Aug-Oct ਦੌਰਾਨ ਡਾਊਨਲੋਡ ਸਪੀਡ ’ਚ ਏਅਰਟੈੱਲ ਤੇ ਅਪਲੋਡ ’ਚ Voda-Idea ਅੱਗੇ : ਰਿਪੋਰਟ

01/08/2021 2:14:21 AM

ਨਵੀਂ ਦਿੱਲੀ-ਭਾਰਤੀ ਏਅਰਟੈੱਲ ਦੇ ਨੈੱਟਵਰਕ ਨੇ ਅਗਸਤ ਤੋਂ ਅਕਤੂਬਰ 2020 ਦੌਰਾਨ ਸਭ ਤੋਂ ਤੇਜ਼ ਡਾਊਨਲੋਡ ਸਪੀਡ ਦਰਜ ਕੀਤੀ। ਦੂਜੇ ਸਥਾਨ ’ਤੇ ਵੋਡਾਫੋਨ-ਆਈਡੀਆ ਰਹੀ। ਬ੍ਰਾਡਬੈਂਡ ਸੇਵਾ ਵਿਸ਼ਲੇਸ਼ਣ ਕੰਪਨੀ ਟੁਟੇਲਾ ਨੇ ਇਹ ਜਾਣਕਾਰੀ ਦਿੱਤੀ। ਟੁਟੇਲਾ ਤੀਜੀ ਧਿਰ ਮੋਬਾਇਲ ਐਪ ਤੋਂ ਡਾਟਾ ਜੁਟਾਉਂਦੀ ਹੈ। ਟੁਟੇਲਾ ਮੁਤਾਬਕ ਇਸ ਮਿਆਦ ’ਚ ਅਪਲੋਡ ਸਪੀਡ ’ਚ ਵੋਡਾਫੋਨ-ਆਈਡੀਆ ਅਵੱਲ ਰਹੀ।

ਇਹ ਵੀ ਪੜ੍ਹੋ -ਜੈੱਫ ਬੇਜੋਸ ਨੂੰ ਪਛਾੜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਐਲਨ ਮਸਕ

ਇਸ ਮਿਆਦ ’ਚ ਏਅਰਟੈੱਲ ਦੀ ਡਾਊਨਲੋਡ ਸਪੀਡ ਸਭ ਤੋਂ ਜ਼ਿਆਦਾ 10 ਮੈਗਾਬਿਟਸ ਪ੍ਰਤੀ ਸੈਕਿੰਟ (ਐੱਮ.ਬੀ.ਪੀ.ਐੱਸ.) ਰਹੀ। ਵੋਡਾਫੋਨ-ਆਈਡੀਆ 9.4 ਐੱਮ.ਬੀ.ਪੀ.ਐੱਸ. ਨਾਲ ਦੂਜੇ ਅਤੇ ਜਿਓ 6.5 ਐੱਮ.ਬੀ.ਪੀ.ਐੱਸ. ਨਾਲ ਤੀਸਰੇ ਸਥਾਨ ’ਤੇ ਰਹੀ। ਰਿਪੋਰਟ ਮੁਤਾਬਕ ਬੀ.ਐੱਸ.ਐੱਨ.ਐੱਲ. ਦੇ ਨੈੱਟਵਰਕ ਦੀ ਸਪੀਡ 2.8 ਐੱਮ.ਬੀ.ਪੀ.ਐੱਸ. ਰਹੀ। ਅਪਲੋਡ ਸਪੀਡ ’ਚ ਵੋਡਾਫੋਨ ਆਈਡੀਆ 5.1 ਐੱਮ.ਬੀ.ਪੀ.ਐੱਸ. ਨਾਲ ਪਹਿਲੇ ਸਥਾਨ ’ਤੇ ਰਹੀ। ਏਅਰਟੈੱਲ 4.2 ਐੱਮ.ਬੀ.ਪੀ.ਐੱਸ. ਨਾਲ ਦੂਜੇ, ਜਿਓ 3.4 ਐੱਮ.ਬੀ.ਪੀ.ਐੱਸ. ਨਾਲ ਤੀਸਰੇ ਅਤੇ ਬੀ.ਐੱਸ.ਐੱਨ.ਐੱਲ. 1.7 ਐੱਮ.ਬੀ.ਪੀ.ਐੱਸ. ਨਾਲ ਚੌਥੇ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar