ਕਟਹਲ ਨਾਲ ਚਾਰਜ ਹੋਵੇਗਾ ਸਮਾਰਟਫੋਨ, ਜਾਣੋ ਕਿਵੇਂ ਕੰਮ ਕਰੇਗੀ ਟੈਕਨਾਲੋਜੀ

03/07/2020 3:59:06 PM

ਗੈਜੇਟ ਡੈਸਕ– ਬਚਪਨ ’ਚ ਤੁਸੀਂ ਆਪਣੇ ਕਿਸੇ ਦੋਸਤ ਨੂੰ ਆਲੂ ਨਾਲ ਐੱਲ.ਈ.ਡੀ. ਬਲਬ ਜਗਾਉਂਦੇ ਹੋਏ ਦੇਖਿਆ ਹੋਵੇਗਾ। ਜੇਕਰ ਅਸੀਂ ਤੁਹਾਨੂੰ ਕਹੀਏ ਕਿ ਕਟਹਲ ਨਾਲ ਵੀ ਮੋਬਾਇਲ ਚਾਰਜ ਹੋ ਸਕਦਾ ਹੈ ਤਾਂ ਸ਼ਾਇਦ ਹੀ ਤੁਹਾਨੂੰ ਯਕੀਨ ਹੋਵੇਗਾ ਪਰ ਇਹ ਸੱਚ ਹੈ ਕਿ ਕਟਹਲ ਅਤੇ ਕੁਝ ਹੋਰ ਫਲਾਂ ਨਾਲ ਵੀ ਤੁਹਾਡਾ ਸਮਾਰਟਫੋਨ ਚਾਰਜ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ...

ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਇਕ ਤਕਨੀਕ ਨਾਲ ਕਟਹਲ ਵਰਗੇ ਫਲਾਂ ਨਾਲ ਮੋਬਾਇਲ ਚਾਰਜ ਕੀਤਾ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਟਹਲ ਵਰਗੇ ਫਲ ਦੀ ਵੇਸਟ ਨਾਲ ਤੇਜ਼ੀ ਨਾਲ ਬਿਜਲੀ ਪੈਦਾ ਕੀਤਾ ਜਾ ਸਕਦੀ ਹੈ ਅਤੇ ਇਸ ਬਿਜਲੀ ਨਾਲ ਫੋਨ, ਲੈਪਟਾਪ ਅਤੇ ਟੈਬਲੇਟ ਵਰਗੇ ਡਿਵਾਈਸ ਨੂੰ ਸੈਕਿੰਡਾਂ ’ਚ ਚਾਰਜ ਕੀਤਾ ਜਾ ਸਕਦਾ ਹੈ। 

ਯੂਨੀਵਰਸਿਟੀ ਦੀ ਇਕ ਰਿਪੋਰਟ ’ਚ ਸਕੂਲ ਆਫ ਕੈਮੀਕਲ ਐਂਡ ਬਾਇਓਮੋਲੈਕਿਊਲਰ ਇੰਜੀਨੀਅਰਿੰਗ ਦੇ ਅਕਾਦਮਿਕ ਐਸੋਸੀਏਟ ਪ੍ਰੋਫੈਸਰ ਵਿੰਸੈਂਟ ਗੋਮਸ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਅਤੇ ਰਿਸਰਚ ਟੀਮ ਨੇ ਟਰੋਪਿਕਲ ਫਲਾਂ ਨੂੰ ਸੁਪਰ-ਕਪੈਸੀਟਰ ’ਚ ਬਦਲਣ ’ਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰੋਫੈਸਰ ਗੋਮਸ ਦਾ ਕਹਿਣਾ ਹੈ ਕਿ ਸੁਪਰ-ਕਪੈਸੀਟਰ ਊਰਜਾ ਭੰਡਾਰਾਂ ਦੀ ਤਰ੍ਹਾਂ ਹਨ ਜੋ ਊਰਜਾ ਨੂੰ ਸੂਚਾਰੂ ਰੂਪ ਨਾਲ ਬਾਹਰ ਕੱਢਦੇ ਹਨ। 

ਉਹ ਇਕ ਛੋਟੇ ਬੈਟਰੀ ਦੇ ਆਕਾਰ ਦੇ ਉਪਕਰਣ ਦੇ ਅੰਦਰ ਭਾਰੀ ਮਾਰਤਾ ’ਚ ਊਰਜਾ ਸਟੋਰ ਕਰ ਸਕਦੇ ਹਨ ਅਤੇ ਫਿਰ ਇਲੈਕਟ੍ਰੋਨਿਕ ਉਪਕਰਣਾਂ ਨੂੰ ਈਂਧਣ ਲਈ ਊਰਜਾ ਪ੍ਰਦਾਨ ਕਰ ਸਕਦੇ ਹਨ। ਜਦੋਂ ਪਾਰੰਪਰਿਕ ਬੈਟਰੀਆਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਰਸਾਇਣਿਕ-ਮੁਕਤ, ਹਰੇ ਸੰਸਲੇਸ਼ਣ ਪ੍ਰੋਟੋਕਾਲ ਰਾਹੀਂ ਊਰਜਾ ਸਟੋਰੇਜ ਦੀ ਲਾਗਤ ਨੂੰ ਕਾਫੀ ਘੱਟ ਕਰ ਸਕਦਾ ਹੈ।