COAI ਨੇ ਡਾਟਾ ਨੂੰ ਲੈ ਕੇ ਨੈੱਟਫਲਿਕਸ, ਹਾਟਸਟਾਰ ਅਤੇ ਐਮਾਜ਼ੋਨ ਪ੍ਰਾਈਮ ਨੂੰ ਕੀਤੀ ਇਹ ਮੰਗ

03/23/2020 2:24:45 AM

ਗੈਜੇਟ ਡੈਸਕ—ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸੀ.ਓ.ਏ.ਆਈ. ਨੇ ਟੈਲੀਕਾਮ ਵਿਭਾਗ ਨਾਲ ਐਮਾਜ਼ੋਨ ਪ੍ਰਾਈਮ, ਯੂਟਿਊਬ, ਹਾਟਸਟਾਰ, ਵੂਟ ਅਤੇ ਨੈੱਟਫਲਿਕਸ ਵਰਗੀਆਂ ਓ.ਟੀ.ਟੀ. ਕੰਪਨੀਆਂ ਨਾਲ ਐੱਚ.ਡੀ. ਅਤੇ ਫੁਲ ਐੱਚ.ਡੀ. ਦੀ ਜਗ੍ਹਾ ਸਟੈਂਡਰਡ ਡੈਫੀਨੇਸ਼ਨ (ਐੱਸ.ਡੀ.) ਕੁਆਲਟੀ 'ਚ ਵੀਡੀਓਜ਼ ਦਿਖਾਉਣ ਨੂੰ ਲੈ ਕੇ ਪੱਤਰ ਲਿਖ ਕੇ ਮੰਗ ਕੀਤੀ ਹੈ। ਉੱਥੇ, ਸੀ.ਓ.ਏ.ਆਈ. ਨੇ ਆਪਣੇ ਪੱਤਰ 'ਚ ਲਿਖਿਆ ਕਿ ਇਸ ਮੁਸ਼ਕਲ ਸਥਿਤੀ 'ਚ ਵੀਡੀਓ ਸਟਰੀਮਿੰਗ ਕੰਪਨੀਆਂ ਨੂੰ ਐੱਸ.ਡੀ. ਕੁਆਲਟੀ 'ਚ ਵੀਡੀਓ ਦਿਖਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਡਾਟਾ ਦੀ ਘੱਟ ਖਪਤ ਹੋਵੇਗੀ। ਨੈੱਟਵਰਕ ਇੰਫ੍ਰਾਸਟਰਕਚਰ 'ਤੇ ਦਬਾਅ ਵੀ ਨਹੀਂ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੈੱਟਫਲਿਕਸ ਅਤੇ ਯੂਟਿਊਬ ਨੇ ਯੂਰਪ 'ਚ ਇਸ ਤਰ੍ਹਾਂ ਦਾ ਕਦਮ ਚੁੱਕਿਆ ਸੀ।

ਯੂਰੋਪ 'ਚ ਘੱਟ ਕੀਤੀ ਪਿਕਚਰ ਕੁਆਲਟੀ


ਯੂਰੋਪੀਅਨ ਯੂਨੀਅਨ ਦੀ ਅਪੀਲ ਤੋਂ ਬਾਅਦ ਯੂਟਿਊਬ ਨੇ ਨੈੱਟਫਲਿਕਸ ਦੀ ਤਰ੍ਹਾਂ ਵੀਡੀਓ ਕੁਆਲਟੀ ਨੂੰ ਘੱਟ ਕਰ ਦਿੱਤਾ ਹੈ। ਯੂਰੋਪ 'ਚ ਯੂਜ਼ਰਸ ਨੂੰ ਯੂਟਿਊਬ 'ਤੇ ਸਟੈਂਡਰਡ ਡੈਫੀਨੇਸ਼ਨ ਭਾਵ ਐੱਸ.ਡੀ. ਕੁਆਲਟੀ 'ਚ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਯੂਟਿਊਬ ਦੇ ਇਸ ਫੈਸਲੇ 'ਤੇ ਕੰਪਨੀ ਦੇ ਇਕ ਬੁਲਾਰੇ ਨੇ ਟੈੱਕਕਰੰਚ ਨੂੰ ਦੱਸਿਆ ਕਿ ਭਲੇ ਹੀ ਯੂਜ਼ਰਸ ਨੂੰ ਐੱਸ.ਡੀ. 'ਚ ਵੀਡੀਓ ਦਿਖਾਉਣ ਦਾ ਫੈਸਲਾ ਲਿਆ ਹੈ ਪਰ ਉਨ੍ਹਾਂ ਨੂੰ ਵਧੀਆ ਕੁਆਲਟੀ ਮਿਲੇਗੀ।

ਨੈੱਟਵਰਕ ਇੰਫ੍ਰਾਸਟਰਕਚਰ 'ਤੇ ਪੈ ਰਿਹਾ ਦਬਾਅ
ਮੀਡੀਆ ਰਿਪੋਰਟ ਮੁਤਾਬਕ ਏਅਰਟੈੱਲ ਨੇ ਮੰਨਿਆ ਹੈ ਕਿ ਕੋਰੋਨਾਵਾਇਰਸ ਕਾਰਣ ਜ਼ਿਆਦਾਤਰ ਲੋਕ ਘਰਾਂ 'ਚ ਹੀ ਹਨ ਜਿਸ ਨਾਲ ਇੰਟਰਨੈੱਟ ਦੀ ਯੂਸੇਜ ਵਧ ਗਈ ਹੈ। ਉੱਥੇ, ਇਸ ਨਾਲ ਨੈੱਟ ਇੰਫ੍ਰਾਸਟਰਕਚਰ 'ਤੇ ਬਹੁਤ ਦਬਾਅ ਪੈ ਰਿਹਾ ਹੈ।

Karan Kumar

This news is Content Editor Karan Kumar