਐਡ੍ਰੋਨੋ 540 GPU ਦਿੱਤਾ ਗਿਆ ਹੈ। ਇਸ ਦੇ ਨਾਲ ਫੋਨ 'ਚ 4 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਪਰ ਇਸ ਦੀ ਸਟੋਰੇਜ  ਵਧਾਈ ਨਹੀਂ ਜਾ ਸਕਦੀ ਹੈ।