ਕੋਰੋਨਾਵਾਇਰਸ ਦਾ ਖੌਫ, ਇਕ ਹੋਰ ਸ਼ਾਨਦਾਰ ਟੈੱਕ ਈਵੈਂਟ ਹੋਇਆ ਰੱਦ

03/02/2020 2:22:54 AM

ਗੈਜੇਟ ਡੈਸਕ-ਕੋਰੋਨਾਵਾਇਰਸ ਹੁਣ ਚੀਨ 'ਚ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਚੁੱਕਿਆ ਹੈ ਅਤੇ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਤਕਨਾਲੋਜੀ ਸੈਕਟਰ ਨੂੰ ਹੋਇਆ ਹੈ। ਇਸ ਵਾਇਰਸ ਕਾਰਣ ਦੁਨੀਆ ਦੇ ਕਈ ਪ੍ਰੋਗਰਾਮ ਰੱਦ ਕੀਤੇ ਗਏ ਹਨ ਜਿਨ੍ਹਾਂ 'ਚ ਮੋਬਾਇਲ ਵਰਲਡ ਕਾਂਗਰਸ ਅਤੇ ਫੇਸਬੁੱਕ ਐੱਫ8 ਕਾਨਫਰੰਸ ਸ਼ਾਮਲ ਹੈ। ਹੁਣ ਇਸ ਦੌਰਾਨ ਗੇਮ ਡਿਵੈੱਲਪਰਸ ਕਾਨਫਰੰਸ ਭਾਵ ਜੀ.ਡੀ.ਸੀ.2020 (GDC 2020) ਈਵੈਂਟ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਈਵੈਂਟ 16 ਮਾਰਚ ਤੋਂ 20 ਮਾਰਚ ਵਿਚਾਲੇ ਆਯੋਜਿਤ ਹੋਣ ਵਾਲਾ ਸੀ। ਉੱਥੇ, ਪਿਛਲੇ ਸਾਲ ਇਸ ਪ੍ਰੋਗਰਾਮ 'ਚ ਕਰੀਬ 27,000 ਲੋਕਾਂ ਨੇ ਹਿੱਸਾ ਲਿਆ ਸੀ।

GDC 2020 ਪ੍ਰੋਗਰਾਮ ਹੋਇਆ ਰੱਦ


ਜੀ.ਡੀ.ਸੀ. 2020 ਈਵੈਂਟ 'ਚ ਦੁਨੀਆ ਦੀਆਂ ਦਿੱਗਜ ਕੰਪਨੀਆਂ ਹਿੱਸਾ ਲੈਣ ਵਾਲੀਆਂ ਸਨ। ਨਾਲ ਹੀ ਕਈ ਸਾਰੇ ਨਵੇਂ ਗੇਮ ਗਲੋਬਲ ਲੇਵਲ 'ਤੇ ਲਾਂਚ ਕੀਤੇ ਜਾਣ ਵਾਲੇ ਸਨ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਉੱਥੇ, ਈਵੈਂਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਦੁੱਖੀ ਹਾਂ ਕਿ ਇਹ ਈਵੈਂਟ ਰੱਦ ਹੋ ਗਿਆ ਹੈ। ਅਸੀਂ ਇਸ ਵਾਇਰਸ ਨੂੰ ਫੈਲਣ ਨਹੀਂ ਦੇਣਾ ਚਾਹੁੰਦੇ ਹਾਂ ਇਸ ਲਈ ਅਸੀਂ ਇਸ ਈਵੈਂਟ ਨੂੰ ਰੱਦ ਕੀਤਾ ਹੈ।

ਫੇਸਬੁੱਕ F8 ਕਾਨਫਰੰਸ


ਕੋਰੋਨਾਵਾਇਰਸ ਕਾਰਣ ਹੀ ਦੁਨੀਆ ਦਾ ਸਭ ਤੋਂ ਵੱਡਾ ਤਕਨਾਲੋਜੀ ਸ਼ੋਅ ਮੋਬਾਇਲ ਵਰਲਡ ਕਾਂਗਰਸ 2020 ਰੱਦ ਹੋਇਆ। ਇਸ ਤੋਂ ਬਾਅਦ ਇਕ-ਇਕ ਕਰਕੇ ਕਈ ਸਾਰੇ ਟੈੱਕ ਈਵੈਂਟ ਰੱਦ ਹੋਏ, ਉੱਥੇ ਹੁਣ ਫੇਸਬੁੱਕ ਦਾ ਸਾਲਾਨਾ ਡਿਵੈੱਲਪਰ ਕਾਨਫਰੰਸ ਐੱਫ8 ਵੀ ਕੋਰੋਨਾਵਾਇਰਸ ਦੇ ਕਾਰਣ ਰੱਦ ਹੋ ਗਿਆ ਹੈ। ਫੇਸਬੁੱਕ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਕਾਰਣ ਏਨੁਅਲ ਡਿਵੈੱਲਪਰ ਐੱਫ8 ਨੂੰ ਰੱਦ ਕੀਤਾ ਜਾਂਦਾ ਹੈ। ਪਿਛਲੇ ਸਾਲ ਆਯੋਜਿਤ ਫੇਸਬੁੱਕ ਦੇ ਐੱਫ8 ਕਾਨਫਰੰਸ 'ਚ ਕਰੀਬ 5000 ਲੋਕ ਸ਼ਾਮਲ ਹੋਏ ਸਨ ਜੋ ਕਿ 5-6 ਮਈ ਨੂੰ ਕੈਲੀਫੋਰਨੀਆ 'ਚ ਆਯੋਜਿਤ ਹੋਇਆ ਸੀ। ਕੰਪਨੀ ਨੇ ਕਿਹਾ ਕਿ ਈਵੈਂਟ ਦਾ ਆਯੋਜਨ ਆਨਲਾਈਨ ਹੋਵੇਗਾ ਅਤੇ ਵੀਡੀਓ ਜਾਰੀ ਕੀਤੀ ਜਾਵੇਗੀ। ਫੇਸਬੁੱਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਰੋਨਵਾਇਰਸ ਕਾਰਣ ਚੀਨ ਦੇ ਬਿਜ਼ਨੈੱਸ ਟ੍ਰਿਪ 'ਤੇ ਵੀ ਰੋਕ ਲੱਗਾ ਦਿੱਤੀ ਗਈ ਹੈ।

ਮੋਬਾਇਲ ਵਰਲਡ ਕਾਂਗਰਸ 2020 ਹੋਇਆ ਰੱਦ


ਜੀ.ਐੱਸ.ਐੱਸ.ਏ. ਨੇ ਕਿਹਾ ਕਿ ਅਸੀਂ ਬਾਰਸੀਲੋਨਾ 'ਚ ਇਸ ਵਾਇਰਸ ਨੂੰ ਫੈਲਣ ਨਹੀਂ ਦੇਣਾ ਚਾਹੁੰਦੇ ਹਾਂ। ਇਹ ਕਾਰਣ ਹੈ ਕਿ ਅਸੀਂ ਇਸ ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਨੇ ਅੱਗੇ ਕਿਹਾ ਕਿ ਅਸੀਂ ਚੀਨ ਅਤੇ ਇਸ ਵਾਇਰਸ ਨਾਲ ਜੂਝ ਰਹੇ ਲੋਕਾਂ ਨਾਲ ਹਾਂ। ਉੱਥੇ, ਉਮੀਦ ਕੀਤੀ ਜਾ ਰਹੀ ਹੈ ਕਿ ਇਸ ਈਵੈਂਟ ਨੂੰ ਅਗਲੇ ਸਾਲ ਭਾਵ 2021 'ਚ ਆਯੋਜਿਤ ਕੀਤਾ ਜਾਵੇਗਾ।

ਇਨ੍ਹਾਂ ਕੰਪਨੀਆਂ ਨੇ ਮੋਬਾਇਲ ਵਰਲਡ ਕਾਂਗਰਸ 'ਚ ਨਹੀਂ ਲਿਆ ਹਿੱਸਾ
ਨੋਕੀਆ, ਐਮਾਜ਼ੋਨ, ਸੋਨੀ, ਵੀਵੋ, ਐੱਲ.ਜੀ. ਨੇ ਵਾਇਰਸ ਕਾਰਣ ਇਸ ਈਵੈਂਟ 'ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਸੀ। ਇਨ੍ਹਾਂ ਕੰਪਨੀਆਂ ਦਾ ਕਹਿਣਾ ਸੀ ਕਿ ਅਸੀਂ ਇਸ ਵਾਇਰਸ ਨੂੰ ਫੈਲਣ ਨਹੀਂ ਦੇਵਾਂਗੇ ਅਤੇ ਅਸੀਂ ਉਨ੍ਹਾਂ ਸਾਰਿਆਂ ਲੋਕਾਂ ਨਾਲ ਹਾਂ ਜੋ ਇਸ ਖਤਰਨਾਕ ਵਾਇਰਸ ਨਾਲ ਜੂਝ ਰਹੇ ਹਨ।

Karan Kumar

This news is Content Editor Karan Kumar