ਕੋਰੋਨਾ ਨੂੰ ਲੈ ਕੇ ਡਾਊਨਲੋਡ ਕੀਤੀ ਇਹ ਐਪ ਤਾਂ ਹਮੇਸ਼ਾ ਲਈ ਫੋਨ ਹੋ ਜਾਵੇਗਾ ਲਾਕ

03/18/2020 1:36:54 AM

ਗੈਜੇਟ ਡੈਸਕ-ਕੋਰੋਨਾਵਾਇਰਸ ਦੇ ਵਧਦੇ ਇਨਫੈਕਸ਼ਨ ਕਾਰਮ ਦੁਨੀਆਭਰ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦੇ ਬਾਰੇ 'ਚ ਆਨਲਾਈਨ ਸਰਚ ਕਰ ਰਹੇ ਹਨ। ਇਹ ਆਮ ਜਿਹੀ ਗੱਲ ਹੈ ਕਿ ਲੋਕ ਕੋਰੋਨਾਵਾਇਰਸ ਨਾਲ ਜੁੜੇ ਖਤਰੇ ਨੂੰ ਜਾਣਨਾ ਚਾਹੁੰਦੇ ਹਨ, ਜਿਸ ਨਾਲ ਇਸ ਤੋਂ ਬਚੇ ਰਹਿ ਸਕਣ। ਹਾਲਾਂਕਿ, ਇਸ ਗੱਲ ਦਾ ਫਾਇਦਾ ਇੰਟਰਨੈੱਟ ਵਰਲਡ 'ਚ ਮੌਜੂਦ ਸਾਈਬਰ ਕ੍ਰਿਮਿਨਲਸ, ਅਟੈਕਰਸ ਅਤੇ ਸਕੈਮਰਸ ਵੀ ਲੈ ਰਹੇ ਹਨਾ ਅਤੇ ਕੋਰੋਨਾਵਾਇਰਸ ਦੇ ਨਾਂ ਨਾਲ ਜੁੜੇ ਸਾਈਬਰ ਅਟੈਕਸ ਵੀ ਤੇਜ਼ੀ ਨਾਲ ਵਧ ਰਹੇ ਹਨ। ਹਾਲ ਹੀ 'ਚ ਮਾਲਵੇਅਰ ਵਾਲੀ ਟ੍ਰੈਕਿੰਗ ਸਾਈਟਸ ਦਾ ਪਤਾ ਚੱਲਿਆ ਸੀ ਅਤੇ ਹੁਣ ਇਕ ਐਪ ਸਾਹਮਣੇ ਆਈ ਹੈ ਜਿਸ ਦਾ ਨਾਂ COVID-19 ਹੈ। ਇਸ ਦੇ ਨਾਂ ਨਾਲ ਯੂਜ਼ਰਸ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਕੋਵਿਡ-19 ਐਂਡ੍ਰਾਇਡ ਐਪ ਦੀ ਮਦਦ ਨਾਲ ਅਜਿਹੇ ਰੈਂਸਮਵੇਅਰ ਸਮਾਰਟਫੋਨ ਯੂਜ਼ਰਸ ਦੇ ਡਿਵਾਈਸ 'ਚ ਫੈਲਾਏ ਜਾ ਰਹੇ ਹਨ, ਜੋ ਸਮਾਰਟਫੋਨਸ ਨੂੰ ਲਾਕ-ਡਾਊਨ ਕਰ ਸਕਦੇ ਹਨ। DomainTools ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਐਪ ਕੋਰੋਨਾਵਾਇਰਸ ਇਨਫੈਕਟਡ ਦੇ ਟ੍ਰੈਕਰ ਦੇ ਤੌਰ 'ਤੇ ਕੰਮ ਕਰਨ ਦਾ ਦਾਅਵਾ ਕਰਦਾ ਹੈ ਪਰ ਫੋਨ ਨੂੰ ਐਨਕ੍ਰਿਪਟ ਕਰ ਦਿੰਦਾ ਹੈ। ਦਰਅਸਲ, ਇਸ ਐਪ 'ਚ CovidLock ਨਾਂ ਦਾ ਇਕ ਰੈਂਸਮਵੇਅਰ ਮੌਜੂਦ ਹੈ। ਪਹਿਲੀ ਨਜ਼ਰ 'ਚ ਇਹ ਐਪ ਬਿਲਕੁਲ ਅਸਲੀ ਲੱਗਦੀ ਹੈ ਅਤੇ ਯੂਜ਼ਰਸ ਤੋਂ ਐਕਸੈੱਸ ਅਤੇ ਪਰਮਿਸ਼ੰਸ ਮੰਗ ਲੈਂਦੀ ਹੈ। ਇਸ ਤੋਂ ਬਾਅਦ ਫੋਨ ਲੋਕ ਹੋ ਜਾਂਦਾ ਹੈ ਅਤੇ ਉਸ 'ਚ ਮੌਜੂਦ ਡਾਟਾ ਅਤੇ ਫਾਈਲਸ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

ਫੋਨ ਅਨਲਾਕ ਦੇ ਬਦਲੇ ਮੰਗ ਜਾਂਦੇ ਹਨ ਪੈਸੇ
ਸਮਾਰਟਫੋਨ ਲਾਕ ਹੋ ਜਾਣ ਤੋਂ ਬਾਅਦ ਇਸ ਨੂੰ ਅਨਲਾਕ ਕਰਨ ਲਈ ਰੈਂਸਮਵੇਅਰ ਡਿਕ੍ਰਿਪਸ਼ਨ ਕੋਡ ਮੰਗਦਾ ਹੈ ਅਤੇ ਇਕ ਮੈਸੇਜ ਸਕਰੀਨ 'ਤੇ ਦਿਖਾਉਂਦਾ ਹੈ। ਇਸ ਮੈਸੇਜ 'ਚ ਲਿਖਿਆ ਹੁੰਦਾ ਹੈ ਕਿ ਜੇਕਰ ਯੂਜ਼ਰ ਨੂੰ ਆਪਣਾ ਫੋਨ ਅਨਲਾਕ ਕਰਨਾ ਹੈ ਤਾਂ ਬਿਟਕੁਆਇਨ 'ਚ 100 ਡਾਲਰ ਦੀ ਰਕਮ ਚੁਕਾਣੀ ਹੋਵੇਗੀ।

ਇਸ ਐਪ ਜਾਂ ਰੈਂਮਸਵੇਅਰ ਨੂੰ ਡਿਜ਼ਾਈਨ ਕਰਨ ਵਾਲੇ ਸਾਈਬਰ ਕ੍ਰਿਮਿਨਲਸ ਵੱਲੋਂ ਇਸ ਰਕਮ ਦੀ ਮੰਗ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਅਗਲੇ 48 ਘੰਟਿਆਂ 'ਚ ਇਹ ਰਕਮ ਨਾ ਅਦਾ ਕੀਤੀ ਗਈ ਤਾਂ ਫੋਨ ਦਾ ਸਾਰਾ ਡਾਟਾ ਡਿਲੀਟ ਕਰ ਦਿੱਤਾ ਜਾਵੇਗਾ। ਇਸ ਡਾਟਾ 'ਚ ਕਾਨਟੈਕਟਸ ਤੋਂ ਲੈ ਕੇ ਫੋਟੋ ਅਤੇ ਵੀਡੀਓਜ਼ ਤਕ ਸ਼ਾਮਲ ਹਨ।.

ਇੰਝ ਰੱਖੋ ਆਪਣੇ ਆਪ ਨੂੰ ਸੇਫ
ਐਪ ਦੀ ਮਦਦ ਨਾਲ ਹੋਣ ਵਾਲਾ ਇਹ ਅਟੈਕ ਭਲੇ ਹੀ ਖਤਰਨਾਕ ਹੋਵੇ ਪਰ ਐਂਡ੍ਰਾਇਡ ਨੌਗਟ ਇਸ ਰੈਂਸਮਵੇਅਰ ਹੈਕ ਵਿਰੁੱਧ ਪ੍ਰੋਟੈਕਸ਼ਨ ਦਿੰਦਾ ਹੈ। DomainTools ਦੇ ਰਿਸਰਚਰਸ ਨੇ ਕਿਹਾ ਕਿ ਇਸ ਦੇ ਲਈ ਤੁਹਾਨੂੰ ਸਮਾਰਟਫੋਨ 'ਚ ਪਾਸਵਰਡ ਪ੍ਰੋਟੈਕਸ਼ਨ ਇਨੇਬਲ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਰੈਂਸਮਵੇਅਰ ਵਾਲੀ ਇਹ ਐਪ ਡਿਵਾਈਸ ਨੂੰ ਐਨਕ੍ਰਿਪਟ ਕਰਕੇ ਸਾਰਾ ਡਾਟਾ ਅਤੇ ਫੋਨ ਲਾਕ ਕਰ ਸਕਦਾ ਹੈ। ਇਹ ਖਤਰਨਾਕ ਐਪ ਦਰਅਸਲ ਇਕ ਅਸਲੀ ਐਪ ਦਿਖਣ ਵਾਲੀ coronavirus tracker ਵੈੱਬਸਾਈਟ ਤੋਂ ਫੈਲ ਰਹੀ ਹੈ। ਅਜਿਹੇ 'ਚ ਪਲੇਅ ਸਟੋਰ ਤੋਂ ਹੀ ਐਪਸ ਡਾਊਨਲੋਡ ਕਰਨ 'ਚ ਸਮਝਦਾਰੀ ਹੈ।

 

 

ਇਹ ਵੀ ਪਡ਼੍ਹੋ :-

ਕੋਵਿਡ 19 : ਹੁਣ ਮਾਈਕ੍ਰੋਸਾਫਟ ਨੇ ਬੰਦ ਕੀਤੇ ਆਪਣੇ ਸਾਰੇ ਸਟੋਰਸ

ਅਮਰੀਕੀ ਸਿਹਤ ਵਿਭਾਗ 'ਤੇ ਸਾਈਬਰ ਅਟੈਕ, ਕੋਰੋਨਾ ਨੂੰ ਲੈ ਕੇ ਫੈਲਾਈ ਅਫਵਾਹ

OMG ! ਐਪਲ ਦੇ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਿਹੈ 55,000 ਰੁਪਏ ਤਕ ਦਾ ਡਿਸਕਾਊਂਟ

ਡਾਰਕ ਮੋਡ ਤੋਂ ਬਾਅਦ ਹੁਣ ਵਟਸਐਪ 'ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

ਇਹ ਹਨ ਦੁਨੀਆ ਦੇ Top 6 ਫੋਲਡੇਬਲ ਸਮਾਰਟਫੋਨਸ

Karan Kumar

This news is Content Editor Karan Kumar