ਕੋਰੋਨਾ ਨੂੰ ਲੈ ਕੇ ਸੈਮਸੰਗ ਨੇ ਲਾਂਚ ਕੀਤੀ ਇਹ ਸਰਵਿਸ, ਹੁਣ ਫੋਨ ਵੀ ਹੋਵੇਗਾ ''ਵਾਇਰਸ ਫ੍ਰੀ''

03/13/2020 7:05:55 PM

ਗੈਜੇਟ ਡੈਸਕ—ਦੁਨੀਆ ਦੇ ਕਰੀਬ 124 ਦੇਸ਼ ਕੋਰੋਨਾਵਾਇਰਸ ਦੀ ਚਪੇਟ 'ਚ ਹਨ। ਕੋਰੋਨਾਵਾਇਰਸ ਤੋਂ ਬਚਣ ਲਈ ਤਮਾਮ ਸੰਸਥਾਵਾਂ ਅਤੇ ਸਰਕਾਰਾਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਵਿਚਾਲੇ ਸੈਮਸੰਗ ਇਲੈਕਟ੍ਰਾਨਿਕਸ ਨੇ ਵੀ ਵੱਡਾ ਐਲਾਨ ਕਰਦੇ ਹੋਏ ਗਲੈਕਸੀ ਸੈਨੇਟਾਈਜ਼ਿੰਗ ਸਰਵਿਸ ਲਾਂਚ ਕੀਤੀ ਹੈ। ਸੈਮਸੰਗ ਗਲੈਕਸੀ ਸੈਨੇਟਾਈਜ਼ਿੰਗ ਸਰਵਿਸ ਤਹਿਤ ਕੰਪਨੀ ਆਪਣੇ ਗਾਹਕਾਂ ਦੇ ਸਮਾਰਟਫੋਨ ਨੂੰ ਸੈਨੇਟਾਈਜ਼ ਕਰੇਗੀ ਅਤੇ ਉਹ ਵੀ ਮੁਫਤ 'ਚ।

ਗਲੈਕਸੀ ਸੈਨੇਟਾਈਜ਼ਿੰਗ ਸਰਵਿਸ ਦੀ ਲਾਂਚਿੰਗ 'ਤੇ ਸੈਮਸੰਗ ਨੇ ਕਿਹਾ ਕਿ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅੱਜ ਇਕ ਅਹਿਮ ਹਿੱਸਾ ਹੋ ਗਿਆ ਹੈ। ਅਸੀਂ ਸਭ ਤੋਂ ਜ਼ਿਆਦਾ ਮੋਬਾਇਲ ਨਾਲ ਹੀ ਸਮਾਂ ਬਤੀਤ ਕਰਦੇ ਹਾਂ। ਅਜਿਹੇ 'ਚ ਜ਼ਰੂਰੀ ਹੈ ਕਿ ਫੋਨ ਨੂੰ ਸਾਫ ਰੱਖਿਆ ਜਾਵੇ ਤਾਂ ਕਿ ਉਸ ਕਾਰਣ ਕੋਈ ਇੰਫੈਕਸ਼ਨ ਨਾ ਹੋਵੇ ਅਤੇ ਨਾ ਹੀ ਕੋਰੋਨਾਵਾਇਰਸ ਫੈਲੇ।

ਸੈਮਸੰਗ ਗਲੈਕਸੀ ਸੈਨੇਟਾਈਜ਼ਿੰਗ ਸਰਵਿਸ ਦੁਨੀਆਭਰ ਦੇ 19 ਦੇਸ਼ਾਂ 'ਚ ਲਾਂਚ ਕੀਤੀ ਗਈ ਹੈ ਜਿਨ੍ਹਾਂ 'ਚ ਅਰਜਨਟੀਨਾ, ਚਿਲੀ, ਕਾਰਟੀਆ, ਡੇਨਮਾਰਕ, ਫਿਨਲੈਂਡ, ਜਾਪਾਨ, ਰਿਪਬਲਿਕ ਆਫ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਨਾਰਵੇਅ, ਪਾਕਿਸਤਾਨ, ਪੇਰੂ, ਪੋਲੈਂਡ, ਰਸ਼ੀਆ, ਸਪੇਨ, ਸਵੀਡੇਨ, ਅਮਰੀਕਾ, ਯੂਕ੍ਰੇਨ ਅਤੇ ਵਿਅਤਨਾਮ ਸ਼ਾਮਲ ਹੈ।

ਉੱਥੇ ਜਲਦ ਹੀ ਗਲੈਕਸੀ ਸੈਨੇਟਾਈਜਿੰਗ ਸਰਵਿਸ ਨੂੰ ਆਸਟ੍ਰੇਲੀਆ, ਆਸਟ੍ਰਿਆ, ਕੈਨੇਡਾ, ਫਰਾਂਸ, ਗ੍ਰੀਸ, ਹਾਂਗਕਾਂਗ, ਹੰਗਰੀ, ਭਾਰਤ, ਇੰਡੋਨੇਸ਼ੀਆ, ਇਜ਼ਰਾਇਲ, ਇਟਲੀ, ਜਾਰਡਨ, ਕਾਜਾਖਸਤਾਨ, ਲਾਟਵੀਆ, ਮੈਕਸਿਕੋ, ਨੀਦਰਲੈਂਡ, ਪਨਾਮਾ, ਫਿਲੀਪੀਂਸ, ਰੋਮਾਨੀਆ, ਸਿੰਗਾਪੁਰ, ਤਾਈਵਾਨ, ਥਾਈਲੈਂਡ, ਸਾਊਦੀ ਅਰਬ ਅਤੇ ਬ੍ਰਿਟੇਨ 'ਚ ਸ਼ੁਰੂ ਕੀਤਾ ਜਾਵੇਗਾ।

ਸੈਮਸੰਗ ਗਲੈਕਸੀ ਸੈਨੇਟਾਈਜਿੰਗ ਸਰਵਿਸ ਤਹਿਤ ਕੰਪਨੀ ਦੇ ਗਾਹਕ ਸੈਸਮੰਗ ਸਰਵਿਸ ਸੈਂਟਰ 'ਤੇ ਸਮਾਰਟਫੋਨ ਤੋਂ ਇਲਾਵਾ ਗਲੈਕਸੀ ਵਾਚ ਅਤੇ ਗਲੈਕਸੀ ਬਡਸ ਨੂੰ ਵੀ ਸੈਨੇਟਾਈਜ਼ ਕਰ ਸਕਣਗੇ। ਸੈਮਸੰਗ ਨੇ ਕਿਹਾ ਕਿ ਸੈਨੇਟਾਈਜ਼ੇਸ਼ਨ ਲਈ ਕਿਸੇ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਡਿਵਾਈਸ ਨੂੰ ਸੈਨੇਟਾਈਜ਼ ਕਰਨ ਲਈ ਅਲਟਰਾ ਵਾਇਲੇਟ ਲਾਈਟ ਦਾ ਇਸਤੇਮਾਲ ਹੋਵੇਗਾ।

Karan Kumar

This news is Content Editor Karan Kumar