ਐਂਡਰਾਇਡ ਫੋਨਜ਼ ਨੂੰ ਡਾਰਕ ਮੋਡ ’ਤੇ ਰੱਖਣ ਨਾਲ ਬਚਦੀ ਹੈ ਬੈਟਰੀ : ਗੂਗਲ

11/11/2018 1:06:12 PM

ਗੈਜੇਟ ਡੈਸਕ– ਗੂਗਲ ਨੇ ਅਖਰਕਾਰ ਪੁੱਸ਼ਟੀ ਕਰ ਦਿੱਤੀ ਹੈ ਕਿ ਐਂਡਰਾਇਡ ਫੋਨਜ਼ ਨੂੰ ਡਾਰਕ ਮੋਡ ’ਚ ਰੱਖਣ ’ਤੇ ਘੱਟ ਊਰਜਾ ਖਰਚ ਹੁੰਦੀ ਹੈ ਅਤੇ ਬੈਟਰੀ ਲਾਈਫ ਬਚਦੀ ਹੈ। ਸਲੈਗ ਗਿਅਰ ਦੀ ਰਿਪੋਰਟ ਮੁਤਾਬਕ ਗੂਗਲ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਤੁਹਾਡਾ ਫੋਨ ਬੈਟਰੀ ਦੀ ਖਪਤ ਕਰਦਾ ਹੈ। ਉਨ੍ਹਾਂ ਇਸ ਦਾ ਖੁਲਾਸਾ ਇਸ ਹਫਤੇ ਹੋਏ ਐਂਡਰਾਇਡ ਡੇਵ ਸਮਿਤ ’ਚ ਕੀਤਾ ਅਤੇ ਡਿਵੈਲਪਰਾਂ ਨੂੰ ਦੱਸਿਆ ਕਿ ਉਹ ਬੈਟਰੀ ਦੀ ਜ਼ਿਆਦਾ ਖਪਤ ਰੋਕਣ ਲਈ ਆਪਣੇ ਐਪਸ ’ਚ ਕੀ ਕਰ ਸਕਦੇ ਹਨ। 

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਬੈਟਰੀ ਦੀ ਖਪਤ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਸਕਰੀਨ ਦੀ ਬ੍ਰਾਈਟਨੈੱਸ ਹੈ ਅਤੇ ਸਕਰੀਨ ਦਾ ਕਲਰ ਵੀ ਹੈ। ਡਾਰਕ ਮੋਡ ਕੁਲ ਮਿਲਾ ਕੇ ਆਪਰੇਟਿੰਗ ਸਿਸਟਮ (ਓ.ਐੱਸ.) ਜਾਂ ਐਪਲੀਕੇਸ਼ਨਾਂ ਦੇ ਕਲਰ ਨੂੰ ਬਦਲ ਕੇ ਬਲੈਕ ਕਰ ਦਿੰਦਾ ਹੈ। ਇੰਟਰਨੈੱਟ ਦਿੱਗਜ ਨੇ ਪ੍ਰੈਜੇਂਟੇਸ਼ਨ ’ਚ ਦਿਖਾਇਆ ਕਿ ਕਿਸ ਤਰ੍ਹਾਂ ਡਾਰਕ ਮੋਡ ਕੁਲ ਬ੍ਰਾਈਟਨੈੱਸ ਪੱਧਰ ’ਤੇ ‘ਆਮ ਮੋਡ’ ਦੇ ਮੁਕਾਬਲੇ 43 ਫੀਸਦੀ ਘੱਟ ਬੈਟਰੀ ਦੀ ਖਪਤ ਕਰਦਾ ਹੈ ਜਦੋਂ ਕਿ ਪਾਰੰਪਰਿਕ ਰੂਪ ਨਾਲ ਬਹੁਤ ਜ਼ਿਆਦਾ ਵਾਈਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਟੈਕਨਾਲੋਜੀ ਦੇ ਮਾਹਰ ਨੇ ਇਸ ਦੌਰਾਨ ਖੁਦ ਦੀ ਵੀ ਗਲਤੀ ਮੰਨੀ ਕਿ ਉਹ ਐਪ ਡਿਵੈਲਪਰਾਂ ਨੂੰ ਆਪਣੀਆਂ ਐਪਸ ਲਈ ਵਾਈਟ ਕਲਰ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰ ਰਿਹਾ ਸੀ, ਜਿਨ੍ਹਾਂ ’ਚ ਖੁਦ ਗੂਗਲ ਦੀਆਂ ਐਪਸ ਵੀ ਸ਼ਾਮਲ ਸਨ।