ਪੋਕੇਮੌਨ ਕੈਚ ਕਰਨਾ ਆਸਾਨ ਬਣਾਏਗਾ ਇਹ 3ਡੀ ਕੇਸ

07/24/2016 5:16:19 PM

ਜਲੰਧਰ-ਪੋਕੇਮੌਨ ਗੋ ਨੂੰ ਖੇਡਣਾ ਹਰ ਕਿਸੇ ਲਈ ਆਸਾਨ ਹੋ ਗਿਆ ਹੈ ਪਰ ਜੇਕਰ ਤੁਸੀਂ ਉਨ੍ਹਾਂ ਪੋਕੇਮੌਨਜ਼ ਨੂੰ ਵੀ ਕੈਚ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਫੜਨਾ ਮੁਸ਼ਕਿਲ ਹੈ ਤਾਂ ਤੁਸੀਂ ਹੁਣ ਤੱਕ ਪੋਕੇਬਾਲ ਦੀ ਵਰਤੋਂ ਕਰ ਚੁੱਕੇ ਹੋਵੋਗੇ। ਪੋਕੇਬਾਲ ਨੂੰ ਸੁੱਟ ਕੇ ਪੋਕੇਮੌਨ ਨੂੰ ਫੜਨ ਦਾ ਤਰੀਕਾ ਸਭ ਤੋਂ ਆਸਾਨ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਡੀ ਪੋਕੇਬਾਲ ਦੀ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ ਹੈ ਤਾਂ ਜੋ ਤੁਸੀਂ ਇਕ ਜਾਂ ਦੋ ਵਾਰ ''ਚ ਹੀ ਪੋਕੇਮੌਨ ਨੂੰ ਕੈਚ ਕਰ ਸਕੋ। ਇਸੇ ਤਹਿਤ ਇਕ ਸਹੀ ਦਿਸ਼ਾ ''ਚ ਬਾਲ ਨੂੰ ਸੁੱਟਣ ਲਈ ਜਾਨ ਕਲੀਵਰ ਵੱਲੋਂ ਇਕ ਕਲੈਵਰ ਪੋਕੇ ਬਾਲ "ਏਮਰ" (Aimer) ਆਈਫੋਨ ਕੇਸ ਬਣਾਇਆ ਗਿਆ ਹੈ। 
 
ਇਸ ਕੇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਸ ਨਾਲ ਕਿਸੇ ਆਈਫੋਨ ''ਤੇ ਯੂਜ਼ਰਜ਼ ਬਿਲਕੁਲ ਸਿੱਧੀ ਦਿਸ਼ਾ ''ਚ ਸਵਾਇਪ ਕਰ ਸਕਦੇ ਹਨ। ਕਲੀਵਰ ਦਾ ਕਹਿਣਾ ਹੈ ਕਿ ਇਸ 3ਡੀ ਪੋਕੇਬਾਲ ਏਮਰ ਨਾਲ ਤੁਹਾਡੀ ਉਂਗਲੀ ਕਦੀ ਗਲਤ ਦਿਸ਼ਾ ਵੱਲ ਨਹੀਂ ਜਾ ਸਕੇਗੀ। ਇਸ ਲਈ ਆਪਣੇ ਆਈਫੋਨ ਨੂੰ ਇਸ ਕੇਸ ''ਚ ਫਿੱਟ ਕਰ ਕੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਇਹ ਕੇਸ ਸਿਰਫ ਆਈਫੋਨ 6 ਅਤੇ 6ਐੱਸ ਡਿਵਾਈਸਿਜ਼ ਲਈ ਹੀ ਉਪਲੱਬਧ ਹੈ ਪਰ ਜੇਕਰ ਜ਼ਰੂਰਤ ਹੋਈ ਤਾਂ ਕਲੀਵਰ ਹੋਰਨਾਂ ਵਰਜਨਜ਼ ਲਈ ਵੀ ਇਸ ਨੂੰ ਬਣਾਉਣ ਬਾਰੇ ਸੋਚਣਗੇ।