16 ਮੈਗਾਪਿਕਸਲ ਕੈਮਰੇ ਦੇ ਨਾਲ ਕੂਲਪੈਡ ਨੇ ਲਾਂਚ ਕੀਤਾ ਨੋਟ 5 ਸਮਾਰਟਫੋਨ

09/30/2016 4:22:32 PM

ਜਲੰਧਰ - ਤਿਓਹਾਰਾਂ ਦੇ ਸੀਜਨ ਨੂੰ ਵੇਖਦੇ ਹੋਏ ਕੂਲਪੈਡ ਇੰਡੀਆ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਕੂਲਪੈਡ ਨੋਟ 5 ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਇਹ ਫੋਨ ਸਭ ਤੋਂ ਪਹਿਲਾਂ ਈ-ਕਾਮਰਸ ਸਾਇਟ ਐਮਾਜ਼ਾਨ ਇੰਡੀਆ ''ਤੇ ਉਪਲੱਬਧ ਕੀਤਾ ਜਾਵੇਗਾ।

 

ਕੂਲਪੈਡ ਨੋਟ 5 ''ਚ 5.5 ਇੰਚ ਦੀ ਫੁੱਲ-ਐੱਚ. ਡੀ (1920x1080 ਪਿਕਸਲ ''ਤੇ ਕੰਮ ਕਰਨ ਵਾਲੀ) 2.5ਡੀ ਕਰਵਡ ਗਲਾਸ ਡਿਸਪਲੇ ਦਿੱਤੀ ਗਈ ਹੈ ਜੋ 401 ਪੀ. ਪੀ. ਆਈ ਪਿਕਸਲ ਡੈਨਸਿਟੀ ਨੂੰ ਸਪੋਰਟ ਕਰਦੀ ਹੈ। ਹੈਂਡਸੈੱਟ ''ਚ ਕਵਾਲਕਾਮ ਸਨੈਪਡ੍ਰੈਗਨ 617 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 4 ਜੀ. ਬੀ ਰੈਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਗ੍ਰਾਫਿਕਸ ਲਈ ਐਡਰੇਨੋ 405 ਜੀ. ਪੀ. ਯੂ ਦਿੱਤਾ ਹੈ। ਇਸ ਫੋਨ ਦੀ ਇਨ-ਬਿਲਟ ਸਟੋਰੇਜ 32 ਜੀ. ਬੀ ਕੀਤੀ ਹੈ ਜਿਸ ਨੂੰ ਜ਼ਰੂਰਤ ਪੈਣ ''ਤੇ 64 ਜੀ. ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।

 

ਧਿਆਨ ਯੋਗ ਹੈ ਕਿ ਇਹ ਸਮਾਰਟਫੋਨ ਹਾਇ-ਬਰਿਡ ਸਿਮ ਸਲਾਟ ਦੇ ਨਾਲ ਆਉਂਦਾ ਹੈ , ਮਤਲਬ ਤੁਸੀਂ ਇਕ ਵਕਤ ''ਤੇ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਦੇ ਨਾਲ ਮਾਇਕ੍ਰ ਐੱਸ. ਡੀ ਕਾਰਡ ਇਸਤੇਮਾਲ ਕਰ ਪਾਉਣਗੇ। ਮੇਟਲ ਯੂਨੀਬਾਡੀ ਵਾਲੇ ਇਸ ਫੋਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ. ਈ. ਡੀ ਫਲੈਸ਼ ਦੇ ਨਾਲ ਇਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਹੈ।