ਡਿਊਲ ਸਕਰੀਨ ਵਾਲੇ LG G8X ਸਮਾਰਟਫੋਨ ’ਤੇ ਮਿਲੀ ਰਹੀ ਹੈ ਬੰਪਰ ਛੋਟ

10/18/2020 1:32:54 AM

ਗੈਜੇਟ ਡੈਸਕ—ਐੱਲ.ਜੀ. ਦਾ ਮਸ਼ਹੂਰ ਡਿਊਲ ਸਕਰੀਨ ਫੋਨ ਐੱਲ.ਜੀ. ਜੀ8ਐਕਸ ਯੂਜ਼ਰਸ ਨੂੰ ਕਾਫੀ ਪੰਸਦ ਆ ਰਿਹਾ ਹੈ। ਇਹ ਕਾਰਣ ਹੈ ਕਿ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਅ ਸੇਲ ’ਚ 12 ਘੰਟੇ ਦੇ ਅੰਦਰ 350 ਕਰੋੜ ਰੁਪਏ ਦੇ ਐੱਲ.ਜੀ. ਜੀ8ਐਕਸ ਫੋਨ ਵਿਕ ਗਏ। ਐੱਲ.ਜੀ. ਇਲੈਕਟ੍ਰਾਨਿਕਸ ਦਾ ਇਹ ਸ਼ਾਨਦਾਰ ਫੋਨ ਫਲਿੱਪਕਾਰਟ ’ਤੇ ਬੰਪਰ ਡਿਸਕਾਊਂਟ ਨਾਲ ਉਪਲੱਬਧ ਹੈ। ਬੰਪਰ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ ਘੱਟ ਕੇ 21,990 ਰੁਪਏ ਹੋ ਗਈ ਹੈ। ਇਹ ਫੋਨ 49,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ।

ਫਲਿੱਪਕਾਰਟ ’ਤੇ ਇਹ ਫੋਨ ਕਈ ਹੋਰ ਬੈਂਕ ਆਫਰ ਨਾਲ ਵੀ ਖਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ ਸਟੇਟ ਬੈਂਕ ਆਫ ਇੰਡੀਆ ਦੇ ¬ਕ੍ਰੈਡਿਟ ਕਾਰਡ ਤੋਂ ਖਰੀਦਣ ’ਤੇ 10 ਫੀਸਦੀ ਜਾਂ 1750 ਰੁਪਏ ਤੱਕ ਦੀ ਛੋਟ ਮਿਲੇਗੀ। ਉੱਥੇ ਜੇਕਰ ਤੁਸੀਂ ਇਸ ਫੋਨ ਦੀ ਪੇਮੈਂਟ ਫਲਿੱਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਕਰੋਗੇ ਤਾਂ ਤੁਹਾਨੂੰ 5 ਫੀਸਦੀ ਅਨਲਿਮਟਿਡ ਕੈਸ਼ਬੈਕ ਦਾ ਫਾਇਦਾ ਹੋਵੇਗਾ। ਫੋਨ ਨੂੰ ਐਕਸਚੇਂਜ ਆਫਰ ’ਚ ਲੈਣ ’ਤੇ 16,400 ਰੁਪਏ ਤੱਕ ਦਾ ਹੋਰ ਫਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਫੋਨ 2,444 ਰੁਪਏ ਦੀ ਸ਼ੁਰੂਆਤੀ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖਰੀਦਿਆ ਜਾ ਸਕਦਾ ਹੈ।

ਫੀਚਰਸ
ਫੋਨ ’ਚ 1080x2340 ਪਿਕਸਲ ਰੈਜੋਲਿਉਸ਼ਨ ਨਾਲ 6.4 ਇੰਚ ਦੀ ਫੁਲ ਐੱਚ.ਡੀ.+ਫੁਲ ਵਿਜ਼ਨ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਕਰੀਨ ’ਚ ਨੋਟੀਫਿਕੇਸ਼ਨ, ਟਾਈਮ ਅਤੇ ਬੈਟਰੀ ਦੀ ਜਾਣਕਾਰੀ ਲਈ 2.1 ਇੰਚ ਦਾ ਇਕ ਮੋਨੋਕ੍ਰੋਮਿਕ ਡਿਸਪਲੇਅ ਵੀ ਦਿੱਤੀ ਗਈ ਹੈ। ਇਹ ਸਕਰੀਨ ਫੋਨ ਤੋਂ 360 ਡਿਗਰੀ ਫ੍ਰੀ ਸਟਾਪ ਹਿੰਜ ਨਾਲ ਕੁਨੈਕਟ ਹੁੰਦੀ ਹੈ।

6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਣ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡਰੈਗਨ 855SoC ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਕੈਮਰਾ ਸੈਟਅਪ ਮਿਲਦਾ ਹੈ। ਇਸ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰੇ ਨਾਲ ਇਕ 13 ਮੈਗਾਪਿਕਸਲ ਦਾ ਸੁਪਰ ਵਾਇਡ ਐਂਗਲ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਜਲਦ ਚਾਰਜ ਹੋ ਜਾਵੇ ਇਸ ਦੇ ਲਈ ਫੋਨ ’ਚ ਕੁਆਲਕਾਮ ਕਵਿੱਕ ਚਾਰਜ 3.0 ਤਕਨਾਲੋਜੀ ਦਿੱਤੀ ਗਈ ਹੈ।

Karan Kumar

This news is Content Editor Karan Kumar