ਫੈਸਟਿਵ ਸੀਜ਼ਨ ਦੌਰਾਨ ਸ਼ਾਓਮੀ ਨੇ ਵੇਚੇ 1.20 ਕਰੋੜ ਪ੍ਰੋਡਕਟਸ

10/30/2019 6:35:45 PM

ਗੈਜੇਟ ਡੈਸਕ—ਚੀਨੀ ਟੈੱਕ ਕੰਪਨੀ ਸ਼ਾਓਮੀ ਨੇ ਇਸ ਫੈਸਟਿਵ ਮੰਥ ਦੌਰਾਨ 1.20 ਕਰੋੜ ਡਿਵਾਈਸ ਵਿਕਰੀ ਹੋਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ 'ਚੋਂ 80.5 ਲੱਖ ਸਿਰਫ ਸਮਾਰਟਫੋਨਸ ਹੀ ਹਨ। ਫੈਸਟਿਵ ਸੇਲ ਦੌਰਾਨ ਕੰਪਨੀ ਨੇ ਸਮਾਰਟਫੋਨ ਸਮੇਤ ਕਈ ਪ੍ਰੋਡਕਟਸ ਦੀ ਜਮ ਕੇ ਵਿਕਰੀ ਕੀਤੀ ਹੈ। ਇਹ ਵਿਕਰੀ ਅੰਕੜੇ 28-29 ਸਤੰਬਰ ਦੇ ਹੀ  ਹਨ।

ਸ਼ਾਓਮੀ ਨੇ ਕਿਹਾ ਕਿ ਕੰਪਨੀ ਨੂੰ ਪਿਛਲੇ ਸਾਲ ਫੈਸਟਿਵ ਸੇਲ ਦੇ ਮੁਕਾਬਲੇ 40% year on year ਗ੍ਰੋਥ ਮਿਲੀ ਹੈ। ਪਿਛਲੀ ਵਾਰ ਕੰਪਨੀ ਨੇ ਫੈਸਟਿਵ ਸੇਲ ਦੌਰਾਨ 8.5 ਮਿਲੀਅਨ ਡਿਵਾਈਸ ਵੇਚਣ ਦਾ ਦਾਅਵਾ ਕੀਤਾ ਸੀ। ਸਿਰਫ ਸਮਾਰਟਫੋਨ ਸੇਲ ਦੀ ਗੱਲ ਕਰੀਏ ਤਾਂ ਕੰਪਨੀ ਨੂੰ 37% year on year ਦੀ ਗ੍ਰੋਥ ਮਿਲੀ ਹੈ। ਇਸ ਦੌਰਾਨ ਕੰਪਨੀ ਨੇ ਕਿਹਾ ਕਿ ਰੈੱਡਮੀ ਨੋਟ 7 ਸੀਰੀਜ਼ ਬੈਸਟ ਸੇਲਰ ਰਹੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ Amazon India ਤੇ Redmi 7 ਅਤੇ Redmi 7A ਸਭ ਤੋਂ ਜ਼ਿਆਦਾ ਵੇਚੇ ਜਾਣ ਵਾਲੇ ਸਮਾਰਟਫੋਨਸ ਬਣ ਗਏ ਹਨ।

1.20 ਕਰੋੜ ਵੇਚੇ ਗਏ ਡਿਵਾਈਸ 'ਚ ਸਭ ਤੋਂ ਜ਼ਿਆਦਾ ਹਿੱਸਾ ਸਮਾਰਟਫੋਨਸ ਦਾ ਰਿਹਾ ਹੈ। ਇਸ ਤੋਂ ਬਾਅਦ Mi TV ਅਤੇ ਸ਼ਾਓਮੀ ਦੀ ਬਾਕੀ ਐਕਸੈੱਸਰੀਜ਼ ਅਤੇ ਪ੍ਰੋਡਕਟਸ ਸ਼ਾਮਲ ਹਨ। ਇਹ ਸਾਰੇ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ Mi Home, flipkart, Amazon ਅਤੇ ਤਮਾਮ ਆਫਲਾਈਨ ਪਾਰਟਨਰ ਸਟੋਰ ਰਾਹੀਂ ਵੇਚੇ ਗਏ ਹਨ।

ਸ਼ਾਓਮੀ ਇੰਡੀਆ ਦੇ ਕੈਟਿਗਰੀ ਅਤੇ ਆਨਲਾਈਨ ਸੇਲ ਹੈੱਡ ਰਘੁ ਰੈੱਡੀ ਨੇ ਕਿਹਾ ਕਿ 'ਫੈਸਟਿਵ ਸੀਜ਼ਨ ਹਮੇਸ਼ਾ ਤੋਂ ਸਾਡੇ ਲਈ ਵੱਡੀ ਸ਼ਾਪਿੰਗ ਸੀਜ਼ਨ ਰਿਹਾ ਹੈ। ਇਸ ਸਾਲ ਅਸੀਂ Redmi Note 8 Pro, Redmi Note 8, Redmi 8A, Redmi 8, Mi TV, Mi Smart Air Water Purifier  ਅਤੇ ਕਈ ਸਾਰੇ ਪ੍ਰੋਡਕਟਸ ਲਾਂਚ ਕੀਤੇ ਹਨ। ਰੈੱਡਮੀ ਨੋਟ 7 ਸੀਰੀਜ਼ 'ਤੇ ਆਕਰਸ਼ਕ ਆਫਰਸ ਸਨ। ਫੈਸਟਿਵ ਸੀਜ਼ਨ ਸੇਲ ਸਾਡੀ ਉਮੀਦ ਤੋਂ ਬਿਹਤਰ ਰਹੀ ਹੈ। ਇਸ ਫੈਸਟਿਵ ਸੇਲ ਦੌਰਾਨ ਸ਼ਾਓਮੀ ਨੇ 6 ਲੱਖ Mi TV ਵੇਚਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਫੈਸਟਿਵ ਸੇਲ ਦੌਰਾਨ Mi Ecosystem  ਦੇ 30 ਲੱਖ ਪ੍ਰੋਡਕਟਸ ਵੇਚੇ ਗਏ ਹਨ। ਇਨ੍ਹਾਂ 'ਚ ਕਈ ਸਮਾਰਟ ਹੋਮ ਪ੍ਰੋਡਕਟਸ ਵੀ ਸ਼ਾਮਲ ਹਨ।

Karan Kumar

This news is Content Editor Karan Kumar