ਗੇਮਿੰਗ ਸ਼ੌਕੀਨਾਂ ਲਈ ਡੈੱਲ ਨੇ ਪੇਸ਼ ਕੀਤਾ inspiron-27-7000 all-in-one ਗੇਮਿੰਗ ਲੈਪਟਾਪ

11/18/2017 11:04:33 AM

ਜਲੰਧਰ: ਅਮਰੀਕੀ ਮਲਟੀਨੈਸ਼ਨਲ ਟੈਕਨਾਲੌਜ਼ੀ ਕੰਪਨੀ ਡੈੱਲ ਨੇ ਵੀਰਵਾਰ ਨੂੰ ਭਾਰਤ 'ਚ ਆਪਣਾ ਨਵਾਂ ਲੈਪਟਾਪ Dell inspiron 27 7000 (ਏ. ਆਈ. ਓ) ਨਾਂ ਨਾਲ ਲਾਂਚ ਕੀਤਾ ਹੈ।  ਕੰਪਨੀ ਦੇ ਆਪਣੇ ਨਵੇਂ ਲੈਪਟਾਪ ਦੀ ਸ਼ੁਰੂਆਤੀ ਕੀਮਤ 1,08,190 ਰੁਪਏ ਰੱਖੀ ਹੈ ਅਤੇ ਇਹ ਛੇਤੀ ਐਕਸਕਲੂਸਿਵ ਰੂਪ ਨਾਲ ਕੰਪਨੀ ਦੇ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।  

ਇਹ ਡਿਵਾਇਸ ਵਾਇਡ-ਵਿਊਇੰਗ ਐਂਗਲ ਆਈ. ਪੀ. ਐੱਸ ਐਂਟੀ-ਗਲੇਅਰ ਡਿਸਪਲੇ ਨਾਲ ਲੈਸ ਹੈ, ਜਿਸਦੀ ਫੁੱਲ-ਐੱਚ. ਡੀ. ਰੈਜ਼ੋਲਿਊਸ਼ਨ ਹੈ। ਇਹ ਤੇਜ਼ ਰੋਸ਼ਨੀ ਵਾਲੀ ਜਗ੍ਹਾਵਾਂ 'ਤੇ ਵੀ ਸਪੱਸ਼ਟ ਤਸਵੀਰ ਉਪਲੱਬਧ ਕਰਵਾਉਦਾ ਹੈ। 

ਇਸ ਤੋਂ ਇਲਾਵਾ ਗੇਮਿੰਗ ਦੇ ਸ਼ੌਕਿਨਾਂ ਲਈ ਇਸ 'ਚ Nvidia Max-Q Design  ਟੈਕਨਾਲੌਜੀ ਨਾਲ ਲੈਸ Nvidia GeForce GTX 1060 1060 ਦਿੱਤਾ ਗਿਆ ਹੈ ਜੋ 6 ਜੀ. ਬੀ. ਰੈਮ ਨੂੰ ਸਪੋਰਟ ਕਰਦਾ ਹੈ। Dell inspiron 27 7000 all-in-one ਲੈਪਟਾਪ ਲੇਟੈਸਟ ਵਿੰਡੋ 10 'ਤੇ ਅਧਾਰਿਤ ਹੈ ਅਤੇ ਇਹ ਫਾਸਟ ਚਾਰਜਿੰਗ ਦੀ ਸਹੂਲਤ ਦੇ ਨਾਲ ਆਉਂਦਾ ਹੈ।