ਡੈੱਲ ਨੇ ਭਾਰਤ ''ਚ ਲਾਂਚ ਕੀਤੇ ਨਵੇਂ ਟੂ-ਇੰਨ-ਵਨ ਹਾਈਬ੍ਰਿਡ ਲੈਪਟਾਪ

07/27/2016 2:56:26 PM

ਜਲੰਧਰ- ਡੈੱਲ ਨੇ ਦੋ ਨਵੇਂ 2-ਇੰਨ-ਵਨ ਲੈਪਟਾਪ ਸੀਰੀਜ਼ ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦਾ ਨਾਂ ਇੰਸਪੀਰਾਨ 5,000 ਸੀਰੀਜ਼ ਅਤੇ ਇੰਸਪੀਰਾਨ 3,000 ਹੈ। ਇਹ ਦੋਵੇਂ ਲੈਪਟਾਪਸ ਭਾਰਤ ''ਚ ਉਪਲੱਬਧ ਹਨ। ਡੈੱਲ ਇੰਸਪੀਰਾਨ 11 (3000 ਸੀਰੀਜ਼) 2-ਇੰਨ-1 ਦੀ ਕੀਮਤ 32,690 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂਕਿ ਡੈੱਲ ਇੰਸਪੀਰਾਨ 13 (5,000 ਇੰਸਪੀਰਾਨ) 2-ਇੰਨ-1 ਦੀ ਕੀਮਤ 49,490 ਰੁਪਏ ਹੈ। 
ਅਮਰੀਕਾ ਅਧਾਰਿਤ ਪੀ.ਸੀ. ਮੇਕਰ ਨੇ ਕਿਹਾ ਕਿ ਇੰਸਪੀਰਾਨ 5000 ਸੀਰੀਜ਼ 2-ਇੰਨ-1 ਲੈਪਟਾਪ ਪਤਲਾ ਹੈ ਅਤੇ ਇਸ ਵਿਚ ਬਿਹਤਰੀਨ ਸਾਊਂਡ, ਬੈਕਲਿਟ ਕੀ-ਬੋਰਡ, ਵਿੰਡੋਜ਼ ਹੈਲੋ ਫੈਸ਼ੀਅਲ ਰਿਕੋਗਨਿਸ਼ਨ ਲਈ ਇੰਫਰਾਰੈੱਡ ਕੈਮਰਾ ਲੱਗਾ ਹੈ। ਦੋਵੇਂ 13-ਇੰਚ ਅਤੇ 15-ਇੰਚ ਇੰਸਪੀਰਾਨ 5000 ਸੀਰੀਜ਼ ਲੈਪਟਾਪਸ ''ਚ ਫੁੱਲ-ਐੱਚ.ਡੀ. ਡਿਸਪਲੇ, 6ਵੀਂ ਪੀੜ੍ਹੀ ਦਾ ਇੰਟੈਲ ਕੋਰ ਆਈ7 ਪ੍ਰੋਸੈਸਰ, 8ਜੀ.ਬੀ. ਡੀ.ਡੀ.ਆਰ 4 ਰੈਮ ਅਤੇ 1ਟੀ.ਬੀ. ਐੱਚ.ਡੀਡ ਸਟੋਰੇਜ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ 9 ਘੰਟਿਆਂ ਦੀ ਬੈਟਰੀ ਲਾਇਫ ਦੇਵੇਗਾ। ਇੰਸਪੀਰਾਨ 5000 ਸੀਰੀਜ਼ ਦੇ 13-ਇੰਚ ਵਾਲੇ ਲੈਪਟਾਪ ਦਾ ਭਾਰ 1.62 ਕਿਲੋਗ੍ਰਾਮ ਹੈ ਜਦੋਂਕਿ 15-ਇੰਚ ਵਾਲੇ ਡਿਵਾਈਸ ਦਾ ਭਾਰ 2.08 ਕਿਲੋਗ੍ਰਾਮ ਹੈ। 
ਇੰਸਪੀਰਾਨ 3000 ਸੀਰੀਜ਼ ਦੀ ਗੱਲ ਕਰੀਏ ਤਾਂ ਡੈੱਲ ਮੁਤਾਬਕ ਇਹ ਕਲਰਫੁੱਲ, ਲਾਈਟਵੇਟ ਅਤੇ ਟ੍ਰੈਵਲਰਸ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਇੰਸਪੀਰਾਨ 11 (3000 ਸੀਰੀਜ਼) ''ਚ 6ਵੀਂ ਪੀੜ੍ਹੀ ਦਾ ਇੰਟੈਲ ਕੋਰ ਐੱਮ3 ਪ੍ਰੋਸੈਸਰ, 500 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਹ ਲੈਪਟਾਪ 8 ਘੰਟਿਆਂ ਦੀ ਬੈਟਰੀ ਲਾਇਫ ਦਿੰਦਾ ਹੈ।