ਆਈਫੋਨ 8 ਅਤੇ 8 ਪਲੱਸ ਦੀ ਖਰੀਦਦਾਰੀ ਨੂੰ ਲੈ ਕੇ ਕਈ ਥਾਵਾਂ 'ਤੇ ਸੀ ਭੀੜ ਤੇ ਕਈ ਥਾਵਾਂ 'ਤੇ ਸੀ ਸਟੋਰ ਖਾਲੀ

09/30/2017 12:13:14 PM

ਜਲੰਧਰ- ਐਪਲ ਦੇ ਭਾਰਤ 'ਚ ਆਈਫੋਨ 8 ਅਤੇ ਆਈਫੋਨ 8 ਪਲੱਸ ਉਪਲੱਬਧ ਕਰਾ ਦਿੱਤੇ ਹਨ। ਭਾਰਤ 'ਚ 64 ਜੀ. ਬੀ. ਮਾਡਲ ਦੀ ਕੀਮਤ 64,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 77,000 ਰੁਪਏ ਹੈ। ਆਈਫੋਨ 8 ਪਲੱਸ ਵੀ ਦੋ ਵੇਰੀਐਂਟ 'ਚ ਉਪਲੱਬਧ ਹੋਇਆ ਜਿਸ 'ਚ 64 ਜੀ. ਬੀ. ਵੇਰੀਐਂਟ ਦੀ ਕੀਮਤ 73,000 ਰੁਪਏ ਅਤੇ 256 ਜੀ. ਬੀ. ਵੇਰੀਐਂਟ ਦੀ ਕੀਮਤ 86,000 ਰੁਪਏ ਹੈ। 
ਦੋਵੇਂ ਡਿਵਾਈਸਿਜ਼ ਦੇ ਭਾਰਤ 'ਚ ਲਾਂਚ ਹੋਣ 'ਤੇ ਅਸੀਂ ਕੰਪਨੀ ਦੇ ਆਫਲਾਈਨ ਸਟੋਰ  iWorld 'ਤੇ ਪਹੁੰਚੇ, ਜਿੱਥੇ ਸਾਨੂੰ ਲਾਂਚ ਤੋਂ ਪਹਿਲਾਂ ਅਤੇ ਲਾਂਚ ਤੋਂ ਬਾਅਦ ਲੋਕਾਂ ਦੀਆਂ ਕਈ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਜ਼ਿਆਦਾਤਰ ਲੋਕ ਨਵੇਂ ਆਈਫੋਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਕਈ ਅਜਿਹੇ ਵੀ ਲੋਕ ਮੌਜੂਦ ਸਨ, ਜੋ ਪਹਿਲਾਂ ਹੀ ਪ੍ਰੀ-ਆਰਡਰ ਕਰ ਚੁੱਕੇ ਸਨ ਅਤੇ ਸਿਰਫ ਫੋਨ ਨੂੰ ਦੇਖਣ ਲਈ ਆਏ ਸਨ। ਇਸ ਵਿਚਕਾਰ ਸਾਨੂੰ ਕਈ ਆਈਫੋਨ ਪ੍ਰਸ਼ੰਸਕਾਂ ਨਾਲ ਗੱਲ-ਬਾਤ ਕਰਨ ਦਾ ਮੌਕਾ ਮਿਲਿਆ। ਆਓ ਜਾਣਦੇ ਹਾਂ, ਕਿਸ ਤਰ੍ਹਾਂ ਦੀ ਰਹੀ ਲੋਕਾਂ ਦੀ ਪ੍ਰਤੀਕਿਰਿਆ।

DLF Mall 'ਚ ਕਈ ਲੋਕ ਆਈਫੋਨ ਖਰੀਦਣ ਅਤੇ ਦੇਖਮ ਆਏ ਸਨ। ਜਿੱਥੇ ਲੋਕ ਕਾਫੀ ਦੇਰ ਤੋਂ ਫੋਨ ਦੇ ਉਪਲੱਬਧ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਲਾਈਨ 'ਚ ਲੱਗੇ ਲੋਕ ਆਈਫੋਨ 8 ਖਰੀਦਣ ਆਏ ਸਨ। ਇੱਥੇ ਅਰਜੁਨ ਗੁਪਤਾ ਆਪਣੇ ਪਾਪਾ ਨਾਲ ਆਈਫੋਨ 8 ਖਰੀਦਣ ਆਏ ਸਨ। ਨਾਲ ਹੀ ਇਹ  DLF Mall  ਦੇ  iWorld ਤੋਂ ਆਈਫੋਨ 8 ਲੈਣ ਵਾਲੇ ਪਹਿਲੇ ਕਸਟਮਰ ਹਨ। ਇਸ ਨਾਲ ਹੀ ਕੁਝ ਲੋਕ ਇੱਥੇ ਐਪਲ  Watch ਵੀ ਖਰੀਦਣ ਆਏ ਸਨ। 

ਜਦੋਂ ਅਸੀਂ ਅਰਜੁਨ ਗੁਪਤਾ ਕੋਲੋ ਪੁੱਛਿਆ ਕਿ ਉਹ ਆਈਫੋਨ 8 ਕਿਉਂ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫੋਨ ਐਂਡ੍ਰਾਇਡ ਸਮਾਰਟਫੋਨ ਦੇ ਤਹਿਤ ਹੈਂਗ ਨਹੀਂ ਹੁੰਦਾ ਹੈ ਅਤੇ ਨਾਲ ਹੀ ਐਪਲ ਆਪਣੇ ਫੋਨ 'ਚ ਜ਼ਿਆਦਾ ਫੀਚਰਸ ਦਿੰਦਾ ਹੈ। ਇਹ ਦੋਵੇਂ ਪਹਿਲਾਂ ਤੋਂ ਹੀ ਆਈਫੋਨ 7 ਪਲੱਸ ਦਾ ਇਸਤੇਮਾਲ ਕਰ ਰਹੇ ਹਨ।

ਦਿੱਲੀ ਦੇ ਕੁਝ iWorld ਸਟੋਰ ਖਾਲੀ ਸਨ, ਜਦੋਂ ਅਸੀਂ ਸਟੋਰ ਦੇ ਸਟਾਫ ਤੋਂ ਪੁੱਛਿਆ ਕਿ ਹੁਣ ਤੱਕ ਇੱਥੇ ਕਿੰਨੇ ਫੋਨ ਸੇਲ ਹੋਏ ਹਨ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ 5 ਫੋਨ ਸੇਲ ਹੋਏ ਹਨ, ਜਿੰਨ੍ਹਾਂ 'ਚ ਦੋਵੇਂ ਆਈਫੋਨ 8 ਅਤੇ ਆਈਫੋਨ 8 ਪਲੱਸ ਸ਼ਾਮਿਲ ਹਨ। 

 

ਆਈਫੋਨ 8 ਸਿੰਗਲ ਰਿਅਰ ਕੈਮਰੇ ਨਾਲ ਲਾਂਚ ਕੀਤਾ ਹੈ। ਆਈਫੋਨ 8 ਪਲੱਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਐਪਲ ਆਈਫੋਨ 8 ਅਤੇ ਆਈਫੋਨ 8 ਪਲੱਸ ਨਾਲ ਵਾਇਰਲੈੱਸ ਚਾਰਜਿੰਗ ਵੀ ਦਿੱਤੀ ਗਈ ਹੈ। ਨਵੇਂ ਆਈਫੋਨ 8 ਅਤੇ ਆਈਫੋਨ 8 ਪਲੱਸ 'ਚ ਡਿਊਰੇਬਲ ਗਲਾਸ ਦਿੱਤਾ ਗਿਆ ਹੈ। ਦੋਵੇਂ ਆਈਫੋਨ 8 ਅਤੇ ਆਈਫੋਨ 8 ਪਲੱਸ 'ਚ 64 ਬਿਟ ਏ11 ਬਾਇਓਨਿਕ ਚਿੱਪਸੈੱਟ ਦਿੱਤਾ ਗਿਆ ਹੈ, ਜਿੰਨ੍ਹਾਂ 'ਚ 6 ਕੋਰ ਹੈ। ਜਿੰਨਾਂ 'ਚ ਦੋ ਉੱਚ ਪ੍ਰਦਰਸ਼ਨ ਕੋਰ ਹੈ ਅਤੇ ਚਾਰ ਹਾਈ efficiency ਕੋਰ ਹੈ। ਐਪਲ ਦਾ ਕਹਿਣਾ ਹੈ ਕਿ ਨਵੇਂ ਆਈਫੋਨ 'ਚ ਸਟੀਰਿਓ ਸਪੀਕਰ ਨੂੰ ਸੁਧਾਰ ਨਾਲ ਪੇਸ਼ ਕੀਤਾ ਹੈ। ਸਮਾਰਟਫੋਨ 'ਚ ਨਵੇਂ ਐਪਲ ਡਿਜਾਈਨ ਜੀ. ਪੀ. ਯੂ. ਦਾ ਇਸਤੇਮਾਲ ਕੀਤਾ ਗਿਆ, ਜੋ ਏ10 ਤੋਂ 30 ਫੀਸਦੀ ਜ਼ਿਆਦਾ ਫਾਸਟ ਹੈ। 

ਆਗਰਮੇਂਟੇਡ ਰਿਐਲਿਟੀ ਦੇ ਰਾਹੀਂ ਕਿਸੇ ਪਲੇਨ ਸਰਫੇਸ 'ਤੇ ਤੁਸੀਂ ਕੋਈ ਵਰਚੁਅਲ ਗੇਮਿੰਗ ਬਣਾ ਸਕਦੇ ਹੋ। ਆਰਗਮੇਂਟੇਡ ਰਿਐਲਿਟੀ ਫੀਚਰਸ ਦਿੱਤੇ ਗਏ ਹਨ ਜਿਸ ਨਾਲ ਰਿਅਲ ਟਾਈਮ ਅਬਜੈਕਟ ਟ੍ਰੈਨਿੰਗ ਕੀਤੀ ਜਾ ਸਕੇਗੀ। ਕੈਮਰੇ ਤੋਂ 4ਕੇ ਵੀਡੀਓਜ਼ ਰਿਕਾਰਡ ਕੀਤੇ ਜਾ ਸਕਦੇ ਹਨ। ਪੋਰਟ੍ਰੋਟ 'ਚ ਕਈ ਬਦਲਾਅ ਕੀਤੇ ਗਏ ਹਨ।