ਤੁਹਾਡੇ ਡੈਮੇਜ਼ ਆਈਫੋਨ 6 ਪਲੱਸ ਨੂੰ ਬਿਹਤਰ ਮਾਡਲ ਨਾਲ ਬਦਲੇਗੀ ਐਪਲ

01/23/2018 9:06:21 PM

ਜਲੰਧਰ- ਜੇਕਰ ਤੁਹਾਡੇ ਕੋਲ ਵੀ ਆਈਫੋਨ 6 ਪਲੱਸ ਹੈ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ। ਐਪਲ ਮਾਰਚ ਦੇ ਅਖੀਰ ਤੱਕ ਪੁਰਾਣੇ ਡੈਮੇਜ਼ ਆਈਫੋਨ 6 ਪਲੱਸ ਨੂੰ ਨਵੇਂ ਆਈਫੋਨ 6S ਪਲੱਸ ਨਾਲ ਬਦਲ ਸਕਦੀ ਹੈ। ਮੈਕਰੂਮਰਸ ਦੀ ਰਿਪੋਰਟ ਮੁਤਾਬਕ ਐਪਲ ਉਨ੍ਹਾਂ ਆਈਫੋਨ 6 ਪਲੱਸ ਨੂੰ ਰਿਪਲੇਸ ਕਰੇਗੀ, ਜਿੰਨ੍ਹਾਂ ਨੂੰ ਪੂਰੇ ਰੂਪ ਤੋਂ ਰਿਪੇਅਰ ਕਰਨ ਦੀ ਜ਼ਰੂਰਤ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਆਈਫੋਨ 6 ਪਲੱਸ ਦੀ ਬੈਟਰੀ ਰਿਪਲੇਸਮੈਂਟ ਦੀ ਸ਼ਾਟੇਜ਼ ਦੇ ਚੱਲਦੇ ਇਸ ਮਾਡਲ ਨੂੰ ਅਪਗ੍ਰੇਡਡ ਮਾਡਲ ਨਾਲ ਬਦਲਿਆ ਜਾਵੇਗਾ।

ਵੱਡੀ ਸਮੱਸਿਆ ਹੋਣ 'ਤੇ ਰਿਪਲੇਸ ਹੋਵੇਗਾ ਆਈਫੋਨ 6 ਪਲੱਸ -
ਐਪਲ ਸਰਵਿਸ ਪ੍ਰੋਡਕਟਸ ਆਈਫੋਨ 'ਚ ਡਿਸਪਲੇਅ, ਬੈਟਰੀ, ਸਪੀਕਰ ਅਤੇ ਰਿਅਰ ਕੈਮਰਾ ਆਦਿ ਦੀ ਸਮੱਸਿਆ ਆਉਣ 'ਤੇ ਉਸ ਨੂੰ ਆਸਾਨੀ ਨਾਲ ਠੀਕ ਕਰ ਦਿੰਦੇ ਹਾਂ ਪਰ ਆਈਫੋਨ 6 ਪਲੱਸ 'ਚ ਹਾਰਡਵੇਅਰ ਨਾਲ ਜੁੜੀ ਸਮੱਸਿਆ ਜਿਵੇ ਕਿ ਡਿਫੈਕਟਿਵ ਲਾਈਟਨਿੰਗ ਕਨੈਕਟਰ ਅਤੇ ਫਾਲਟੀ ਲਾਜਿਕ ਬੋਰਡ ਦੀ ਰਿਪੋਰਟ ਕਰ ਕੇ ਪਾਉਣਾ ਸੰਭਵ ਨਹੀਂ ਹੈ, ਇਸ ਲਈ ਮਾਡਲਸ 'ਤੇ ਐਪਲ ਰਾਹੀਂ ਡਾਇਗਨੋਸਟਿਕ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇੰਨ੍ਹਾਂ ਨੂੰ ਨਵੇਂ ਆਈਫੋਨ 6S ਪਲੱਸ ਨਾਲ ਰਿਪਲੇਸ ਕੀਤਾ ਜਾ ਸਕੇਗਾ। 

ਐਪਲ ਬੰਦ ਕਰ ਸਕਦੀ ਹੈ ਆਈਫੋਨ 6 ਪਲੱਸ ਦਾ ਉਤਪਾਦਨ -
ਮੈਕਰੂਮਰਸ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਐਪਲ ਪਹਿਲਾਂ ਤੁਹਾਡੇ ਫਾਲਟੀ ਜਾਂ ਖਰਾਬ ਆਈਫੋਨ 'ਤੇ ਟੈਸਟ ਕਰੇਗੀ ਅਤੇ ਜੇਕਰ ਸਮੱਸਿਆ ਠੀਕ ਹੋਣ ਵਾਲੀ ਨਹੀਂ ਹੋਵੇਗੀ ਤਾਂ ਉਸ ਨੂੰ ਰਿਪਲੇਸ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਹੁਣ ਆਈਫੋਨ 6 ਪਲੱਸ ਦੇ ਉਤਪਾਦਨ ਨੂੰ ਬੰਦ ਕਰਨ ਵਾਲੀ ਹੈ ਅਜਿਹੇ 'ਚ ਜ਼ਾਹਿਰ ਹੈ ਕਿ ਉਸ ਦੇ ਪਾਰਟਸ ਦਾ ਵੀ ਨਿਰਮਾਣ ਕੰਪਨੀ ਆਉਣ ਵਾਲੇ ਸਮੇਂ 'ਚ ਬੰਦ ਕਰੇਗੀ। ਇਸ ਦੇ ਚੱਲਦੇ ਹੁਣ ਇੰਨ੍ਹਾਂ ਨੂੰ ਅਪਗ੍ਰੇਡਡ ਮਾਡਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ।