ਐਲਨ ਮਸਕ ਦਾ ਵੱਡਾ ਐਲਾਨ, ਬਲੂ ਟਿਕ ਅਕਾਊਂਟ ਨੂੰ ਮਿਲਣਗੀਆਂ ਇਹ ਖ਼ਾਸ ਸੁਵਿਧਾਵਾਂ

04/25/2023 3:24:11 PM

ਗੈਜੇਟ ਡੈਸਕ- ਟਵਿਟਰ ਦੇ ਨਵੇਂ ਮਾਲਿਕ ਐਲਨ ਮਸਕ ਨੇ ਹਾਲ ਹੀ 'ਚ ਸਾਰੇ ਲਗੇਸੀ ਬਲੂ ਟਿਕ ਨੂੰ ਹਟਾ ਦਿੱਤਾ ਸੀ, ਹਾਲਾਂਕਿ 24 ਘੰਟਿਆਂ ਦੇ ਅੰਦਰ ਹੀ ਐਲਾਨ ਮਸਕ ਨੇ ਆਪਣੇ ਇਸ ਫੈਸਲੇ 'ਚ ਬਦਲਾਅ ਕੀਤਾ ਅਤੇ 1 ਮਿਲੀਅਨ ਫਾਲੋਅਰਜ਼ ਵਾਲੇ ਅਕਾਊਂਟ 'ਤੇ ਬਲੂ ਟਿਕ ਵਾਪਸ ਆ ਗਏ। ਹੁਣ ਐਲਨ ਮਸਕ ਨੇ ਕਿਹਾ ਹੈ ਕਿ ਬਲੂ ਟਿਕ ਯਾਨੀ ਵੈਰੀਫਾਈਡ ਅਕਾਊਂਟ ਨੂੰ ਪਹਿਲ ਦਿੱਤੀ ਜਾਵੇਗੀ ਯਾਨੀ ਬਲੂ ਟਿਕ ਅਕਾਊਂਟ ਵਾਲੇ ਹੈਂਡਲ ਤੋਂ ਕੀਤੇ ਗਏ ਪੋਸਟ ਜਾਂ ਟਵੀਟ ਨੂੰ ਰੀਚ ਅਤੇ ਇੰਗੇਜਮੈਂਟ ਮਿਲੇਗੀ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ

ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼

ਟਵਿਟਰ ਬਲੂ ਟਿਕ ਦੇ ਫਾਇਦੇ

1. ਬਲੂ ਟਿਕ ਅਕਾਊਂਟ ਹੋਲਡਰ ਲੰਬੇ ਟਵੀਟ ਕਰ ਸਕਣਗੇ ਅਤੇ ਲੰਬੀ ਵੀਡੀਓ ਵੀ ਸ਼ੇਅਰ ਕਰ ਸਕਣਗੇ।

2. ਕਿਸੇ ਟਵੀਟ ਨੂੰ ਪੋਸਟ ਕਰਨ ਤੋਂ ਪਹਿਲਾਂ ਅਨਡੂ ਕਰ ਸਕੋਗੇ।

3. ਟਵੀਟ ਕਰਨ ਤੋਂ ਬਾਅਦ 30 ਮਿੰਟਾਂ ਤਕ ਕਿਸੇ ਟਵੀਟ ਨੂੰ ਐਡਿਟ ਕਰ ਸਕੋਗੇ।

4. ਤੁਹਾਡੇ ਟਵੀਟ ਨੂੰ ਜ਼ਿਆਦਾ ਲੋਕਾਂ ਦੀ ਟਾਈਮਲਾਈਨ 'ਤੇ ਦਿਖਾਇਆ ਜਾਵੇਗਾ।

5. ਇਸਤੋਂ ਇਲਾਵਾ ਅਕਾਊਂਟ ਸਕਿਓਰਿਟੀ ਲਈ ਐੱਸ.ਐੱਮ.ਐੱਸ. ਆਧਾਰਿਤ ਟੂ-ਫੈਕਟਰ ਆਥੈਂਟਿਕੇਸ਼ਨ ਮਿਲੇਗਾ।

ਇਹ ਵੀ ਪੜ੍ਹੋ– ਸੈਲਾਨੀਆਂ ਲਈ ਖ਼ਾਸ ਖ਼ਬਰ, ਸਿਰਫ਼ 50 ਰੁਪਏ 'ਚ ਕਰੋ ਸ਼ਿਮਲਾ-ਕਾਲਕਾ ਹਾਲੀਡੇਅ ਸਪੈਸ਼ਲ ਟ੍ਰੇਨ ਦਾ ਸਫ਼ਰ

ਟਵਿਟਰ ਬਲੂ ਟਿਕ ਦੀ ਭਾਰਤ 'ਚ ਕਿੰਨੀ ਹੈ ਕੀਮਤ

ਹੋਰ ਦੇਸ਼ਾਂ ਦੀ ਤਰ੍ਹਾਂ ਹੀ ਭਾਰਤ 'ਚ ਵੀ ਬਲੂ ਟਿਕ ਦੀਆਂ ਵੱਖ-ਵੱਖ ਕੀਮਤਾਂ ਹਨ। ਟਵਿਟਰ 'ਤੇ ਬਲੂ ਟਿਕ ਲੈਣ ਲਈ ਟਵਿਟਰ ਦੇ ਮੋਬਾਇਲ ਐਪ ਅਤੇ ਵੈੱਬ ਵਰਜ਼ਨ ਦੋਵਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਮੋਬਾਇਲ ਐਪ ਲਈ ਬਲੂ ਟਿਕ ਲੈਂਦੇ ਹੋ ਤਾਂ ਤੁਹਾਨੂੰ 900 ਰੁਪਏ ਮਹੀਨੇ ਅਤੇ ਵੈੱਬ ਜਾਂ ਡੈਸਕਟਾਪ ਵਰਜ਼ਨ ਲਈ 650 ਰੁਪਏ ਪ੍ਰਤੀ ਮਹੀਨਾ ਕੀਮਤ ਚੁਕਾਉਣੀ ਹੋਵੇਗੀ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

Rakesh

This news is Content Editor Rakesh