ਇੰਟੈਕਸ ਨੇ ਲਾਂਚ ਕੀਤਾ ਨਵੀਂ ELYT ਸੀਰੀਜ਼ ਦਾ ਸਮਾਰਟਫੋਨ, ਮੇਟਲ ਬਾਡੀ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ

04/14/2017 2:01:23 PM

ਜਲੰਧਰ- ਸਮਾਰਟਫੋਨ ਮੇਕਰ ਕੰਪਨੀ ਇੰਟੈਕਸ ਨੇ intex Aqua 4G Mini  ਤੋਂ ਬਾਅਦ ਕੰਪਨੀ ਨੇ ਭਾਰਤ ''ਚ ਆਪਣੀ ਨਵੀਂ ਸੀਰੀਜ਼ ELYT ਲਾਂਚ ਕੀਤੀ ਹੈ। ਇਸ ਸੀਰੀਜ ਦਾ ਪਹਿਲਾ ਸਮਾਰਟਫੋਨ intex ELYT-E1 ਹੈ। ਇਸ ਸਮਾਰਟਫੋਨ ਦੀ ਕੀਮਤ 6,999 ਰੁਪਏ ਹੈ।

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਬਾਰੇ ਗੱਲ ਕਰੀਏ ਤਾਂ ਇਸ ''ਚ ਮੈਟਲ ਬਾਡੀ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਇਸ ਸਮਾਰਟਫੋਨ ਦੇ ਰਾਇਟ ਐੱਜ਼ ''ਤੇ ਵਾਲਿਊਮ ਅਤੇ ਪਾਵਰ ਬਟਨ ਮੌਜੂਦ ਹਨ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪ੍ਰਿਟੰਗ ਸਿਸਟਮ ''ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ''ਚ 5.0 ਇੰਚ (720x1280 pixels) ਡਿਸਪਲੇ ਮੌਜੂਦ ਹੈ। ਇਸ ਸਮਾਰਟਫੋਨ ''ਚ 1.2GHz ਸਨੈਪਡਰੈਗਨ 410 ਕਵਾਡ ਕੋਰ ਪ੍ਰੋਸੈਸਰ ਮੌਜੂਦ ਹੈ। ਇਸ ਡਿਵਾਇਸ ''ਚ ਮਲਟੀ ਟਾਸਕਿੰਗ ਲਈ ਰੈਮ 2GB ਮੌਜੂਦ ਹੈ। ਇੰਟਰਨਲ ਸਟੋਰੇਜ ਇਸ ਡਿਵਾਇਸ ''ਚ 16GB ਹੈ ਜਿਸ ਨੂੰ 128GB ਤੱਕ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ ''ਚ ਰਿਅਰ ਅਤੇ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਪਾਵਰ ਬੈਕਅਪ ਲਈ ਇਸ ਡਿਵਾਇਸ ''ਚ ਬੈਟਰੀ 2200mAh ਹੈ। ਕੁਨੈਕਟੀਵਿਟੀ ਲਈ ਇਸ ਫੋਨ ''ਚ 3.5mm ਜੈੱਕ, ਬਲੂਟੁੱਥ, ਵਾਈ ਫਾਈ, GPS, ਐੱਫ. ਐੱਮ ਰੇਡੀਓ ਅਤੇ USB 2.0 ਮੌਜੂਦ ਹੈ।