Detel ਨੇ ਭਾਰਤ ''ਚ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਸਤਾ ਇੰਫ੍ਰਾਰੈੱਡ ਥਰਮਾਮੀਟਰ

Tuesday, Jun 16, 2020 - 09:51 PM (IST)

ਗੈਜੇਟ ਡੈਸਕ—ਦੁਨੀਆ ਦਾ ਸਭ ਤੋਂ ਸਸਤਾ ਫੀਚਰ ਫੋਨ ਲਾਂਚ ਕਰਨ ਵਾਲੀ ਡੀਟੇਲ ਨੇ ਭਾਰਤ 'ਚ ਸਭ ਤੋਂ ਸਸਤਾ ਇੰਫ੍ਰਾਰੈੱਡ ਥਰਮਾਮੀਟਰ ਪੇਸ਼ ਕੀਤਾ ਹੈ। ਡੀਟੇਲ ਨੇ ਆਪਣੇ ਹੈਲਥਕੇਅਰ ਬ੍ਰਾਂਡ ਡੀਟੇਲਪ੍ਰੋ ਤਹਿਤ ਥਰਮਾਮੀਟਰ ( DT09) ਨੂੰ ਲਾਂਚ ਕੀਤਾ ਹੈ ਜੋ ਕਿ ਦੋ ਸਾਲ ਦੀ ਵਾਰੰਟੀ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪ੍ਰੋਡੈਕਟ ਪੂਰੀ ਤਰ੍ਹਾਂ ਨਾਲ 'ਮੇਕ ਇੰਨ ਭਾਰਤ' ਹੈ ਅਤੇ ਇਸ ਦੀ ਕੀਮਤ ਸਿਰਫ 999 ਰੁਪਏ ਹੈ, ਹਾਲਾਂਕਿ ਜੀ.ਐੱਸ.ਟੀ. ਚਾਰਜ ਵੱਖ ਤੋਂ ਦੇਣਾ ਹੋਵੇਗਾ। ਡੀਟੇਲਪ੍ਰੋ ਦਾ DT09 CE, FDA, WHO GMP, ISO 9001: 2015 ਅਤੇ ISO 13485: 2016 ਦੁਆਰਾ ਜਾਰੀ ਦਿਸ਼ਾ-ਨਿਰਦੇਸ਼ 'ਚ ਬਣਾਆਿ ਗਿਆ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਡੀਟੇਲਪ੍ਰੋ ਆਈਆਰ ਥਰਮਾਮੀਟਰ ਇਕ ਵੱਡੀ ਹੀ ਸਲੀਕ ਡਿਜ਼ਾਈਨ ਤਰ੍ਹਾਂ ਬਣਿਆ ਹੈ ਅਤੇ ਡਿਜ਼ੀਟਲ ਸੈਂਟਰ ਨਾਲ ਆਉਂਦਾ ਹੈ। ਇਸ ਦੀ ਤਾਪਮਾਨ ਸੀਮਾ 32 ℃-42.9℃  ਹੈ। ਡਿਵਾਈਸ ਬਿਨਾਂ ਟੱਚ ਸੈਂਸਰ ਨਾਲ ਕੰਮ ਕਰਦਾ ਹੈ ਜੋ ਸੰਪਰਕ ਤੋਂ ਬਚਾਉਣ ਲਈ ਅਤੇ ਕ੍ਰਾਸ-ਇੰਫੇਕਸ਼ਨ ਦੇ ਜੋਖਿਮ ਨੂੰ ਘੱਟ ਕਰਨ ਲਈ 3-5 ਸੇਮੀ ਦੀ ਦੂਰੀ ਨਾਲ ਤਾਪਮਾਨ ਰਿਕਾਰਡ ਕਰਨ 'ਚ ਮਦਦ ਕਰਦਾ ਹੈ।

ਥਰਮਾਮੀਟਰ ਇਕ ਐੱਲ.ਸੀ.ਡੀ. ਡਿਸਪਲੇਅ ਨਾਲ ਆਉਂਦਾ ਹੈ ਜੋ ਹਨ੍ਹੇਰੇ ਵਾਤਾਵਰਣ 'ਚ ਥਰਮਾਮੀਟਰ ਦੀ ਵਰਤੋਂ ਕਰਨ 'ਚ ਮਦਦ ਕਰਦਾ ਹੈ। ਇਸ 'ਚ ਇਕ ਆਟੋਮੈਟਿਕ ਪਾਵਰ-ਓ ਫੰਕਸ਼ਨ ਵੀ ਹੈ। ਇਸ ਦੀ ਲਾਂਚਿੰਗ 'ਤੇ ਯੋਗੇਸ਼ ਭਾਟੀਆ ਸੰਸਥਾਪਕ ਅਤੇ ਸੀ.ਈ.ਓ. ਡੀਟੇਲਪ੍ਰੋ ਨੇ ਕਿਹਾ ਇਸ ਗਲੋਬਲੀ ਮਹਾਮਾਰੀ ਦੌਰਾਨ ਸਾਡਾ ਮਿਸ਼ਨ ਬਰਕਰਾਰ ਰਹਿਣ ਲਈ ਅਸੀਂ ਆਭਾਰੀ ਹੈ। ਇਸ ਮਹੀਨੇ ਦੇ ਆਖਿਰ ਤੱਕ ਅਸੀਂ ਇਕ ਪੀ.ਪੀ.ਈ. ਵੀ ਲਾਂਚ ਕਰਾਂਗੇ। ਹੁਣ 'ਹਰ ਘਰ ਸੁਰੱਖਿਆ' ਦੀ ਇਕ ਮਜ਼ਬੂਤ ਵਿਜ਼ਨ ਨਾਲ, ਅਸੀਂ ਕਿਫਾਇਤ ਕੀਮਤ 'ਤੇ ਭਾਰਤ 'ਚ ਬਣਿਆ ਥਰਮਾਮੀਟਰ ਅਤੇ ਪੀ.ਪੀ.ਈ. ਨੂੰ ਵੀ ਦੇਸ਼ ਦੇ ਹਰ ਕੋਨੇ 'ਚ ਪਹੁੰਚਾਵਾਂਗੇ।

Karan Kumar

This news is Content Editor Karan Kumar