1 ਸਤੰਬਰ ਤੋਂ ਸ਼ਿਪਿੰਗ ਲਈ ਉਪਲੱਬਧ ਹੋਵੇਗਾ Essential PH-1 ਸਮਾਰਟਫੋਨ

08/19/2017 12:36:46 PM

ਜਲੰਧਰ- ਆਖਿਰਕਾਰ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ 5ssential P8-1 ਖਰੀਦਣ ਲਈ ਉਪਲੱਬਧ ਹੋਣ ਵਾਲਾ ਹੈ ਪਰ ਇਹ ਫਿਲਹਾਲ ਯੂ. ਐੱਸ. 'ਚ ਹੀ ਉਪਲੱਬਧ ਹੋਵੇਗਾ। ਇਸ ਸਾਲ ਮਈ 'ਚ ਗੂਗਲ ਦੇ ਸਹਿ-ਸੰਸਥਾਪਕ Andy Rubin ਨੇ ਆਪਣੇ ਅਸੈਂਟਲ ਬ੍ਰਾਂਡ ਦੇ ਅੰਤਰਗਤ ਅਸੈਂਟਲ ਫੋਨ ਨੂੰ ਲਾਂਚ ਕੀਤਾ ਸੀ। ਇਸ ਤੋਂ ਇਲਾਵਾ ਯੂ. ਐੱਸ. 'ਚ ਯੂਜ਼ਰਸ ਇਸ ਨੂੰ ਅਮੇਜ਼ਨ, ਬੈਸਟ ਬਾਏ ਅਤੇ ਸਿਪ੍ਰੰਟ ਦੇ ਮਾਧਿਅਮ ਤੋਂ ਵੀ ਖਰੀਦ ਸਕਦੇ ਹੋ। ਇਸ ਦੀ ਕੀਮਤ 699 ਡਾਲਰ ਲਗਭਗ 44,900 ਰੁਪਏ ਹੈ। ਪ੍ਰੀ-ਆਰਡਰ ਤੋਂ ਬਾਅਦ ਉਮੀਦ ਸੀ ਕਿ ਉਹ ਜੂਨ 'ਚ ਸ਼ਿਪਿੰਗ ਲਈ ਉਪਲੱਬਧ ਹੋ ਜਾਵੇਗਾ। 
ਹਾਲ ਹੀ 'ਚ 9to5Google ਦੀ ਰਿਪੋਰਟ ਆਈ ਸੀ ਕਿ ਪ੍ਰੀ-ਆਾਰਡਰ ਕਰਨ ਵਾਲੇ ਯੂਜ਼ਰਸ ਨੂੰ ਇਹ ਕੰਪਨੀ ਵੱਲੋਂ ਈਮੇਲ ਭੇਜਿਆ ਜਾ ਰਿਹਾ ਹੈ, ਜਿਸ 'ਚ ਪੇਮੈਂਟ ਡਿਟੇਲ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀ-ਆਰਡਰ ਤੋਂ ਬਾਅਦ ਫੋਨ ਦੀ ਸ਼ਿਪਿੰਗ 7 ਦਿਨਾਂ ਦੇ ਅੰਦਰ ਸ਼ੁਰੂ ਹੋਵੇਗੀ। ਅਸੈਂਟਲ ਫੋਨ ਦੀ ਖਾਸੀਅਤ ਹੈ ਕਿ ਇਸ 'ਚ ਸਭ ਤੋਂ ਸਲਿੱਮ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਟਾਈਟੇਨਿਅਮ ਬਾਡੀ ਸ਼੍ਰੇਣੀ ਦਾ ਸਮਾਰਟਫੋਨ ਹੈ, ਜਿਸ 'ਚ ਐਜ-ਟੂ-ਐਜ ਬੇਜ਼ਲ ਲੈਸ ਡਿਸਪਲੇ ਅਤੇ 360 ਡਿਗਰੀ ਕੈਮਰਾ ਸਪੋਰਟ ਉਪਲੱਬਧ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.7  ਇੰਚ ਦੀ ਕਵਾਡ-ਐੱਚ. ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਕੋਰਨਿੰਗ ਗੋਰਿਲਾ ਗਲਾਸ 5 ਨਾਲ ਕੋਟੇਡ ਹੈ। ਫੋਨ 'ਚ ਇਕ 4 ਜੀ. ਬੀ. ਰੈਮ ਅਤੇ 128 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਵਰ ਬੈਕਅਪ ਲਈ ਫੋਨ 'ਚ 3040 ਐੱਮ. ਏ. ਐੱਚ. ਦੀ ਬੈਟਰੀ ਸਮਰੱਥਾ ਦੀ ਬੈਟਰੀ ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦੇ ਕੈਮਰੇ ਦਾ ਇਕ ਪੇਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ ਦੇ ਮਾਧਿਅਮ ਨਾਲ ਤੁਸੀਂ 4ਕੇ ਵੀਡੀਓ ਵੀ ਸ਼ੂਟ ਕਰ ਸਕਦੇ ਹੋ। ਫੋਨ ਦੇ ਕਨੈਕਟੀਵਿਟੀ ਆਪਸ਼ਨਸ 'ਚ ਇਕ ਰਿਅਰ ਫਿੰਗਰਪ੍ਰਿੰਟ ਸੈਂਸਰ, ਬਲੁਟੱਥ 5.0, ਵਾਈ-ਫਾਈ, NFC, ਅਤੇ GPS  ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਇਕ 3.5mm  ਦਾ ਹੈੱਡਫੋਨ ਜੈਕ ਵੀ ਦਿੱਤਾ ਗਿਆ ਹੈ।