ਡੀਲਰਸ ਨੇ ਕੰਪਨੀਆਂ ਨੂੰ ਕਿਹਾ-ਵਾਪਸ ਲਓ ਬੀ. ਐੱਸ 3 ਵਾਲੀਆਂ ਗੱਡੀਆਂ

03/25/2017 7:05:01 PM

ਜਲੰਧਰ- 1 ਅਪ੍ਰੈਲ 2017 ਤੋਂ ਇੰਡਸਟਰੀ ''ਚ ਬੀ. ਐੱਸ 4 ਇਮਿਸ਼ਨ ਨਾਰਮਸ ਲਾਗੂ ਕੀਤੇ ਜਾਣ ਦੀ ਤਿਆਰੀ ਦਰਮਿਆਨ ਆਟੋਮੋਬਾਇਲ ਇੰਡਸਟਰੀ ਨੂੰ ਭਾਰੀ ਨੁਕਸਾਨ ਦਾ ਖ਼ਤਰਾ ਸਤਾਉਣ ਲੱਗਾ ਹੈ। ਇਹ ਖ਼ਤਰਾ ਬੀ. ਐੱਸ 3 ਇੰਜਣ ਵਾਲੇ ਵ੍ਹੀਕਲਸ ਦੀ ਇਨਵੈਂਟਰੀ ਨੂੰ ਲੈ ਕੇ ਹੈ। ਆਟੋਮੋਬਾਇਲ ਡੀਲਰਸ ਨੇ ਕਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਅਤੇ ਗਰੀਨ ਅਥਾਰਟੀਜ਼ 1 ਅਪ੍ਰੈਲ ਤੋਂ ਬਾਅਦ ਬੀ. ਐੱਸ 3 ਵ੍ਹੀਕਲਸ ਨੂੰ ਵੇਚਣ ਦੀ ਮਨਜ਼ੂਰੀ ਨਹੀਂ ਦਿੰਦੀ ਹੈ ਤਾਂ ਕੰਪਨੀਆਂ ਨੂੰ ਅਨਸੋਲਡ ਇਨਵੈਂਟਰੀ ਵਾਪਸ ਲੈਣੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਬੀ. ਐੱਸ 3 ਇੰਜਣ ਦੇ ਕੁਲ 9 ਲੱਖ ਅਨਸੋਲਡ ਵ੍ਹੀਕਲਸ ਮੌਜੂਦ ਹਨ। ਇਨ੍ਹਾਂ ਵ੍ਹੀਕਲਸ ਦੀ ਕੀਮਤ 12,000 ਕਰੋੜ ਰੁਪਏ ਹੈ।

1 ਅਪ੍ਰੈਲ ਤੋਂ ਬਾਅਦ ਵੀ ਬੀ. ਐੱਸ 3 ਇਨਵੈਂਟਰੀ ਨੂੰ ਵੇਚਣ ਅਤੇ ਰਜਿਸਟ੍ਰੇਸ਼ਨ ਦੇ ਪੱਖ ''ਚ ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਅਸ਼ੋਕ ਲੇਲੈਂਡ, ਹੀਰੋ ਮੋਟੋ, ਹੌਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ, ਟੀ. ਵੀ. ਐੱਸ. ਵਰਗੀਆਂ ਕੰਪਨੀਆਂ ਹਨ। ਇਨ੍ਹਾਂ ਤੋਂ ਇਲਾਵਾ ਸਿਆਮ ਵੀ ਇਸ ਦੇ ਪੱਖ ''ਚ ਹੈ।

ਕੀ ਕਿਹਾ ਡੀਲਰਸ ਨੇ
ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਪੁਰਾਣੇ ਨਾਰਮਸ ਵਾਲੇ ਵ੍ਹੀਕਲਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੁਚਿੱਤੀ ਦੀ ਵਜ੍ਹਾ ਨਾਲ ਕਈ ਰਿਟੇਲ ਪੁਆਇੰਟਸ ''ਤੇ ਵੱਡੀ ਗਿਣਤੀ ''ਚ ਕਾਰੋਬਾਰੀ ਨੁਕਸਾਨ ਹੋਣ ਦਾ ਡਰ ਹੈ। ਫਾਡਾ ਨੇ ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਨਾਲ-ਨਾਲ ਟਾਟਾ ਮੋਟਰਸ ਅਤੇ ਅਸ਼ੋਕ ਲੇਲੈਂਡ (ਦੋਵਾਂ ਕੰਪਨੀਆਂ ਦੀ ਬੀ. ਐੱਸ 3 ਇਨਵੈਂਟਰੀ ਸਭ ਤੋਂ ਜ਼ਿਆਦਾ ਹੈ) ਤੱਕ ਪਹੁੰਚ ਕੀਤੀ ਹੈ। 

ਫਾਡਾ ਦੇ ਪ੍ਰੈਜ਼ੀਡੈਂਟ ਜਾਨ ਕੇ. ਪਾਲ ਨੇ ਭੇਜੇ ਗਏ ਲੈਟਰ ''ਚ ਕਿਹਾ ਕਿ ਸੁਪਰੀਮ ਕੋਰਟ ''ਚ ਕੇਸ ਜਾਣ ਅਤੇ 1 ਅਪ੍ਰੈਲ ਤੋਂ ਬੀ. ਐੱਸ 3 ਵ੍ਹੀਕਲਸ ਦੀ ਰਜਿਸਟ੍ਰੇਸ਼ਨ ਅਤੇ ਨਾ ਵੇਚਣ ਦੇ ਫੈਸਲੇ ''ਤੇ ਸਹਿਮਤੀ ਬਣਨਾ ਇਕ ਕਾਨੂੰਨੀ ਪ੍ਰਕਿਰਿਆ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਿਆਮ ਦੇ ਨਾਲ ਸਹਿਮਤ ਹੋ ਕੇ ਸਾਡੇ ਮੈਬਰਾਂ ਦੇ ਕੋਲ ਮੌਜੂਦ ਅਨਸੋਲਡ ਇਨਵੈਂਟਰੀ ਨੂੰ ਵਾਪਸ ਲਿਆ ਜਾਵੇ ।